Welcome to Canadian Punjabi Post
Follow us on

03

July 2025
 
ਕੈਨੇਡਾ

ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਅੱਜ ਤੋਂ ਕੀਤੀ ਕੈਨੇਡਾ ਦੇ ਤਿੰਨ ਰੋਜ਼ਾ ਦੌਰੇ ਦੀ ਸ਼ੁਰੂਆਤ

May 17, 2022 06:57 AM

ਸੇਂਟ ਜੋਨਜ਼, 17 ਮਈ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਵੱਲੋਂ ਅੱਜ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੀ ਰਾਜਧਾਨੀ ਸੇਂਟ ਜੋਨਜ਼ ਤੋਂ ਆਪਣੇ ਤਿੰਨ ਰੋਜ਼ਾ ਕੈਨੇਡੀਅਨ ਦੌਰੇ ਦੀ ਸ਼ੁਰੂਆਤ ਕੀਤੀ ਗਈ। ਇਸ ਸ਼ਾਹੀ ਜੋੜੇ ਵੱਲੋਂ ਇੰਡੀਜੀਨਸ ਲੋਕਾਂ ਨਾਲ ਸੁਲ੍ਹਾ ਤੇ ਕਲਾਈਮੇਟ ਚੇਂਜ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦੌਰਾ ਕੀਤਾ ਜਾ ਰਿਹਾ ਹੈ।
ਇਹ ਸ਼ਾਹੀ ਜੋੜਾ ਪ੍ਰੋਵਿੰਸ਼ੀਅਲ ਵਿਧਾਨਸਭਾ ਦਾ ਦੌਰਾ ਵੀ ਕਰੇਗਾ ਜਿੱਥੇ ਉਨ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਜਾਵੇਗਾ। ਫਿਰ ਇਹ ਸ਼ਾਹੀ ਜੋੜਾ ਲੈਫਟੀਨੈਂਟ ਗਵਰਨਰ ਜੂਡੀ ਫੂਟ, ਜੋ ਕਿ ਪ੍ਰੋਵਿੰਸ ਵਿੱਚ ਕੁਈਨ ਦੀ ਨੁਮਾਇੰਦਾ ਹੈ, ਦੀ ਸਰਕਾਰੀ ਰਿਹਾਇਸ਼ ਗਵਰਮੈਂਟ ਹਾਊਸ ਜਾਵੇਗਾ। ਉੱਥੇ ਪ੍ਰਿੰਸ ਚਾਰਲਸ ਤੇ ਕੈਮਿਲਾ ਹਾਰਟ ਗਾਰਡਨ ਵਿੱਚ ਮੂਲਵਾਸੀ ਆਗੂਆਂ ਨਾਲ ਸੁਲ੍ਹਾ ਸਬੰਧੀ ਪ੍ਰੇਅਰ ਵਿੱਚ ਹਿੱਸਾ ਲੈਣਗੇ। ਇਹ ਹਾਰਟ ਗਾਰਡਨ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਹਿੱਸਾ ਲੈਣ ਵਾਲੇ ਪ੍ਰੋਵਿੰਸ ਦੇ ਇੰਡੀਜੀਨਸ ਬੱਚਿਆਂ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਪ੍ਰੋਵਿੰਸ ਦੇ ਪੰਜ ਵਿੱਚੋਂ ਚਾਰ ਇੰਡੀਜੀਨਸ ਗਰੁੱਪ ਦੇ ਆਗੂ ਇੱਥੇ ਮੌਜੂਦ ਰਹਿਣਗੇ।ਇਸ ਤੋਂ ਬਾਅਦ ਚਾਰਲਸ ਤੇ ਕੈਮਿਲਾ ਕਿਡੀ ਵਿਡੀ ਦਾ ਦੌਰਾ ਕਰਨਗੇ, ਫਿਰ ਓਟਵਾ ਜਾਣਗੇ ਤੇ ਅਖੀਰ ਵਿੱਚ ਨੌਰਥਵੈਸਟ ਟੈਰੇਟਰੀਜ਼ ਵੱਲ ਰਵਾਨਾ ਹੋਣਗੇ। ਸ਼ਾਹੀ ਜੋੜੇ ਦਾ ਸਵਾਗਤ ਕਰਨ ਤੋਂ ਪਹਿਲਾਂ ਟਰੂਡੋ ਤੇ ਪ੍ਰੀਮੀਅਰ ਐਂਡਰੀਓ ਫੁਰੇ ਲੋਕਲ ਚਾਈਲਡ ਕੇਅਰ ਫੈਸਿਲਿਟੀ ਦਾ ਦੌਰਾ ਕਰਨਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ