Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਮਹਾਰਾਣੀ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਟਰੂਡੋ ਨੇ ਟਰੱਸ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਕੀਤੀ ਮੁਲਾਕਾਤ

September 18, 2022 11:53 PM

ਮਾਂਟਰੀਅਲ, 18 ਸਤੰਬਰ (ਪੋਸਟ ਬਿਊਰੋ) : ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਹਮਰੁਤਬਾ ਬ੍ਰਿਟਿਸ਼ ਅਧਿਕਾਰੀ ਤੇ ਦੁਨੀਆਂ ਦੇ ਹੋਰ ਆਗੂਆਂ ਨਾਲ ਲੰਡਨ ਵਿੱਚ ਮੁਲਾਕਾਤ ਕੀਤੀ। ਮਹਾਰਾਣੀ ਐਲਿਜ਼ਾਬੈੱਥ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਗਮਜ਼ਦਾ ਮਾਹੌਲ ਵਿੱਚ ਚੱਲ ਰਹੀਆਂ ਤਿਆਰੀਆਂ ਦੇ ਨਾਲ ਨਾਲ ਵਿਸ਼ਵ ਆਗੂਆਂ ਨੇ ਅਰਥਚਾਰੇ ਤੇ ਯੂਕਰੇਨ ਵਿੱਚ ਜਾਰੀ ਜੰਗ ਬਾਰੇ ਚਰਚਾ ਵੀ ਕੀਤੀ।
ਐਤਵਾਰ ਦੁਪਹਿਰ ਨੂੰ ਟਰੂਡੋ ਨੇ ਲਿਜ਼ ਟਰੱਸ ਨਾਲ 10 ਡਾਊਨਿੰਗ ਸਟਰੀਟ ਉੱਤੇ 40 ਮਿੰਟ ਗੱਲਬਾਤ ਵੀ ਕੀਤੀ। ਬ੍ਰਿਟੇਨ ਦੀ ਰਾਜਗੱਦੀ ਉੱਤੇ ਸੱਭ ਤੋਂ ਲੰਮਾਂ ਸਮਾਂ ਬੈਠਣ ਵਾਲੀ ਮਹਾਰਾਣੀ ਦੀ ਮੌਤ ਦਾ ਅਫਸੋਸ ਕਰਨ ਲਈ ਦੁਨੀਆਂ ਭਰ ਦੇ ਆਗੂ ਇਸ ਸਮੇਂ ਲੰਡਨ ਵਿੱਚ ਹਨ। ਹਾਲਾਂਕਿ ਇਸ ਦੌਰੇ ਦਾ ਅਸਲ ਮਕਸਦ ਸੋਮਵਾਰ ਨੂੰ ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਹਿੱਸਾ ਲੈਣਾ ਹੈ ਪਰ ਟਰੂਡੋ ਨੇ ਟਰੱਸ ਤੇ ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਸ ਸਮੇਤ ਆਪਣੇ ਸਾਥੀ ਆਗੂਆਂ ਨਾਲ ਮੁਲਾਕਾਤ ਲਈ ਵੀ ਸਮਾਂ ਕੱਢ ਲਿਆ।
ਦੁਪਹਿਰ ਨੂੰ ਕੀਤੀ ਗਈ ਨਿਊਜ਼ ਕਾਨਫਰੰਸ ਦੌਰਾਨ ਉਨ੍ਹਾਂ ਆਖਿਆ ਕਿ ਟਰੱਸ ਨਾਲ ਸੱਭ ਤੋਂ ਪਹਿਲਾਂ ਉਨ੍ਹਾਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਉੱਤੇ ਦੁੱਖ ਸਾਂਝਾ ਕੀਤਾ ਤੇ ਫਿਰ ਉਨ੍ਹਾਂ ਯੂਕਰੇਨ ਵਿੱਚ ਚੱਲ ਰਹੀ ਜੰਗ ਦਾ ਮੁੱਦਾ ਵੀ ਉਨ੍ਹਾਂ ਨਾਲ ਸਾਂਝਾ ਕੀਤਾ।ਉਨ੍ਹਾਂ ਆਖਿਆ ਕਿ ਕੈਨੇਡਾ-ਯੂਕੇ ਟਰੇਡ ਡੀਲ ਸਬੰਧੀ ਗੱਲਬਾਤ ਵੀ ਸਹੀ ਢੰਗ ਨਾਲ ਚੱਲ ਰਹੀ ਹੈ।ਉਨ੍ਹਾਂ ਆਖਿਆ ਕਿ ਯੂਕਰੇਨ ਦੀ ਮਦਦ ਤੇ ਰੂਸ ਦੀ ਗੈਰਕਾਨੂੰਨੀ ਕਾਰਵਾਈ ਖਿਲਾਫ ਡਟ ਕੇ ਖੜ੍ਹੇ ਰਹਿਣ ਵਾਲੇ ਦੋ ਦਮਦਾਰ ਮੁਲਕਾਂ ਵਿੱਚ ਯੂਕੇ ਤੇ ਕੈਨੇਡਾ ਸ਼ਾਮਲ ਹਨ ਤੇ ਅਸੀਂ ਹੀ ਉੱਥੇ ਜਾਰੀ ਵਾਰ ਕ੍ਰਾਈਮਜ਼ ਖਿਲਾਫ ਵੀ ਆਵਾਜ਼ ਉਠਾ ਰਹੇ ਹਾਂ।
ਰੂਸ ਦੀਆਂ ਫੌਜਾਂ ਵੱਲੋਂ ਪਹਿਲਾਂ ਕਬਜਾ ਕੀਤੇ ਗਏ ਉੱਤਰ ਪੂਰਬੀ ਸ਼ਹਿਰ, ਜਿਸ ਉੱਤੇ ਯੂਕਰੇਨ ਨੇ ਮੁੜ ਕਬਜਾ ਕਰ ਲਿਆ ਹੈ, ਵਿੱਚ ਮਿਲੀ ਸਾਂਝੀ ਕਬਰ ਦਾ ਹਵਾਲਾ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਸ ਲਈ ਰੂਸ ਤੇ ਇਸ ਦੇ ਰਾਸ਼ਟਰਪਤੀ ਨੂੰ ਜਿ਼ੰਮੇਵਾਰ ਤੇ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾ ਨੋਵਾ ਸਕੋਸ਼ੀਆ ਸਰਕਾਰ ਸਿਡਨੀ ਕਮਿਊਟਰ ਰੇਲ ਅਧਿਐਨ ਦੀ ਕਰ ਰਹੀ ਹੈ ਸਮੀਖਿਆ ਓਟਵਾ ਪੁਲਿਸ ਨੇ ਵਿਸ਼ੇਸ਼ ਕਾਂਸਟੇਬਲ ਪ੍ਰੋਗਰਾਮ `ਚ ਕੀਤਾ ਵਿਸਥਾਰ ਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀ ਅਲਬਰਟਾ ਦੇ ਸਪੀਕਰ ਨਾਥਨ ਕੂਪਰ ਦੀ ਵਾਸਿ਼ੰਗਟਨ ਦੂਤ ਦੇ ਰੂਪ ਵਜੋਂ ਚੋਣ ਸਸਕੈਚਵਨ ਵਿਰੋਧੀ ਧਿਰ ਵੱਲੋਂ ਐਂਟੀ ਸੈਪਰੇਸ਼ਨ ਬਿੱਲ ਪੇਸ਼ ਕੈਲੇਡਨ ਵਿਖੇ ਵਿਸ਼ਵ ਪੱਧਰੀ ਆਰਬੀਸੀ ਕੈਨੇਡੀਅਨ ਓਪਨ 4 ਜੂਨ ਤੋਂ ਕਿੰਗਸਟਨ ਵਿੱਚ ਸੈਂਕੜੇ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਨਕਲੀ ਨਰਸ 18 ਮਹੀਨੇ ਤੱਕ ਰਹੇਗੀ ਹਾਊਸ ਅਰੈਸਟ ਚੋਣ ਹਾਰਨ ਤੋਂ ਬਾਅਦ ਪੋਇਲੀਵਰ ਨੇ ਹਾਰ ਤੋਂ ਸਿੱਖਣ ਦਾ ਕੀਤਾ ਵਾਅਦਾ