Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਪੌਲੀਏਵਰ ਤੋਂ ਵਿਰੋਧੀ ਧਿਰਾਂ ਮੰਗ ਰਹੀਆਂ ਹਨ ਮੈਂਬਰਸਿ਼ਪ ਦੇ ਸਹੀ ਅੰਕੜਿਆਂ ਦੀ ਜਾਣਕਾਰੀ

June 24, 2022 09:15 AM

ਓਟਵਾ, 24 ਜੂਨ (ਪੋਸਟ ਬਿਊਰੋ) : ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਉਮੀਦਵਾਰ ਪਿਏਰ ਪੌਲੀਏਵਰ ਵੱਲੋਂ 312,000 ਮੈਂਬਰ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਦੋ ਹੋਰ ਫੈਡਰਲ ਕੰਜ਼ਰਵੇਟਿਵ ਉਮੀਦਵਾਰਾਂ ਵੱਲੋਂ ਸ਼ੱਕੀ ਦੱਸਿਆ ਜਾ ਰਿਹਾ ਹੈ। ਇੱਕ ਉਮੀਦਵਾਰ ਵੱਲੋਂ ਤਾਂ ਪੌਲੀਏਵਰ ਦੀ ਇਸ ਗੁੰਮਰਾਹਕੁੰਨ ਈਮੇਲ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ।
ਵੀਰਵਾਰ ਨੂੰ ਪੈਟ੍ਰਿਕ ਬ੍ਰਾਊਨ ਦੀ ਟੀਮ ਵੱਲੋਂ ਇਹ ਸਿ਼ਕਾਇਤ ਕੀਤੀ ਗਈ ਕਿ ਪੌਲੀਏਵਰ ਦੀ ਕੈਂਪੇਨ ਵੱਲੋਂ ਅਜਿਹੀ ਬਿਆਨਬਾਜ਼ੀ ਕਰਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਕੀਤੀ ਗਈ ਹੈ ਤੇ ਉਨ੍ਹਾਂ ਦੇ ਮੈਂਬਰਾਂ ਵਿੱਚ ਡਰ ਦਾ ਮਾਹੌਲ ਵੀ ਹੈ। ਇੱਕ ਪੱਤਰ ਵਿੱਚ ਬ੍ਰਾਊਨ ਦੀ ਨੈਸ਼ਨਲ ਕੈਂਪੇਨ ਦੇ ਕੋ-ਚੇਅਰ ਜੌਹਨ ਰੇਅਨੌਲਡਜ਼ ਨੇ ਆਖਿਆ ਕਿ ਈਮੇਲਜ਼ ਵਿੱਚ ਕੀਤੀ ਗਈ ਸੰਭਾਵੀ ਘਪਲੇਬਾਜ਼ੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਸੈਂਕੜੇ ਸਮਰਥਕ ਇਸ ਲਈ ਹੀ ਦੂਜੀ ਮੈਂਬਰਸਿ਼ਪ ਖਰੀਦੀ ਜਾ ਰਹੇ ਹੋਣ ਕਿ ਸ਼ਾਇਦ ਉਨ੍ਹਾਂ ਦੀ ਪਹਿਲੀ ਖਰੀਦੀ ਮੈਂਬਰਸਿ਼ਪ ਕੰਮ ਨਾ ਕਰੇ।
ਉਨ੍ਹਾਂ ਲਿਖਿਆ ਕਿ ਸਾਡੀ ਕੈਂਪੇਨ ਨੂੰ ਵੱਡੀ ਗਿਣਤੀ ਵਿੱਚ ਸਿ਼ਕਾਇਤਾਂ ਮਿਲੀਆਂ ਹਨ ਕਿ ਉਹ ਪਹਿਲਾਂ ਹੀ ਮੈਂਬਰਸਿ਼ਪ ਖਰੀਦ ਚੁੱਕੇ ਹਨ ਪਰ ਰਸਮੀ ਤੌਰ ਉੱਤੇ ਭੇਜੀ ਗਈ ਚੇਤਾਵਨੀ ਵਰਗੀ ਈਮੇਲ ਕਾਰਨ ਉਹ ਮੁੜ ਮੈਂਬਰਸਿ਼ਪ ਖਰੀਦਣ ਲਈ ਮਜਬੂਰ ਹਨ।ਗੁੰਮਰਾਹ ਹੋਣ ਕਾਰਨ ਮੈਂਬਰਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ।
ਇਸੇ ਦੌਰਾਨ ਜੀਨ ਚਾਰੈਸਟ ਦੀ ਟੀਮ ਵੱਲੋਂ ਵੀ ਸਿ਼ਕਾਇਤੀ ਕੀਤੀ ਗਈ ਤੇ ਉਨ੍ਹਾਂ ਪੌਲੀਏਵਰ ਦੀ ਟੀਮ ਕੋਲੋਂ ਅੰਤਰਿਮ ਮੈਂਬਰਸਿ਼ਪ ਦੇ ਸਹੀ ਅੰਕੜੇ ਜਾਰੀ ਕਰਨ ਦੀ ਮੰਗ ਵੀ ਕੀਤੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ