Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਕੈਨੇਡਾ

ਏਅਰਪੋਰਟਸ ਦੀ ਸਥਿਤੀ ਸਪਸ਼ਟ ਕਰਨ ਲਈ ਕਮੇਟੀ ਅੱਗੇ ਅੱਜ ਪੇਸ਼ ਹੋਣਗੇ ਅਲਘਬਰਾ

August 19, 2022 08:53 AM

ਓਟਵਾ, 19 ਅਗਸਤ (ਪੋਸਟ ਬਿਊਰੋ) : ਏਅਰਪੋਰਟਸ ਉੱਤੇ ਹੋ ਰਹੀ ਦੇਰ ਤੇ ਫਲਾਈਟਸ ਰੱਦ ਹੋਣ ਦੇ ਸਬੰਧ ਵਿੱਚ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਹਾਊਸ ਆਫ ਕਾਮਨਜ਼ ਦੀ ਟਰਾਂਸਪੋਰਟ ਕਮੇਟੀ ਸਾਹਮਣੇ ਅੱਜ ਪੇਸ਼ ਹੋ ਕੇ ਸਫਾਈ ਦੇਣਗੇ।
ਇਸ ਦੌਰਾਨ ਅਲਘਬਰਾ ਦੇ ਆਫਿਸ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਹਫਤਿਆਂ ਤੋਂ ਹਾਲਾਤ ਵਿੱਚ ਸੁਧਾਰ ਹੋਇਆ ਹੈ।ਜਿ਼ਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡੀਅਨ ਏਅਰਪੋਰਟਸ ਉੱਤੇ ਫਲਾਈਟਸ ਜਾਂ ਤਾਂ ਡਿਲੇਅ ਹੋ ਰਹੀਆਂ ਹਨ ਜਾਂ ਰੱਦ ਹੋ ਰਹੀਆਂ ਹਨ। ਅਜਿਹਾ ਹੋਣ ਕਾਰਨ ਏਅਰਪੋਰਟਸ ਉੱਤੇ ਲੋਕਾਂ ਦਾ ਤੇ ਸਮਾਨ ਦਾ ਘੜਮੱਸ ਪਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਫਲਾਈਟਸ ਵਿੱਚ ਦੇਰ ਕਾਰਨ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਨੂੰ ਤਾਂ ਦੁਨੀਆਂ ਦਾ ਸੱਭ ਤੋਂ ਖਰਾਬ ਏਅਰਪੋਰਟ ਹੋਣ ਦਾ ਦਰਜਾ ਦੇ ਦਿੱਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਕਮੇਟੀ ਮੈਂਬਰਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਬਸੰਮਤੀ ਨਾਲ ਵੋਟ ਪਾ ਕੇ ਮੰਤਰੀ ਨੂੰ ਇਸ ਮਾਮਲੇ ਵਿੱਚ ਸਥਿਤੀ ਸਪਸ਼ਟ ਕਰਨ ਲਈ ਸੱਦਣ ਦਾ ਫੈਸਲਾ ਕੀਤਾ ਸੀ।ਇਸ ਸਬੰਧੀ ਪ੍ਰਸਤਾਵ ਕੰਜ਼ਰਵੇਟਿਵ ਐਮਪੀ ਤੇ ਟਰਾਂਸਪੋਰਟ ਕ੍ਰਿਟਿਕ ਮੈਲਿਸਾ ਲੈਂਟਸਮੈਨ ਨੇ ਪੇਸ਼ ਕੀਤਾ ਸੀ।

 

 

 
Have something to say? Post your comment