Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਕੈਨੇਡਾ

1989 ਤੋਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਨਜਿੱਠਣ ਲਈ ਹਾਕੀ ਕੈਨੇਡਾ ਅਦਾ ਕਰ ਚੁੱਕੀ ਹੈ 7·6 ਮਿਲੀਅਨ ਡਾਲਰ

July 27, 2022 10:53 PM

ਓਟਵਾ, 27 ਜੁਲਾਈ (ਪੋਸਟ ਬਿਊਰੋ) : ਹਾਕੀ ਕੈਨੇਡਾ ਦੇ ਚੀਫ ਫਾਇਨਾਂਸ਼ੀਅਲ ਆਫੀਸਰ ਨੇ ਦੱਸਿਆ ਕਿ 1989 ਤੋਂ ਲੈ ਕੇ 9 ਸੈਟਲਮੈਂਟਸ ਵਿੱਚ ਗਵਰਨਿੰਗ ਬਾਡੀ ਨੇ 7·6 ਮਿਲੀਅਨ ਡਾਲਰ ਅਦਾ ਕੀਤੇ ਹਨ। ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਰਕਮ ਜਿਨਸੀ ਸੋ਼ਸ਼ਕ ਗ੍ਰਾਹਮ ਜੇਮਜ਼ ਦੇ ਪੀੜਤਾਂ ਨੂੰ ਚੁਕਾਈ ਗਈ।
ਇਹ ਖੁਲਾਸਾ ਜਿਨਸੀ ਹਮਲੇ ਦੇ ਦੋਸ਼ਾਂ ਨੂੰ ਗਵਰਨਿੰਗ ਬਾਡੀ ਵੱਲੋਂ ਕਿਸ ਤਰ੍ਹਾਂ ਸਾਂਭਿਆ ਜਾਂਦਾ ਰਿਹਾ ਹੈ, ਇਸ ਬਾਰੇ ਹਾਊਸ ਆਫ ਕਾਮਨਜ਼ ਦੀ ਹੈਰੀਟੇਜ ਕਮੇਟੀ ਦੀ ਚੱਲ ਰਹੀ ਜਾਂਚ ਦੌਰਾਨ ਹੋਇਆ।ਜਿ਼ਕਰਯੋਗ ਹੈ ਕਿ ਜੇਮਜ਼ ਨੂੰ 1980ਵਿਆਂ ਦੇ ਅਖੀਰ ਤੇ 90ਵਿਆਂ ਦੇ ਸ਼ੁਰੂ ਵਿੱਚ ਵੈਸਟਰਨ ਹਾਕੀ ਲੀਗ ਦੇ ਸਵਿਫਟ ਕਰੰਟ ਬ੍ਰੌਂਕੌਸ ਦੇ ਆਪਣੇ ਛੇ ਸਾਬਕਾ ਖਿਡਾਰੀਆਂ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਸੀ।
ਮਈ ਵਿੱਚ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਾਕੀ ਕੈਨੇਡਾ ਦੀ ਕਾਫੀ ਨੁਕਤਾਚੀਨੀ ਹੋ ਰਹੀ ਸੀ ਕਿ 2018 ਦੀ ਵਰਲਡ ਜੂਨੀਅਰ ਟੀਮ ਦੇ ਮੈਂਬਰਾਂ ਵੱਲੋਂ ਲੰਡਨ, ਓਨਟਾਰੀਓ ਵਿੱਚ ਇੱਕ ਗਾਲਾ ਈਵੈਂਟ ਦੌਰਾਨ ਜਿਨਸੀ ਹਮਲਾ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਚਾਰਜਿਜ਼ ਨਹੀਂ ਸਨ ਲਾਏ ਗਏ, ਪਰ ਇਸ ਹਮਲੇ ਦੀ ਸਿ਼ਕਾਇਤ ਕਰਨ ਵਾਲੀ ਮਹਿਲਾ ਵੱਲੋਂ ਹਾਕੀ ਕੈਨੇਡਾ, ਕੈਨੇਡੀਅਨ ਹਾਕੀ ਲੀਗ ਤੇ ਕਈ ਖਿਡਾਰੀਆਂ ਉੱਤੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ।
ਇਹ ਵੀ ਪਤਾ ਲੱਗਿਆ ਸੀ ਕਿ ਹਾਕੀ ਕੈਨੇਡਾ ਨੇ ਅਣਦੱਸੀ ਰਕਮ ਦੇ ਕੇ ਇਸ ਮਾਮਲੇ ਨੂੰ ਬਾਹਰੋ ਬਾਹਰ ਹੀ ਰਫਾ-ਦਫਾ ਕਰ ਦਿੱਤਾ ਸੀ। ਹੁਣ ਕਮੇਟੀ ਵਿੱਚ ਸ਼ਾਮਲ ਐਮਪੀਜ਼ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਇਨ੍ਹਾਂ ਦੋਸ਼ਾਂ ਤੇ ਮੁਕੱਦਮੇਂ ਨਾਲ ਹਾਕੀ ਕੈਨੇਡਾ ਨੇ ਕਿਵੇਂ ਨਜਿੱਠਿਆ ਸੀ।

 

 

 
Have something to say? Post your comment