Welcome to Canadian Punjabi Post
Follow us on

03

July 2025
 
ਕੈਨੇਡਾ

ਗੰਨ ਹਿੰਸਾ ਰੋਕਣ ਲਈ ਫੈਡਰਲ ਸਰਕਾਰ ਨੇ ਕੀਤਾ 12 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ

June 30, 2022 12:43 AM

ਓਟਵਾ, 29 ਜੂਨ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ 12 ਮਿਲੀਅਨ ਡਾਲਰ ਟੋਰਾਂਟੋ ਦੀਆਂ ਉਨ੍ਹਾਂ ਕਮਿਊਨਿਟੀ ਆਗਰੇਨਾਈਜ਼ੇਸ਼ਨਜ਼ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦਾ ਮੁੱਖ ਟੀਚਾ ਗੰਨਜ਼ ਤੇ ਗੈਂਗ ਹਿੰਸਾ ਨੂੰ ਰੋਕਣਾ ਹੀ ਨਹੀਂ ਸਗੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ।
ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੋਸਿਨੋ ਨੇ ਮੇਅਰ ਜੌਹਨ ਟੋਰੀ ਦੇ ਨਾਲ ਇਸ ਸਬੰਧ ਵਿੱਚ ਐਲਾਨ ਕੀਤਾ।ਉਨ੍ਹਾਂ ਆਖਿਆ ਕਿ ਇਹ ਫੰਡਿੰਗ ਬਿਲਡਿੰਗ ਸੇਫਰ ਕਮਿਊਨਿਟੀਜ਼ ਫੰਡ ਵੱਲੋਂ ਆਵੇਗੀ ਤੇ ਇਸ ਫੰਡ ਨਾਲ ਉਨ੍ਹਾਂ ਨੌਜਵਾਨਾਂ ਦੀ ਮਦਦ ਲਈ ਪੇਸ਼ਕਦਮੀਆਂ ਕੀਤੀਆਂ ਜਾਣਗੀਆਂ ਜਿਹੜੇ ਗੈਂਗ ਦਾ ਮੈਂਬਰ ਬਣਨ ਦੀ ਕਗਾਰ ਉੱਤੇ ਹਨ ਤੇ ਜਾਂ ਫਿਰ ਅਜਿਹਾ ਗਲਤ ਫੈਸਲਾ ਕਰ ਚੁੱਕੇ ਹਨ।
ਸਿਟੀ ਵਿੱਚ ਗੰਨ ਹਿੰਸਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਗਿਆ ਹੈ। 2022 ਵਿੱਚ 200 ਦੇ ਨੇੜੇ ਤੇੜੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਗੰਨਜ਼ ਦੀ ਵਰਤੋਂ ਕੀਤੀ ਗਈ ਹੋਵੇ ਤੇ ਜਿਸ ਕਾਰਨ 95 ਲੋਕਾਂ ਦੀ ਮੌਤ ਹੋ ਗਈ ਜਾਂ ਉਹ ਜ਼ਖ਼ਮੀ ਹੋ ਗਏ। ਹੁਣ ਤੱਕ ਗੰਨ ਹਿੰਸਾ ਕਾਰਨ 24 ਮੌਤਾ ਹੋ ਚੁੱਕੀਆਂ ਹਨ ਤੇ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ ਅਜਿਹੇ ਮਾਮਲਿਆਂ ਵਿੱਚ 41·2 ਫੀ ਸਦੀ ਵਾਧਾ ਵੇਖਣ ਨੂੰ ਮਿਲਿਆ ਹੈ।
ਇੱਕ ਹਫਤੇ ਪਹਿਲਾਂ ਫਾਦਰਜ਼ ਡੇਅ ਮੌਕੇ ਸਾਰਾ ਦਿਨ ਵਾਪਰੀਆਂ ਵਾਰਦਾਤਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਵੱਖੋ ਵੱਖ ਮਾਮਲਿਆਂ ਵਿੱਚ ਸੱਤ ਵਿਅਕਤੀ ਹੋਰ ਜ਼ਖ਼ਮੀ ਹੋ ਗਏ।ਮੈਂਡੋਸਿਨੋ ਨੇ ਆਖਿਆ ਕਿ ਨਜ਼ਦੀਕੀ ਪਾਰਟਨਰ ਵਾਇਲੰਸ ਤੇ ਗੰਨ ਵਾਇਲੰਸ ਵਿੱਚ ਵਾਧਾ ਹੋਣ ਦੇ ਖਤਰਨਾਕ ਅੰਕੜੇ ਵੀ ਮਿਲ ਰਹੇ ਹਨ ਤੇ ਘਰੇਲੂ ਹਿੰਸਾ ਵਿੱਚ ਵੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਨਵੇਂ ਫੰਡ ਨਾਲ ਉਨ੍ਹਾਂ ਥਾਂਵਾਂ ਉੱਤੇ ਨਿਵੇਸ਼ ਕੀਤਾ ਜਾਵੇਗਾ ਜਿੱਥੇ ਇਸ ਦੀ ਸੱਭ ਤੋਂ ਵੱਧ ਲੋੜ ਹੋਵੇਗੀ। ਜਿਹੜੀਆਂ ਕਮਿਊਨਿਟੀਜ਼ ਨੂੰ ਸੱਭ ਤੋਂ ਵੱਧ ਖਤਰਾ ਹੈ ਉਨ੍ਹਾਂ ਨੂੰ ਸਮੇਂ ਸਿਰ ਮਦਦ ਮਿਲਣੀ ਯਕੀਨੀ ਬਣਾਈ ਜਾਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ