Welcome to Canadian Punjabi Post
Follow us on

11

August 2022
ਪੰਜਾਬ

ਕੁੜੀ ਨੂੰ ਨੌਕਰੀ ਤੇ ਭਰਾ ਨੂੰ ਕੈਨੇਡਾ ਭੇਜਣ ਬਹਾਨੇ 25 ਲੱਖ ਦੀ ਠੱਗੀ

June 26, 2022 04:12 PM

ਜਲੰਧਰ, 26 ਜੂਨ (ਪੋਸਟ ਬਿਊਰੋ)- ਜਲੰਧਰ ਕਮਿਸ਼ਨਰੇਟ ਪੁਲਸ ਦੇ ਆਰਥਿਕ ਅਪਰਾਧ ਸੈਲ ਨੇ ਲੰਬੀ ਜਾਂਚ ਪਿੱਛੋਂ 25 ਲੱਖ ਰੁਪਏ ਅਤੇ ਪੰਜ ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਡ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਸ਼ਾਸਤਰੀ ਨਗਰ ਦੇ ਵਾਸੀ ਮਨਪ੍ਰੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਨੂੰ ਆਈ ਪੀ ਸੀ ਦੀ ਧਾਰਾ 406, 420 ਅਤੇ ਟ੍ਰੈਵਲ ਪ੍ਰੋਫੈਸ਼ਨਲ ਐਕਟ ਹੇਠ ਨਾਮਜ਼ਦ ਕੀਤਾ ਹੈ। ਪੀੜਤ ਜਸਬੀਰ ਸਿੰਘ ਬਾਜਵਾ ਉਰਫ ਜਸ ਪੁੱਤਰ ਕੇਵਲ ਸਿੰਘ ਵਾਸੀ ਉਦੈ ਗਿਰ ਨੇ ਪੁਲਸ ਨੂੰ ਦੱਸਿਆ ਕਿ ਉਹ 12ਵੀਂ ਪਾਸ ਹੈ, ਉਸ ਦੇ ਪਿਤਾ ਇੱਕ ਨਿੱਜੀ ਸਕੂਲ ਵਿੱਚ ਬੱਸ ਦੇ ਡਰਾਈਵਰ ਹਨ। ਸਾਲ 2018 ਵਿੱਚ ਉਸ ਦੇ ਪਿਤਾ ਦੀ ਦੋਸ਼ੀ ਮਨਪ੍ਰੀਤ ਸਿੰਘ ਨਾਲ ਦੋਸਤੀ ਹੋ ਗਈ। ਉਨ੍ਹਾਂ ਮੇਰੇ ਭਵਿੱਖ ਬਾਰੇ ਗੱਲ ਕੀਤੀ। ਮਨਪ੍ਰੀਤ ਨੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਕੇ ਕਿਹਾ ਕਿ ਉਹ ਭਾਰਤੀ ਰੇਲਵੇ ਦਾ ਮੁਲਾਜ਼ਮ ਹੈ। ਪਿਤਾ ਨੇ ਮੈਨੂੰ ਕੈਨੇਡਾ ਭੇਜਣ ਦੀ ਗੱਲ ਕੀਤੀ। ਸਾਲ 2018 ਵਿੱਚ ਦੋਸ਼ੀ ਨੇ ਭੈਣ ਨੂੰ ਰੇਲਵੇ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ। ਫਿਰ ਮੈਡੀਕਲ ਕਰਵਾਉਣ ਦੀ ਗੱਲ ਕਹਿ ਕੇ 22 ਹਜ਼ਾਰ ਰੁਪਏ ਲੈ ਲਏ। ਜੁਲਾਈ 2018 ਤੋਂ ਭੈਣ ਦੀ ਈਮੇਲ ਉੱਤੇ ਰੇਲਵੇ ਰਿਕਰੂਟਮੈਂਟ ਬੋਰਡ ਦੀਆਂ ਈ-ਮੇਲ ਆਉਣ ਲੱਗੀਆਂ। ਇਸ ਦੌਰਾਨ ਮਨਪ੍ਰੀਤ ਸਿੰਘ ਨੇ ਜਸਵੀਰ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਅਤੇ ਥੋੜ੍ਹੇ-ਥੋੜ੍ਹੇ ਕਰ ਕੇ ਪਰਵਾਰ ਤੋਂ 25 ਲੱਖ ਰੁਪਏ ਲੈ ਲਏ। ਇਸ ਦੇ ਬਾਅਦ ਨਾ ਭੈਣ ਨੂੰ ਨੌਕਰੀ ਦਿਵਾਈ ਅਤੇ ਨਾ ਜਸਵੀਰ ਨੂੰ ਵਿਦੇਸ਼ ਭੇਜਿਆ, ਪਰ ਟਿਕਟ ਦੇ ਬਹਾਨੇ ਪੰਜ ਤੋਲੇ ਸੋਨੇ ਦੇ ਗਹਿਣੇ ਲੈ ਗਿਆ। ਪੁਲਸ ਨੇ ਲੰਬੀ ਜਾਂਚ ਦੇ ਬਾਅਦ ਸ਼ੁੱਕਰਵਾਰ ਨੂੰ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ। ਪਤਾ ਲੱਗਾ ਹੈ ਕਿ ਦੋਸ਼ੀ ਨੇ ਰੇਲਵੇ ਰਿਕਰੂਟਮੈਂਟ ਦੀ ਨਕਲੀ ਈਮੇਲ ਆਈ ਡੀ ਬਣਵਾਈ ਅਤੇ ਉਸ ਆਈ ਡੀ ਤੋਂ ਪੀੜਤ ਲੜਕੀ ਨੂੰ ਖੁਦ ਹੀ ਮੇਲ ਭੇਜੀ ਸੀ। ਇਸੇ ਤਰ੍ਹਾਂ ਜਸਵੀਰ ਨੂੰ ਵੀ ਕੈਨੇਡੀਅਨ ਅੰਬੈਂਸੀ ਦੀ ਆਫੀਸ਼ਲ ਈ-ਮੇਲ ਦੀ ਡੁਪਲੀਕੇਟ ਆਈ ਡੀ ਬਣਾ ਕੇ ਮੇਲ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਦੋਸ਼ੀ ਉੱਤੇ ਯਕੀਨ ਹੋ ਗਿਆ ਸੀ।

Have something to say? Post your comment