Welcome to Canadian Punjabi Post
Follow us on

11

August 2022
ਪੰਜਾਬ

ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਅਲਾਟੀ ਨੂੰ ਸਾਢੇ 10 ਲੱਖ ਦੇਣ ਦੇ ਹੁਕਮ

June 26, 2022 04:13 PM

ਜਲੰਧਰ, 26 ਜੂਨ (ਪੋਸਟ ਬਿਊਰੋ)- ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿੱਚਇੱਕ ਅਲਾਟੀ ਨੂੰ ਕਬਜ਼ਾ ਨਾ ਦੇਣ ਅਤੇ ਕੰਜ਼ਿਊਮਰ ਕੋਰਟ ਵਿੱਚੋਂ ਕੇਸ ਅਲਾਟੀ ਦੇ ਹੱਕ ਵਿੱਚ ਹੋਣ ਕਾਰਨ ਸਾਢੇ 10 ਲੱਖ ਰੁਪਏ ਦੀ ਰਕਮ 31 ਜੁਲਾਈ ਤਕ ਵਾਪਸ ਕਰਨੀ ਹੋਵੇਗੀ।
ਅੰਮ੍ਰਿਤਸਰ ਵਾਸੀ ਪੂਜਾ ਮੈਣੀ ਨੇ ਸਾਲ 2006 ਵਿੱਚ ਇੰਦਰਾ ਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਵਿੱਚ ਫਲੈਟ ਲਈ 4,46,500 ਰੁਪਏ ਦੀ ਰਕਮ ਜਮ੍ਹਾਂ ਕਰਵਾਈ ਸੀ। ਅਲਾਟਮੈਂਟ ਪਿੱਛੋਂ ਅਲਾਟੀ ਪੂਜਾ ਮੈਣੀ ਨੂੰ ਕਬਜ਼ਾ ਨਹੀਂ ਦਿੱਤਾ ਗਿਆ ਤੇ ਜਦੋਂ ਕਬਜ਼ੇ ਲਈ ਅਲਾਟੀ ਨੇ ਟਰੱਸਟ ਨਾਲ ਸੰਪਰਕ ਕੀਤਾ ਤਾਂ 2009 ਵਿੱਚ ਅਲਾਟੀ ਨੂੰ ਕਬਜ਼ਾ ਲੈਣ ਲਈ ਟਰੱਸਟ ਦਾ ਪੱਤਰ ਮਿਲਿਆ, ਪਰ ਅਲਾਟੀ ਨੇ ਜਦੋਂ ਓਥੇ ਜਾ ਕੇ ਦੇਖਿਆ ਤਾਂ ਉਥੇ ਟਰੱਸਟ ਸ਼ਰਤਾਂ ਅਨੁਸਾਰ ਨਾ ਬਿਜਲੀ ਦੀ ਫਿਟਿੰਗ, ਨਾ ਪਾਣੀ ਦੀ ਸਪਲਾਈ, ਨਾ ਐਲ ਪੀ ਜੀ ਗੈਸ ਦੀ ਸਹੂਲਤ ਅਤੇ ਨਾ 45 ਫੁੱਟੀ ਰੋਡ ਸੀ ਅਤੇ ਟੁੱਟੇ ਦਰਵਾਜ਼ੇ ਆਦਿ ਸਨ, ਜਿਸ ਉੱਤੇ ਅਲਾਟੀ ਨੇ ਕਬਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੋਂ ਟਰੱਸਟ ਨੇ ਅਲਾਟੀ ਨੂੰ ਭਰੋਸੇ ਵਿੱਚ ਲੈ ਕੇ ਕਬਜ਼ਾ ਫਾਰਮ ਉੱਤੇ ਧੋਖੇ ਨਾਲ ਦਸਖਤ ਕਰਵਾ ਲਏ, ਪਰ ਸਹੂਲਤ ਕੋਈ ਨਹੀਂ ਦਿੱਤੀ ਤੇ ਅਲਾਟੀ ਨੂੰ ਚੱਕਰ ਲਵਾਉਣੇ ਸ਼ੁਰੂ ਕਰਵਾ ਦਿੱਤੇ। ਇਸ ਪਿੱਛੋਂ ਅਲਾਟੀ ਪੂਜਾ ਮੈਣੀ ਨੇ ਅੰਮ੍ਰਿਤਸਰ ਦੀ ਕੰਜ਼ਿਊਮਰ ਕੋਰਟ ਵਿੱਚ ਜਲੰਧਰ ਇੰਪਰੂਵੈਂਟ ਟਰੱਸਟਵਿਰੁੱਧ ਛੇ ਅਗਸਤ 2020 ਨੂੰ ਕੇਸ ਕਰ ਦਿੱਤਾ। ਬੀਤੀ 22 ਜੂਨ 2022 ਨੂੰ ਕੰਜ਼ਿਊਮਰ ਕਮਿਸ਼ਨ ਨੇ ਅਲਾਟੀ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਏ ਇੰਪਰੂਵਮੈਂਟ ਟਰੱਸਟ ਨੂੰ ਹਦਾਇਤ ਕੀਤੀ ਕਿ ਉਹ ਅਲਾਟੀ ਨੂੰ 31 ਜੁਲਾਈ 2022 ਤਕ 10.50 ਲੱਖ ਦੀ ਅਦਾਇਗੀ ਕਰੇ। ਇਸ ਵਿੱਚ ਉਸ ਦੀ ਮੂਲ 4,46,500 ਰਕਮ ਨਾਲ ਤੀਹ ਅਪ੍ਰੈਲ 2010 ਤੋਂ 9 ਫੀਸਦੀ ਵਿਆਜ, ਇੱਕ ਲੱਖ ਰੁਪਏ ਕੰਪਨਸੇਸ਼ਨ ਫੀਸ ਅਤੇ 10 ਹਜ਼ਾਰ ਰੁਪਏ ਲਿਟੀਗੇਸ਼ਨ ਫੀਸ ਸ਼ਾਮਲ ਹੈ,ਜੋ ਕੁੱਲ ਮਿਲਾ ਕੇ 10.50 ਲੱਖ ਰੁਪਏ ਦਾ ਭੁਗਤਾਨ ਬਣਦਾ ਹੈ, 31 ਜੁਲਾਈ 2022 ਤਕ ਕੀਤਾ ਜਾਵੇ।

 

Have something to say? Post your comment