Welcome to Canadian Punjabi Post
Follow us on

11

August 2022
ਕੈਨੇਡਾ

ਅੱਧੇ ਨਾਲੋਂ ਵੱਧ ਕੈਨੇਡੀਅਨ ਮੁਸ਼ਕਲ ਨਾਲ ਕਰ ਰਹੇ ਹਨ ਜੂਨ ਗੁਜ਼ਾਰਾ : ਸਰਵੇਅ

June 24, 2022 09:13 AM

ਓਟਵਾ, 24 ਜੂਨ (ਪੋਸਟ ਬਿਊਰੋ) : ਪਿਛਲੇ ਚਾਲੀ ਸਾਲਾਂ ਵਿੱਚ ਕੈਨੇਡਾ ਵਿੱਚ ਮਹਿੰਗਾਈ ਦੀ ਦਰ ਐਨੀ ਕਦੇ ਨਹੀਂ ਹੋਈ ਜਿੰਨੀ ਕਿ ਹੁਣ ਹੈ। ਅੱਧੇ ਤੋਂ ਵੱਧ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਮੇਂ ਉਨ੍ਹਾਂ ਦੀ ਆਰਥਿਕ ਹਾਲਤ ਕਾਫੀ ਮਾੜੀ ਹੈ।
ਕਈ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲ ਵਿੱਚ ਹਾਲਾਤ ਹੋਰ ਵੀ ਨਿੱਘਰ ਸਕਦੇ ਹਨ। ਕੈਨੇਡਾ ਦੇ ਕਿਸੇ ਇੱਕ ਪ੍ਰਵਿੰਸ ਦਾ ਇਹ ਹਾਲ ਨਹੀਂ ਹੈ ਸਗੋਂ ਇੱਕ ਤੱਟ ਤੋਂ ਲੈ ਕੇ ਦੂਜੇ ਤੱਟ ਤੱਕ ਸਾਰੇ ਪਾਸੇ ਇਹੋ ਹਾਲ ਹੈ। ਸਟੈਟੇਸਟਿਕਸ ਕੈਨੇਡਾ ਮੁਤਾਬਕ ਪਿਛਲੇ ਸਾਲ ਨਾਲੋਂ ਇਸ ਸਾਲ ਮਹਿੰਗਾਈ ਦੀ ਦਰ 7·7 ਫੀ ਸਦੀ ਹੈ।1983 ਤੋਂ ਲੈ ਕੇ ਹੁਣ ਤੱਕ ਮਹਿੰਗਾਈ ਦੀ ਦਰ ਐਨੀ ਕਦੇ ਵੀ ਨਹੀਂ ਰਹੀ। ਕੈਨੇਡੀਅਨਜ਼ ਦੇ ਵਿੱਤੀ ਪੱਖੋਂ ਕਮਜ਼ੋਰ ਹੋਣ ਦਾ ਸਿਲਸਿਲਾ ਪਿਛਲੇ ਕੁੱਝ ਸਾਲਾਂ ਤੋਂ ਚੱਲ ਰਿਹਾ ਹੈ। 2018 ਵਿੱਚ 29 ਫੀ ਸਦੀ ਕੈਨੇਡੀਅਨਜ਼ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਖਰਾਬ ਹੋਈ ਹੈ, 2020 ਦੀ ਪਹਿਲੀ ਤਿਮਾਹੀ ਵਿੱਚ 32 ਫੀ ਸਦੀ ਕੈਨੇਡੀਅਨ ਅਜਿਹਾ ਆਖਦੇ ਸੁਣੇ ਗਏ ਜਦਕਿ 2022 ਦੀ ਦੂਜੀ ਤਿਮਾਹੀ ਵਿੱਚ 45 ਫੀ ਸਦੀ ਇਹ ਆਖਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਪੈ ਚੁੱਕੀ ਹੈ।
ਇਸ ਸਮੇਂ ਸੱਭ ਤੋਂ ਵੱਧ ਗਿਣਤੀ ਵਿੱਚ ਕੈਨੇਡੀਅਨ ਇਹ ਆਖ ਰਹੇ ਹਨ ਕਿ ਉਨ੍ਹਾਂ ਦਾ ਜੂਨ ਗੁਜ਼ਾਰਾ ਹੋਣਾ ਵੀ ਮੁਸ਼ਕਲ ਹੋ ਗਿਆ ਹੈ। ਇਸੇ ਦੌਰਾਨ ਅਜਿਹਾ ਆਖਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਜਿਹੜੇ ਇਹ ਆਖਦੇ ਹਨ ਕਿ ਇਸ ਸਾਲ ਵੀ ਉਹ ਪਿਛਲੇ ਸਾਲ ਵਾਂਗ ਹੀ ਗੁਜ਼ਾਰਾ ਕਰ ਰਹੇ ਹਨ। 2018 ਵਿੱਚ ਅਜਿਹੇ ਲੋਕਾਂ ਦੀ ਗਿਣਤੀ 54 ਫੀ ਸਦੀ ਸੀ, 2020 ਵਿੱਚ ਅਜਿਹੇ ਲੋਕਾਂ ਦੀ ਗਿਣਤੀ 44 ਫੀ ਸਦੀ ਸੀ ਤੇ 2022 ਵਿੱਚ ਅਜਿਹੇ ਲੋਕਾਂ ਦੀ ਗਿਣਤੀ ਘੱਟ ਕੇ 36 ਫੀ ਸਦੀ ਰਹਿ ਗਈ। ਪਿਛਲੇ ਸਾਲ ਨਾਲੋਂ ਬਿਹਤਰ ਕਰਨ ਵਾਲਿਆਂ ਦੀ ਗਿਣਤੀ 2020 ਵਿੱਚ 23 ਫੀ ਸਦੀ ਸੀ ਤੇ ਹੁਣ ਇਹ 17 ਫੀ ਸਦੀ ਹੀ ਰਹਿ ਗਈ ਹੈ।
ਪੰਜ ਵਿੱਚੋਂ ਇੱਕ ਕੈਨੇਡੀਅਨ ਦਾ ਕਹਿਣਾ ਹੈ ਕਿ ਹੁਣ ਤੋਂ ਸਾਲ ਬਾਅਦ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ ਜਦਕਿ ਹਰ ਪੰਜ ਵਿੱਚੋਂ ਤਿੰਨ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਬਦ ਤੋਂ ਬਦਤਰ ਹੀ ਹੋਣ ਵਾਲੇ ਹਨ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਇਮੀਗ੍ਰੇਸ਼ਨ ਮਾਮਲਿਆਂ ਲਈ ਕੈਨੇਡਾ ਸਰਕਾਰ ਨੇ ਬਿਨਾਂ ਦੱਸਿਆਂ ਨਿਯਮ ਕੀਤੇ ਬਦਲੀ ਐਨਡੀਪੀ ਨਾਲ ਕੀਤੇ ਆਪਣੇ ਡੈਂਟਲ ਕੇਅਰ ਵਾਅਦੇ ਨੂੰ ਪੂਰਾ ਕਰਨ ਲਈ ਲਿਬਰਲ ਲੱਭ ਰਹੇ ਹਨ ਅਸਥਾਈ ਹੱਲ ਛੁਰੇ ਨਾਲ ਚਾਰ ਵਿਅਕਤੀਆਂ ਨੂੰ ਜ਼ਖ਼ਮੀ ਕਰਨ ਵਾਲੇ ਨੂੰ ਪੁਲਿਸ ਨੇ ਮਾਰੀ ਗੋਲੀ ਸਟਾਫ ਦੀ ਘਾਟ ਨੂੰ ਸੇਫਟੀ ਦਾ ਮੁੱਦਾ ਦੱਸਕੇ ਏਅਰ ਕੈਨੇਡਾ ਮੁਆਵਜ਼ਾ ਦੇਣ ਤੋਂ ਕਰ ਰਹੀ ਹੈ ਇਨਕਾਰ ਅੱਜ ਲੇਬਰ ਫੋਰਸ ਸਰਵੇਖਣ ਦੀ ਰਿਪੋਰਟ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਤੋਂ ਹੈਲਥ ਕੇਅਰ ਸਿਸਟਮ ਵਿੱਚ ਸਟਾਫ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ ਦੀ ਕੀਤੀ ਮੰਗ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਗੇਟ ਨਾਲ ਟਕਰਾਈ ਬੱਸ ਹਾਕੀ ਕੈਨੇਡਾ ਖਿਲਾਫ ਕੇਸ ਕਰਨ ਵਾਲੀ ਮਹਿਲਾ ਨੇ ਪਾਸ ਕੀਤਾ ਲਾਈ-ਡਿਟੈਕਟਰ ਟੈਸਟ ਐਲਾਨ ਤੋਂ ਚਾਰ ਮਹੀਨੇ ਬਾਅਦ ਖੁੱਲ੍ਹਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੋਰਟਲ ਐਚਆਈਵੀ ਟੈਸਟਿੰਗ ਲਈ 18 ਮਿਲੀਅਨ ਡਾਲਰ ਖਰਚੇਗੀ ਫੈਡਰਲ ਸਰਕਾਰ