Welcome to Canadian Punjabi Post
Follow us on

11

August 2022
ਪੰਜਾਬ

ਦਿਨਕਰ ਗੁਪਤਾ ਕੇਂਦਰੀ ਏਜੰਸੀ ਐਨ ਆਈ ਏ ਦੇ ਮੁਖੀ ਬਣੇ

June 24, 2022 05:29 PM

* ਪੰਜਾਬ ਦੇ ਚਾਰ ਸੀਨੀਅਰ ਆਈ ਪੀ ਐਸ ਅਫ਼ਸਰਾਂ ਨੂੰ ਤਰੱਕੀ


ਚੰਡੀਗ਼ੜ੍ਹ, 24 ਜੂਨ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਦਿਨਕਰ ਗੁਪਤਾ ਦੀ ਕੇਂਦਰ ਸਰਕਾਰ ਵਿੱਚ ਕੱਲ੍ਹ ਅਹਿਮ ਅਹੁਦੇ ਉਪਰ ਨਿਯੁਕਤੀ ਹੋਈ ਅਤੇ ਦੂਜੇ ਪਾਸੇ ਪੰਜਾਬ ਦੇ ਚਾਰ ਸੀਨੀਅਰ ਆਈ ਪੀ ਐਸ ਅਫ਼ਸਰਾਂ ਨੂੰ ਡੀ ਜੀ ਪੀ ਦੇ ਰੈਂਕ ਵਿੱਚ ਤਰੱਕੀ ਦੇ ਦਿੱਤੀ ਗਈ ਹੈ।
ਦਿਨਕਰ ਗੁਪਤਾ ਨੂੰ ਅਤਿਵਾਦ ਵਿਰੋਧੀ ਖਾਸ ਕੇਂਦਰੀ ਏਜੰਸੀ ਐਨ ਆਈ ਏ ਦਾ ਡਾਇਰੈਕਟਰ ਜਨਰਲ ਲਾਇਆ ਗਿਆ ਹੈ। ਇਸ ਨੂੰ ਕੇਂਦਰੀ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੈ।ਕੇਂਦਰੀ ਕੈਬਨਿਟ ਕਮੇਟੀ ਨੇ 31 ਮਾਰਚ 2024 ਤਕ ਇਹ ਨਿਯੁਕਤੀ ਕੀਤੀ ਹੈ। ਦਿਨਕਰ ਗੁਪਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਲੰਮਾ ਸਮਾਂ ਪੰਜਾਬ ਦੇ ਡੀ ਜੀ ਪੀ ਰਹੇ ਸਨ ਅਤੇ ਉਨ੍ਹਾਂ ਨੇ ਪੰਜਾਬ ਵਿੱਚ ਵੱਖ-ਵੱਖ ਕਈ ਪੁਲਸ ਅਹੁਦੇ ਸੰਭਾਲੇ ਸਨ।
ਇਸੇ ਦੌਰਾਨ ਕੱਲ੍ਹ ਪੰਜਾਬ ਸਰਕਾਰ ਨੇ ਚਾਰ ਸੀਨੀਅਰ ਆਈ ਪੀ ਐਸ ਅਫ਼ਸਰਾਂ ਨੂੰ ਡੀ ਜੀ ਪੀ ਰੈਂਕ ਦੀ ਤਰੱਕੀ ਦਿੱਤੀ ਹੈ। ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲਸੈਕਟਰੀ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮਾਂ ਮੁਤਾਬਕ 1992 ਬੈਚ ਦੇ ਆਈ ਪੀ ਐਸ ਅਫ਼ਸਰਾਂ ਸ਼ਰਦ ਸਤਿਆ ਚੌਹਾਨ, ਗੌਰਵ ਯਾਦਵ, ਹਰਪ੍ਰੀਤ ਸਿੱਧੂ ਅਤੇ ਕੁਲਦੀਪ ਸਿੰਘ ਨੂੰ ਡੀ ਜੀ ਪੀ ਰੈਂਕ ਵਿੱਚ ਪਦ ਉਨਤ ਕੀਤਾ ਗਿਆ ਹੈ।

Have something to say? Post your comment