Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਕੈਨੇਡਾ

ਐਨ ਏ ਸੀ ਆਈ ਵੱਲੋਂ ਭਵਿੱਖ ਵਿੱਚ ਕੋਵਿਡ-19 ਦੀ ਕਿਸੇ ਵੇਵ ਤੋਂ ਬਚਣ ਲਈ ਬੂਸਟਰ ਡੋਜ਼ ਲਵਾਉਣ ਦੀ ਕੀਤੀ ਗਈ ਸਿਫਾਰਿਸ਼

June 30, 2022 12:44 AM

ਓਟਵਾ, 29 ਜੂਨ (ਪੋਸਟ ਬਿਊਰੋ) : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇ਼ਸ਼ਨ (ਐਨ ਏ ਸੀ ਆਈ) ਵੱਲੋਂ ਕੈਨੇਡਾ ਵਿੱਚ ਭਵਿੱਖ ਵਿੱਚ ਕੋਵਿਡ-19 ਦੀ ਸੰਭਾਵੀ ਵੇਵ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਸਾਲ ਦੇ ਅੰਤ ਵਿੱਚ ਬੂਸਟਰ ਸ਼ੌਟਸ ਲਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਬੁੱਧਵਾਰ ਨੂੰ ਇੱਕ ਰਲੀਜ਼ ਵਿੱਚ ਐਨ ਏ ਸੀ ਆਈ ਨੇ ਆਖਿਆ ਕਿ ਸਾਰੀਆਂ ਜਿਊਰਿਸਡਿਕਸ਼ਨਜ਼ ਨੂੰ ਉਨ੍ਹਾਂ ਲੋਕਾਂ ਨੂੰ ਬੂਸਟਰ ਡੋਜ਼ ਦੇਣ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਪੈਣ ਦਾ ਖਦਸ਼ਾ ਹੋਵੇ, ਫਿਰ ਭਾਵੇਂ ਉਨ੍ਹਾਂ ਵੱਲੋਂ ਪਹਿਲਾਂ ਕਿੰਨੀਆਂ ਮਰਜ਼ੀ ਬੂਸਟਰ ਡੋਜ਼ ਲਈਆਂ ਜਾ ਚੁੱਕੀਆਂ ਹੋਣ।
ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ 65 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਲੋਕਾਂ ਦੇ ਨਾਲ ਨਾਲ, ਲਾਂਗ ਟਰਮ ਕੇਅਰ ਦੇ ਰੈਜ਼ੀਡੈਂਟਸ ਜਾਂ ਲਿਵਿੰਗ ਫੈਸਿਲਿਟੀਜ਼ ਵਿੱਚ ਰਹਿਣ ਵਾਲੇ ਲੋਕਾਂ, 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ, ਜਿਨ੍ਹਾਂ ਨੂੰ ਮੈਡੀਕਲ ਕਾਰਨਾਂ ਕਰਕੇ ਕੋਵਿਡ-19 ਦਾ ਵਧੇਰੇ ਖਤਰਾ ਹੋਵੇ, ਨੂੰ ਵੀ ਬੂਸਟਰ ਡੋਜ਼ ਲਾਈ ਜਾਵੇ। ਇਸ ਤੋਂ ਇਲਾਵਾ ਇੰਡੀਜੀਨਸ ਤੇ ਹਾਸ਼ੀਏ ਉੱਤੇ ਰਹਿਣ ਵਾਲੇ ਲੋਕਾਂ, ਜਿੱਥੇ ਇਨਫੈਕਸ਼ਨ ਕਾਰਨ ਸਥਿਤੀ ਗੰਭੀਰ ਹੋ ਸਕਦੀ ਹੈ, ਨੂੰ ਵੀ ਇਹ ਬੂਸਟਰ ਡੋਜ਼ ਦੇਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਮਾਈਗ੍ਰੈਂਟ ਵਰਕਰਜ਼, ਸ਼ੈਲਟਰਜ਼, ਕੋਰੈਕਸ਼ਨਲ ਫੈਸਿਲਿਟੀਜ਼ ਤੇ ਗਰੁੱਪ ਹੋਮਜ਼ ਵਿੱਚ ਰਹਿਣ ਵਾਲਿਆਂ ਨੂੰ ਵੀ ਇਹ ਬੂਸਟਰ ਡੋਜ਼ ਦੇਣ ਲਈ ਆਖਿਆ ਗਿਆ ਹੈ।
ਐਨ ਏ ਸੀ ਆਈ ਵੱਲੋਂ ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਬੂਸਟਰ ਡੋਜ਼ 12 ਤੋਂ 64 ਸਾਲ ਦੇ ਹਰੇਕ ਵਿਅਕਤੀ ਨੂੰ ਲਾਈ ਜਾਵੇ, ਫਿਰ ਭਾਵੇਂ ਉਸ ਨੇ ਪਹਿਲਾਂ ਕਿੰਨੀਆਂ ਬੂਸਟਰ ਡੋਜਿ਼ਜ਼ ਕਿਉਂ ਨਾ ਲਈਆਂ ਹੋਣ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ