Welcome to Canadian Punjabi Post
Follow us on

03

July 2025
 
ਕੈਨੇਡਾ

ਹੈਲਥ ਕੈਨੇਡਾ ਨੇ ਵਾਪਿਸ ਮੰਗਵਾਈਆਂ ਆਈ ਡਰੌਪਸ ਦੀਆਂ ਸ਼ੀਸ਼ੀਆਂ

May 09, 2022 09:20 AM

ਓਟਵਾ, 8 ਮਈ (ਪੋਸਟ ਬਿਊਰੋ) : ਫਾਰਮਾਸੇਵ ਐਡਵਾਂਸਡ ਰਲੀਫ ਆਈ ਡਰੌਪਸ ਅਤੇ ਕੌਂਪਲੀਮੈਂਟਸ ਐਡਵਾਂਸਡ ਰਲੀਫ ਆਈ ਡਰੌਪਸ ਦੇ ਇੱਕ ਇੱਕ ਲੌਟ ਨੂੰ ਪੈਕਿੰਗ ਦੀ ਗਲਤੀ ਕਾਰਨ ਵਾਪਿਸ ਮੰਗਵਾ ਲਿਆ ਗਿਆ ਹੈ।
ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੀਸ਼ੀਆਂ ਵਿੱਚੋਂ ਕੁੱਝ ਵੀ ਅਜਿਹੀ ਸਮੱਗਰੀ ਸੀ ਜਿਹੜੀ ਲੇਬਲ ਉੱਤੇ ਨਹੀਂ ਸੀ ਦਰਜ। ਏਜੰਸੀ ਨੇ ਆਖਿਆ ਕਿ ਪ੍ਰਭਾਵਿਤ ਸ਼ੀਸ਼ੀਆਂ ਵਿੱਚ ਨੈਫਾਜ਼ੋਲੀਨ ਐਚਸੀਆਈ ਜਾਂ ਗਲਿਸਰੀਨ ਹੋ ਸਕਦੀ ਹੈ, ਜਿਨ੍ਹਾਂ ਕਾਰਨ ਐਲਰਜੀ ਹੋ ਸਕਦੀ ਸੀ।ਇਹ ਐਲਰਜੀ ਮੁੱਖ ਤੌਰ ਉੱਤੇ ਧੱਫੜ, ਖਾਜ ਜਾਂ ਸੋਜ਼ ਆਦਿ ਦੇ ਰੂਪ ਵਿੱਚ ਚਿਹਰੇ, ਜੀਭ ਤੇ ਗਲੇ ਵਿੱਚ ਹੋ ਸਕਦੀ ਸੀ।
ਵਾਪਿਸ ਮੰਗਵਾਈਆਂ ਗਈਆਂ ਸ਼ੀਸ਼ੀਆਂ ਉੱਤੇ ਲੌਟ ਨੰਬਰ ਏਆਰ 21 ਸੀ 03 ਜਾਂ ਆਰਐਲ 21 ਡੀ 01 ਲਿਖਿਆ ਹੋ ਸਕਦਾ ਹੈ।ਟੇਵਾ ਕੈਨੇਡਾ ਲਿਮਟਿਡ ਦੀਆਂ ਇਹ ਬੋਤਲਾਂ ਆਰਜ਼ੀ ਤੌਰ ਉੱਤੇ ਅੱਖਾਂ ਦੀ ਲਾਲੀ ਜਾਂ ਮਾਮੂਲੀ ਜਲਣ, ਡਰਾਈਨੈੱਸ ਤੇ ਖਾਜ ਆਦਿ ਤੋਂ ਰਾਹਤ ਦੇਣ ਲਈ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਦੀ ਵਰਤੋਂ ਬਾਲਗਾਂ ਤੇ ਛੇ ਸਾਲ ਤੋਂ ਉੱਪਰ ਉਮਰ ਦੇ ਬੱਚਿਆਂ ਲਈ ਕਰਨ ਦੀ ਹਦਾਇਤ ਲੇਬਲ ਉੱਤੇ ਦਿੱਤੀ ਗਈ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ