Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਕੈਨੇਡਾ

ਫੈਡਰਲ ਸਰਕਾਰ ਨੇ ਐਲਾਨੀਆਂ ਚਾਰ ਨਵੀਆਂ ਪਾਸਪੋਰਟ ਸਰਵਿਸ ਸਾਈਟਸ

August 17, 2022 11:26 PM

ਓਟਵਾ, 17 ਅਗਸਤ (ਪੋਸਟ ਬਿਊਰੋ) : ਪਾਸਪੋਰਟ ਸਬੰਧੀ ਅਰਜ਼ੀਆਂ ਦੇ ਵੱਡੇ ਬੈਕਲਾਗ ਨੂੰ ਕਲੀਅਰ ਕਰਨ ਲਈ ਫੈਡਰਲ ਸਰਕਾਰ ਵੱਲੋਂ ਕੈਨੇਡਾ ਭਰ ਵਿੱਚ ਚਾਰ ਨਵੀਆਂ ਪਾਸਪੋਰਟ ਸਰਵਿਸ ਲੋਕੇਸ਼ਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਸੋਸ਼ਲ ਡਿਵੈਲਪਮੈਂਟ ਮੰਤਰੀ ਕਰੀਨਾ ਗੋਲਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹੁਣ ਲੋਕ ਆਪਣੇ ਪਾਸਪੋਰਟ ਲਈ ਅਪਲਾਈ ਕਰਨ ਵਾਸਤੇ ਤੇ ਪਾਸਪੋਰਟ ਲੈਣ ਵਾਸਤੇ ਸਰਵਿਸ ਕੈਨੇਡਾ ਦੀਆਂ ਚਾਰ ਨਵੀਆਂ ਲੋਕੇਸ਼ਨਾਂ ਦੀ ਵਰਤੋਂ ਕਰ ਸਕਣਗੇ। ਇਨ੍ਹਾਂ ਲੋਕੇਸ਼ਨਾਂ ਵਿੱਚ ਰੈੱਡ ਡੀਅਰ, ਅਲਬਰਟਾ, ਸੂ ਸੇਂਟ ਮਰੀ, ਓਨਟਾਰੀਓ, ਟਰੌਇਸ ਰਿਵਿਏਰਜ਼, ਕਿਊਬਿਕ ਅਤੇ ਸ਼ਾਰਲੈਟਟਾਊਨ, ਪ੍ਰਿੰਸ ਐਡਵਰਡ ਆਈਲੈਂਡ ਸ਼ਾਮਲ ਹਨ।
ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਪੰਜ ਨਵੀਆਂ ਲੋਕੇਸ਼ਨਾਂ ਸ਼ਾਮਲ ਕੀਤੀਆਂ ਗਈਆਂ ਸਨ ਤੇ ਗੋਲਡ ਨੇ ਆਖਿਆ ਕਿ ਜਲਦ ਹੀ ਉਨ੍ਹਾਂ ਵੱਲੋਂ ਸੱਤ ਤੋਂ ਨੌਂ ਹੋਰ ਲੋਕੇਸ਼ਨਾਂ ਇਸ ਪ੍ਰੋਗਰਾਮ ਨਾਲ ਜੋੜੀਆਂ ਜਾਣਗੀਆਂ।ਉਨ੍ਹਾਂ ਆਖਿਆ ਕਿ ਇਹ ਵੱਡੀ ਤੇ ਅਹਿਮ ਤਬਦੀਲੀ ਹੈ। ਉਨ੍ਹਾਂ ਆਖਿਆ ਕਿ ਸਾਡੇ ਵਰਗੇ ਅਰਬਨ ਏਰੀਆ ਵਿੱਚ ਰਹਿਣ ਵਾਲਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਅਸੀਂ ਪਾਸਪੋਰਟ ਆਫਿਸ ਦੇ ਐਨਾ ਨੇੜੇ ਰਹਿੰਦੇ ਹਾਂ। ਉਨ੍ਹਾਂ ਆਖਿਆ ਕਿ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਬੈਕਲਾਗ ਜਲਦ ਘਟਣ ਦੀ ਉਮੀਦ ਹੈ।

 

 

 
Have something to say? Post your comment