Welcome to Canadian Punjabi Post
Follow us on

25

May 2022
ਬ੍ਰੈਕਿੰਗ ਖ਼ਬਰਾਂ :
ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰ
 
ਕੈਨੇਡਾ

ਟੋਰੀ ਲੀਡਰਸਿ਼ਪ ਬਹਿਸ ਵਿੱਚ ਪੌਲੀਏਵਰ ਨੇ ਦਿੱਤਾ ਹਮਲਿਆਂ ਦਾ ਕਰਾਰਾ ਜਵਾਬ

May 12, 2022 06:37 PM

ਐਡਮੰਟਨ, 12 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਲੀਡਰਸਿ਼ਪ ਦੀ ਦੌੜ ਵਿੱਚ ਸ਼ਾਮਲ ਉਮੀਦਵਾਰਾਂ ਦਰਮਿਆਨ ਬੁੱਧਵਾਰ ਨੂੰ ਪਹਿਲੀ ਰਸਮੀ ਬਹਿਸ ਹੋਈ।ਇਨ੍ਹਾਂ ਉਮੀਦਵਾਰਾਂ ਵਿੱਚ ਡੂੰਘੀਆਂ ਵੰਡੀਆਂ ਸਾਫ ਨਜ਼ਰ ਆਈਆਂ।
ਐਡਮੰਟਨ ਕਨਵੈਂਸ਼ਨ ਸੈਂਟਰ ਵਿੱਚ 1000 ਤੋਂ ਵੱਧ ਲੋਕ ਇਨ੍ਹਾਂ ਉਮੀਦਵਾਰਾਂ ਦੇ ਵਿਚਾਰ ਜਾਨਣ ਲਈ ਇੱਕਠੇ ਹੋਏ ਸਨ।ਸੱਭ ਤੋਂ ਵੱਧ ਤਾੜੀਆਂ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਕੰਜ਼ਰਵੇਟਿਵ ਐਮਪੀ ਪਿਏਰ ਪੌਲੀਏਵਰ ਲਈ ਵੱਜੀਆਂ। ਉਨ੍ਹਾਂ ਆਖਿਆ ਕਿ ਉਹ ਦੇਸ਼ ਦੇ ਲੋਕਾਂ ਨੂੰ ਆਪਣੀਆਂ ਜਿ਼ੰਦਗੀਆਂ ਦੀ ਕਮਾਨ ਖੁਦ ਸਾਂਭਣ ਦੀ ਆਜ਼ਾਦੀ ਦੇਣਾ ਚਾਹੁੰਦੇ ਹਨ।ਉਨ੍ਹਾਂ ਆਖਿਆ ਕਿ ਉਹ ਮਹਿੰਗਾਈ ਨਾਲ ਵੀ ਲੜਨਾ ਚਾਹੁੰਦੇ ਹਨ।ਬਹਿਸ ਦੌਰਾਨ ਉਨ੍ਹਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਹ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਹਟਾਉਣ ਦਾ ਕੰਮ ਕਰਨਗੇ ਕਿਉਂਕਿ ਮਹਿੰਗਾਈ ਦੀ ਦਰ ਕਈ ਦਹਾਕਿਆਂ ਵਿੱਚ ਇਸ ਸਮੇਂ ਸੱਭ ਤੋਂ ਜਿ਼ਆਦਾ ਹੈ।
ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਸਟ ਨੇ ਆਖਿਆ ਕਿ ਐਮਪੀ ਦੀਆਂ ਟਿੱਪਣੀਆਂ ਬੜੀਆਂ ਗੈਰਜਿ਼ੰਮੇਵਰਾਨਾ ਹਨ ਤੇ ਉਨ੍ਹਾਂ ਵੱਲੋਂ ਸਿਸਟਮ ਉੱਤੇ ਬੇਭਰੋਸਗੀ ਪ੍ਰਗਟਾਈ ਗਈ ਹੈ। ਦੇਸ਼ ਭਰ ਵਿੱਚ ਹਜ਼ਾਰਾਂ ਦੀ ਭੀੜ ਇੱਕਠੀ ਕਰਨ ਵਾਲੇ ਪੌਲੀਏਵਰ ਉੱਤੇ ਵੱਖ ਵੱਖ ਉਮੀਦਵਾਰਾਂ ਵੱਲੋਂ ਗਰਭਪਾਤ ਬਾਰੇ ਉਨ੍ਹਾਂ ਦੇ ਵਿਚਾਰਾਂ ਤੇ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਪੈਰਵੀ ਕਰਨ ਕਾਰਨ ਵਾਰੀ ਵਾਰੀ ਉਂਗਲਾਂ ਉਠਾਈਆਂ ਗਈਆਂ। ਚਾਰੈਸਟ ਨੇ ਪਿੱਛੇ ਜਿਹੇ ਚੁਣੀ ਗਈ ਓਨਟਾਰੀਓ ਦੀ ਐਮਪੀ ਲੈਸਲਿਨ ਲੁਈ ਸਮੇਤ ਪੌਲੀਏਵਰ ਉੱਤੇ ਕੈਨੇਡੀਅਨਜ਼ ਨੂੰ ਡਿਜੀਟਲ ਕਰੰਸੀ ਵਿੱਚ ਨਿਵੇਸ਼ ਕਰਨ ਲਈ ਉਤਸਾਹਿਤ ਕਰਨ ਦੇ ਦੋਸ਼ ਲਾਏ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਮੈਜਿਕ ਇੰਟਰਨੈੱਟ ਮਨੀ ਜਿਵੇਂ ਕਿ ਬਿਟਕੁਆਇਨ ਕਾਰਨ ਕਾਫੀ ਉਤਰਾਅ ਚੜ੍ਹਾਅ ਆ ਰਹੇ ਹਨ ਤੇ ਪੌਲੀਏਵਰ ਨੂੰ ਕੈਨੇਡਾ ਦੇ ਕਮਜ਼ੋਰ ਨਿਵੇਸ਼ਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਇਸ ਪਾਸੇ ਲਾਉਣ ਲਈ ਨਹੀਂ ਆਖਣਾ ਚਾਹੀਦਾ।ਜਵਾਬ ਵਿੱਚ ਪੌਲੀਏਵਰ ਨੇ ਆਖਿਆ ਕਿ ਉਹ ਕੈਨੇਡੀਅਨਜ਼ ਨੂੰ ਬਿਟਕੁਆਇਨ ਵਿੱਚ ਨਿਵੇਸ਼ ਕਰਨ ਲਈ ਹੱਲਾਸ਼ੇਰੀ ਨਹੀਂ ਦੇ ਰਹੇ ਪਰ ਨਿਵੇਸ਼ਕਾਂ ਨੂੰ ਇਹ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਆਪਣਾ ਪੈਸਾ ਕਿੱਥੇ ਖਰਚ ਕਰਨਾ ਹੈ।
ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਗਰਭਪਾਤ ਤੱਕ ਪਹੁੰਚ ਉੱਤੇ ਪਾਬੰਦੀ ਸਬੰਧੀ ਕਾਨੂੰਨ ਨਾ ਹੀ ਪੇਸ਼ ਕਰੇਗੀ ਤੇ ਨਾ ਹੀ ਪਾਸ ਕਰੇਗੀ।ਚਾਰੈਸਟ ਨੇ ਆਖਿਆ ਕਿ ਉਹ ਗਰਭਪਾਤ ਸਬੰਧੀ ਅਧਿਕਾਰਾਂ ਦੇ ਸਮਰਥਕ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨ ਯੂਕਰੇਨੀਅਨ ਮਿਲਟਰੀ ਦੀ ਮਦਦ ਲਈ ਕੈਨੇਡਾ ਭੇਜੇਗਾ ਹੋਰ ਅਸਲਾ ਤੇ ਗੋਲੀ ਸਿੱਕਾ : ਆਨੰਦ ਸਕਿੱਲਡ ਟਰੇਡਜ਼ ਵਿੱਚ ਵਧੇਰੇ ਵਰਕਰਾਂ ਨੂੰ ਕੰਮ ਦਿਵਾਏਗੀ ਮੁੜ ਚੁਣੀ ਗਈ ਫੋਰਡ ਸਰਕਾਰ ਫੋਰਡ ਦੀ ਅਗਵਾਈ ਵਿੱਚ 1·5 ਮਿਲੀਅਨ ਘਰਾਂ ਦਾ ਸੁਪਨਾ ਸਾਕਾਰ ਕਰੇਗੀ ਓਨਟਾਰੀਓ ਦੀ ਪੀਸੀ ਪਾਰਟੀ ਪਾਸਪੋਰਟ ਕਾਊਂਟਰਜ਼ ਉੱਤੇ ਸਰਵਿਸ ਕੈਨੇਡਾ ਨੇ ਵਧਾਇਆ ਸਟਾਫ ਕਿਊਬਿਕ ਵਿੱਚ ਮੌਂਕੀਪੌਕਸ ਦੇ ਦੋ ਮਾਮਲਿਆਂ ਦੀ ਹੋਈ ਪੁਸ਼ਟੀ ਪ੍ਰਿੰਸ ਚਾਰਲਸ ਤੇ ਕੈਮਿਲਾ ਦਾ ਕੈਨੇਡੀਅਨ ਦੌਰਾ ਖ਼ਤਮ ਹੁਆਵੇ ਤੇ ਜੈ਼ੱਡ ਟੀ ਈ ਉੱਤੇ ਪਾਬੰਦੀ ਲਾਵੇਗਾ ਕੈਨੇਡਾ ਮਾਂਟਰੀਅਲ ਵਿੱਚ ਪਾਏ ਗਏ ਮੌਂਕੀਪੌਕਸ ਦੇ 17 ਸ਼ੱਕੀ ਮਾਮਲੇ ਸਕਾਰਾਤਮਕ ਲੀਡਰਸਿ਼ਪ ਰਵਿਊ ਦੇ ਬਾਵਜੂਦ ਜੇਸਨ ਕੇਨੀ ਨੇ ਦਿੱਤਾ ਅਸਤੀਫਾ