Welcome to Canadian Punjabi Post
Follow us on

30

June 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਯੂਕਰੇਨੀ ਚਰਚ ਦਾ ਕੀਤਾ ਦੌਰਾ

May 19, 2022 12:45 AM

ਓਟਵਾ, 18 ਮਈ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਕੈਮਿਲਾ, ਡੱਚੈਸ ਆਫ ਕੌਰਨਵਾਲ, ਨੇ ਬੁੱਧਵਾਰ ਨੂੰ ਓਟਵਾ ਦੇ ਯੂਕਰੇਨੀਅਨ ਆਰਥੋਡੌਕਸ ਕੈਥੇਡਰਲ ਵਿੱਚ ਮੋਮਬੱਤੀਆਂ ਬਾਲੀਆਂ ਤੇ ਪ੍ਰੇਅਰ ਸਰਵਿਸ ਵਿੱਚ ਹਿੱਸਾ ਲਿਆ। ਇਸ ਦੌਰਾਨ ਲੋਕਾਂ ਵੱਲੋਂ ਨੀਲੇ ਤੇ ਪੀਲੇ ਰੰਗ ਦੇ ਨਾਲ ਨਾਲ ਯੂਨੀਅਨ ਜੈਕ ਦੇ ਝੰਡੇ ਫਹਿਰਾਏ ਗਏ।
ਕੈਨੇਡਾ ਦੇ ਆਪਣੇ ਪਲੈਟੀਨਮ ਜੁਬਲੀ ਦੌਰੇ ਦੇ ਦੂਜੇ ਦਿਨ ਇਸ ਸ਼ਾਹੀ ਜੋੜੇ ਵੱਲੋਂ ਜੰਗ ਨਾਲ ਝੰਬੇ ਦੇਸ਼ ਦੇ ਸਮਰਥਨ ਵਿੱਚ ਚਰਚ ਦਾ ਦੌਰਾ ਕੀਤਾ ਗਿਆ। ਪਾਦਰੀ ਨੇ ਇਸ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਮਿਲਣ ਵਾਲੇ ਸਮਰਥਨ ਲਈ ਕਮਿਊਨਿਟੀ ਧੰਨਵਾਦੀ ਹੈ। ਪ੍ਰਿੰਸ ਤੇ ਕੈਮਿਲਾ ਮੰਗਲਵਾਰ ਨੂੰ ਕੈਨੇਡਾ ਪਹੁੰਚ ਗਏ ਸਨ, ਉਨ੍ਹਾਂ ਪੂਰਾ ਦਿਨ ਨਿਊਫਾਊਂਡਲੈਂਡ ਤੇ ਲੈਬਰਾਡੌਰ ਵਿੱਚ ਬਿਤਾਇਆ। ਉਨ੍ਹਾਂ ਵੱਲੋਂ ਬੁੱਧਵਾਰ ਨੂੰ ਨੈਸ਼ਨਲ ਵਾਰ ਮੈਮੋਰੀਅਲ ਤੇ ਬਾਇਵਰਡ ਮਾਰਕਿਟ ਦਾ ਦੌਰਾ ਵੀ ਕੀਤਾ ਗਿਆ।
ਫਾਦਰ ਇਹਰ ਕੁਤਾਸ਼ ਨੇ ਆਖਿਆ ਕਿ ਤੁਹਾਡਾ ਦੇਸ਼ ਸੱਚਮੁੱਚ ਯੂਕਰੇਨ ਦਾ ਦੋਸਤ ਹੈ। ਤੁਸੀਂ ਨਾ ਸਿਰਫ ਮਦਦ ਦਾ ਹੀ ਹੱਥ ਵਧਾਇਆ ਹੈ ਸਗੋਂ ਉੱਥੇ ਰਹਿਣ ਵਾਲੇ ਨਾਗਰਿਕਾਂ ਦੀ ਵੀ ਸਾਰ ਲਈ ਹੈ। ਜਿ਼ਕਰਯੋਗ ਹੈ ਕਿ ਸ਼ਾਹੀ ਜੋੜੇ ਨੂੰ ਵੇਖਣ ਤੇ ਮਿਲਣ ਦਾ ਲੋਕਾਂ ਨੂੰ ਕਾਫੀ ਚਾਅ ਸੀ।
ਇਸ ਤੋਂ ਬਾਅਦ ਐਸੰਪਸ਼ਨ ਐਲੀਮੈਂਟਰੀ ਸਕੂਲ ਵਿੱਚ ਕੈਮਿਲਾ ਨੇ ਗ੍ਰੇਡ ਵੰਨ ਤੇ ਟੂ ਕਲਾਸ ਦਾ ਮੁਆਇਨਾ ਕੀਤਾ ਤੇ ਫਰੈਂਚ ਇਮਰਸ਼ਨ ਕਲਾਸ ਦੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਫਿਰ ਇਹ ਜੋੜਾ ਨੈਸ਼ਨਲ ਵਾਰ ਮੈਮੋਰੀਅਲ ਗਿਆ ਜਿੱਥੇ ਇੱਕ ਮਿੰਟ ਦਾ ਮੌਨ ਧਾਰਨ ਤੋਂ ਬਾਅਦ ਉਨ੍ਹਾਂ ਅਣਪਛਾਤੇ ਸੈਨਿਕਾਂ ਦੇ ਮਕਬਰੇ ਉੱਤੇ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ। ਫਿਰ ਸ਼ਾਹੀ ਜੋੜੇ ਨੇ ਲੋਕਾਂ ਨਾਲ ਮੁਲਾਕਾਤ ਕੀਤੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ