Welcome to Canadian Punjabi Post
Follow us on

11

August 2022
ਪੰਜਾਬ

ਕਤਰ ਭੇਜਣ ਲਈ ਨਕਲੀ ਵੀਜ਼ਾ ਤੇ ਆਫਰ ਲੈਟਰ ਫੜਾ ਦਿੱਤਾ

August 04, 2022 03:59 PM

ਹੁਸ਼ਿਆਰਪੁਰ, 4 ਅਗਸਤ (ਪੋਸਟ ਬਿਊਰੋ)- ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਝਾਂਸੇ ਨਾਲ ਨੌਜਵਾਨ ਤੋਂ 47 ਹਜ਼ਾਰ ਰੁਪਏ ਲੈ ਕੇ ਨਕਲੀ ਆਫਰ ਲੈਟਰ ਉੱਤੇ ਵੀਜ਼ਾ ਦੇ ਦਿੱਤਾ ਅਤੇ ਫਿਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਦੋਸ਼ ਵਿੱਚ ਥਾਣਾ ਬੁੱਲੋਵਾਲ ਦੀ ਪੁਲਸ ਨੇ ਜਾਅਲਸਾਜ਼ੀ ਦਾ ਕੇਸ ਦਰਜ ਕੀਤਾ ਹੈ।
ਪਿੰਡ ਨਸਰਾਲਾ ਦੇ ਹਰਭਜਨ ਰਾਮ ਨੇ 30 ਦਸੰਬਰ 2021 ਨੂੰ ਐਸ ਐਸ ਪੀ ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਗਰੀਬ ਪਰਵਾਰ ਤੋਂ ਹੈ ਅਤੇ ਸਾਲ 2020 ਵਿੱਚ ਉਸ ਨੂੰ ਬਟਾਲਾ ਜ਼ਿਲੇ੍ਹ ਦੇ ਇੱਕ ਪਿੰਡ ਦਾ ਬੰਦਾ ਮਿਲਿਆ, ਜਿਸ ਨੇ ਉਸ ਨੂੰ ਦੱਸਿਆ ਕਿ ਉਹ ਟਰੈਵਲ ਏਜੰਟ ਹੈ ਅਤੇ ਲੋਕਾਂ ਨੂੰ ਵਿਦੇਸ਼ ਭੇਜਦਾ ਹੈ। ਉਸ ਨੇ ਦੱਸਿਆ ਕਿ ਉਹ ਵੀ ਵਿਦੇਸ਼ ਜਾਣ ਚਾਹੁੰਦਾ ਹੈ। ਹਰਭਜਨ ਰਾਮ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਕਿਹਾ ਕਿ ਉਹ ਬਹੁਤ ਘੱਟ ਪੈਸਿਆਂ ਵਿੱਚ ਤੁਹਾਨੂੰ ਵਿਦੇਸ਼ ਭੇਜ ਸਕਦਾ ਹਾਂ। ਉਸ ਨੇ ਉਸ ਨੂੰ ਭਰੋਸਾ ਦਿੱਤਾ ਤਾਂ ਉਹ ਤਿਆਰ ਹੋ ਗਿਆ। ਉਸ ਨੇ ਉਸ ਦੇ ਕਹਿਣ ਮੁਤਾਬਕ ਉਸ ਨੂੰ ਆਪਣਾ ਪਾਸਪੋਰਟ ਦੇ ਦਿੱਤਾ ਅਤੇ ਫਿਰ 25 ਹਜ਼ਾਰ ਰੁਪਏ ਉਸ ਦੇ ਬੈਂਕ ਖਾਤੇ ਵਿੱਚ ਪਾ ਦਿੱਤੇ। ਇਸ ਦੇ ਇਲਾਵਾ 12 ਹਜ਼ਾਰ ਰੁਪਏ ਗੂਗਲ ਪੇਅ ਅਤੇ 10 ਹਜ਼ਾਰ ਰੁਪਏ ਕੈਸ਼ ਦੇ ਦਿੱਤੇ। ਏਜੰਟ ਨੇ ਉਸ ਨੂੰ ਕਰੀਬ ਛੇ-ਸੱਤ ਮਹੀਨੇ ਕੁਝ ਨਹੀਂ ਦੱਸਿਆ। ਉਹ ਜਦ ਉਸ ਨਾਲ ਗੱਲ ਕਰਦਾ ਤਾਂ ਉਹ ਕਹਿ ਦਿੰਦਾ ਕਿ ਇੱਕ ਦੋ-ਦੋ ਦਿਨ ਵਿੱਚ ਉਸ ਨੂੰ ਵਿਦੇਸ਼ ਭੇਜਿਆ ਜਾਣਾ ਹੈ। ਇਸ ਦੇ ਬਾਅਦ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਫਿਰ ਉਸ ਦੇ ਬਾਰੇ ਪਤਾ ਲੱਗਾ ਕਿ ਉਹ ਏਜੰਟ ਹੈ ਹੀ ਨਹੀਂ ਤਾਂ ਉਹ ਕਿਸੇ ਤਰ੍ਹਾਂ ਏਜੰਟ ਨੂੰ ਮਿਲਿਆ ਤਾਂ ਉਸ ਨੇ ਉਸ ਨੂੰ ਜਾਅਲੀ ਵੀਜ਼ਾ ਅਤੇ ਜਾਅਲੀ ਆਫਰ ਲੈਟਰ ਦੇ ਕੇ ਕਿਹਾ ਕਿ ਤੁਹਾਡਾ ਕਤਰ ਜਾਣ ਦਾ ਕੰਮ ਬਣ ਗਿਆ ਹੈ।

Have something to say? Post your comment