Welcome to Canadian Punjabi Post
Follow us on

04

July 2025
 
ਕੈਨੇਡਾ

ਰਿਟਾਇਰਮੈਂਟਸ ਵਿੱਚ 50 ਫੀ ਸਦੀ ਵਾਧੇ ਕਾਰਨ ਲੇਬਰ ਦੀ ਘਾਟ ਦਾ ਸੰਕਟ ਹੋਰ ਗਹਿਰਾਇਆ

September 13, 2022 09:24 AM

ਓਟਵਾ, 13 ਸਤੰਬਰ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਅਨੁਸਾਰ ਪਿਛਲੇ ਸਾਲ ਰਿਟਾਇਰ ਹੋਏ ਕੈਨੇਡੀਅਨਜ਼ ਦੀ ਗਿਣਤੀ 50 ਫੀ ਸਦੀ ਤੱਕ ਅੱਪੜ ਗਈ। ਅਰਥਸ਼ਾਸਤਰੀਆਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਰੁਝਾਨ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਵੀ ਨਹੀਂ ਹੈ।
ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੌਮਿਸਟ ਪੈਡਰੋਐਨਟਿਊਨਜ਼ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਉਮਰਦਰਾਜ਼ ਹੋ ਚੁੱਕੀ ਆਬਾਦੀ ਹੁਣ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਚੁੱਕੀ ਹੈ। ਬੀਤੇ ਦਿਨੀਂ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ 307,000 ਕੈਨੇਡੀਅਨਜ਼ ਰਿਟਾਇਰ ਹੋਏ, ਜੋ ਕਿ ਇੱਕ ਸਾਲ ਪਹਿਲਾਂ ਰਿਟਾਇਰ ਹੋਏ 233,000 ਕੈਨੇਡੀਅਨਾਂ ਨਾਲੋਂ ਵੱਧ ਸਨ।ਇਸ ਤੋਂ ਬਾਅਦ ਤੋਂ ਵੀ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਅਗਸਤ ਵਿੱਚ 11·9 ਫੀ ਸਦੀ ਪਰਮਾਨੈਂਟ ਇੰਪਲੌਈਸ ਨੇ ਅਗਲੇ 12 ਮਹੀਨਿਆਂ ਵਿੱਚ ਆਪਣੀਆਂ ਨੌਕਰੀਆਂ ਛੱਡਣ ਦਾ ਫੈਸਲਾ ਕੀਤਾ ਤੇ ਇਹ ਜਨਵਰੀ ਨਾਲੋਂ 5·5 ਫੀ ਸਦੀ ਵੱਧ ਸੀ।
ਐਨਟਿਊਨਜ਼ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵੀ ਇਹ ਸਿਲਸਿਲਾ ਚੱਲਦਾ ਰਿਹਾ ਤੇ ਇਹ ਰੁਝਾਨ ਮਹਾਂਮਾਰੀ ਤੋਂ ਪਹਿਲਾਂ ਵੀ ਬਣਿਆ ਹੋਇਆ ਸੀ। ਉਨ੍ਹਾਂ ਆਖਿਆ ਕਿ ਆਗਸਤ 2019 ਤੇ ਅਗਸਤ 2020 ਦਰਮਿਆਨ 273,000 ਕੈਨੇਡੀਅਨ ਰਿਟਾਇਰ ਹੋਏ।ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਦੇ ਚੀਫ ਇਕਨੌਮਿਸਟ ਡੇਵਿਡ ਮੈਕਡੌਨਲਡ ਨੇ ਤਰਕ ਦਿੱਤਾ ਕਿ ਰਿਟਾਇਰਮੈਂਟ ਦਾ ਹੜ੍ਹ ਆਉਣ ਪਿੱਛੇ ਕਾਰਨ ਜਨਸੰਖਿਅਕ ਜਾਂ ਕੋਵਿਡ ਦਾ ਲਮਕ ਜਾਣਾ ਨਹੀਂ ਸੀ।ਜੇ ਇਹ ਸੱਭ ਨਾ ਹੁੰਦਾ ਤਾਂ ਸ਼ਾਇਦ ਕੁੱਝ ਲੋਕ ਕੰਮ ਕਰਦੇ ਰਹਿ ਵੀ ਸਕਦੇ ਸਨ ਜਾਂ ਘੱਟੋ ਘੱਟ ਇਸ ਬਾਰੇ ਸੋਚ ਸਕਦੇ ਸਨ।
ਮੈਕਡੌਨਲਡ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੋਵਿਡ ਨਾਲ ਸਬੰਧਤ ਮੁੱਦਾ ਹੈ। ਸੱਭ ਤੋਂ ਵੱਧ ਰਿਟਾਇਰ ਅਧਿਆਪਕਾਂ ਤੇ ਨਰਸਾਂ ਹੋਈਆਂ। ਉਨ੍ਹਾਂ ਆਖਿਆ ਕਿ ਭਾਵੇਂ ਰਿਟਾਇਰਮੈਂਟ ਦਾ ਕਾਰਨ ਕੋਈ ਵੀ ਹੋਵੇ ਪਰ ਕੈਨੇਡੀਅਨ ਅਰਥਚਾਰੇ ਨੂੰ ਵਿਕਸਤ ਕਰਨ ਤੇ ਚੱਲਦਾ ਰੱਖਣ ਦਾ ਉਪਾਅ ਦਮਦਾਰ ਇਮੀਗ੍ਰੇਸ਼ਨ ਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਕੈਨੇਡਾ ਵਿੱਚ ਜਨਮ ਦਰ ਬਹੁਤ ਘੱਟ ਹੈ। ਐਨਟਿਊਨਜ਼ ਨੇ ਵੀ ਇਮੀਗ੍ਰੇਸ਼ਨ ਨੂੰ ਮੌਲਿਕ ਤੌਰ ਉੱਤੇ ਸਿਹਤਮੰਦ ਤੇ ਅਰਥਚਾਰੇ ਦਾ ਵਿਕਾਸ ਕਰਨ ਲਈ ਜ਼ਰੂਰੀ ਕਾਰਕ ਦੱਸਿਆ।ਉਨ੍ਹਾਂ ਆਖਿਆ ਕਿ ਭਾਵੇਂ ਕੈਨੇਡਾ ਦੀ ਜਨਮ ਦਰ ਵਿੱਚ ਰਾਤੋ ਰਾਤ ਸੁਧਾਰ ਹੋ ਜਾਵੇ ਪਰ ਇਹ ਲੇਬਰ ਦੀ ਮੌਜੂਦਾ ਘਾਟ ਨੂੰ ਖ਼ਤਮ ਨਹੀਂ ਕਰ ਸਕੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ