Welcome to Canadian Punjabi Post
Follow us on

03

July 2025
 
ਕੈਨੇਡਾ

ਡੋਨੇਸ਼ਨ ਬਾਕਸ ਵਿੱਚ ਫਸਣ ਕਾਰਨ ਮਹਿਲਾ ਦੀ ਹੋਈ ਮੌਤ

January 09, 2019 08:30 AM

ਟੋਰਾਂਟੋ, 8 ਜਨਵਰੀ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਟੋਰਾਂਟੋ ਵਿੱਚ ਕੱਪੜੇ ਦਾਨ ਕਰਨ ਵਾਲੇ ਬਾਕਸ ਵਿੱਚੋਂ ਇੱਕ 35 ਸਾਲਾ ਮਹਿਲਾ ਦੇ ਮਿਲਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੜ੍ਹਕੇ 2:00 ਵਜੇ ਬਲੂਰ ਸਟਰੀਟ ਤੇ ਡੋਵਰਕੋਰਟ ਰੋਡ ਨੇੜੇ ਸਥਿਤ ਬਿਲਡਿੰਗ ਦੇ ਪਿੱਛਿਓਂ ਲੋਕਾਂ ਨੂੰ ਕਿਸੇ ਮਹਿਲਾ ਵੱਲੋਂ ਮਦਦ ਲਈ ਲਾਈ ਜਾਣ ਵਾਲੀ ਆਵਾਜ਼ ਸੁਣਾਈ ਦਿੱਤੀ। ਜਦੋਂ ਐਮਰਜੰਸੀ ਅਮਲਾ ਪਹੁੰਚਿਆ ਤਾਂ ਔਰਤ ਦਾ ਅੱਧਾ ਸ਼ਰੀਰ ਬਾਕਸ ਤੋਂ ਬਾਹਰ ਨਜ਼ਰ ਆ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਫਾਇਰਫਾਈਟਰਜ਼ ਨੇ ਡੋਨੇਸ਼ਨ ਬਾਕਸ ਦਾ ਧਾਤ ਵਾਲਾ ਹਿੱਸਾ ਕੱਟ ਕੇ ਔਰਤ ਨੂੰ ਬਾਹਰ ਕੱਢਿਆ ਤਾਂ ਉਸ ਵਿੱਚ ਕੋਈ ਸਾਹ ਸਤ ਨਹੀਂ ਸੀ। ਉਸ ਦੇ ਸਾਹ ਚਲਾਉਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਪਰ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਾਰਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਮੌਤ ਪਿੱਛੇ ਉਨ੍ਹਾਂ ਨੂੰ ਕੋਈ ਗੜਬੜੀ ਨਹੀਂ ਲੱਗਦੀ। ਉਸ ਦੇ ਦੋਸਤਾਂ ਵੱਲੋਂ ਉਸ ਦੀ ਪਛਾਣ ਕ੍ਰਿਸਟਲ ਪੈਪੀਨਿਊ ਵਜੋਂ ਕੀਤੀ ਗਈ। ਇਹ ਮਹਿਲਾ ਡੋਨੇਸ਼ਨ ਬਿਨ ਤੋਂ ਕੁੱਝ ਬਲਾਕਸ ਦੀ ਦੂਰੀ ਉੱਤੇ ਸਥਿਤ ਸਿਸਟਰਿੰਗ ਨਾਂ ਦੇ ਔਰਤਾਂ ਦੇ ਸ਼ੈਲਟਰ ਦੀ ਲੰਮੇਂ ਸਮੇਂ ਤੋਂ ਕਲਾਇੰਟ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਹੀ ਖੁਸ਼ਮਿਜ਼ਾਜ ਤੇ ਫਰਾਖ਼ਦਿਲ ਸੀ। ਉਸ ਦੇ ਬੱਚੇ ਵੀ ਸਨ ਪਰ ਉਹ ਆਪਣੇ ਬੱਚਿਆਂ ਨਾਲ ਨਹੀਂ ਸੀ ਰਹਿੰਦੀ।
ਮਿਤਰਾ ਨਾਂ ਦੀ ਇੱਕ ਮਹਿਲਾ ਨੇ ਆਖਿਆ ਕਿ ਅਸੀਂ ਆਪਣੀ ਭੈਣ ਗੁਆ ਬੈਠੇ ਹਾਂ। ਉਹ ਬਹੁਤ ਹੀ ਪਿਆਰੀ ਮਹਿਲਾ ਸੀ। ਇੱਥੇ ਹਰ ਕਿਸੇ ਨੂੰ ਉਹ ਜਾਣਦੀ ਸੀ ਤੇ ਸਾਰੇ ਉਸ ਨੂੰ ਜਾਣਦੇ ਸਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਵੀ ਇਸ ਮੌਤ ਉੱਤੇ ਬਹੁਤ ਅਫਸੋਸ ਪ੍ਰਗਟਾਇਆ। ਉਨ੍ਹਾਂ ਆਖਿਆ ਕਿ ਉਹ ਸ਼ਹਿਰ ਵਿੱਚ ਲੱਗੇ ਅਜਿਹੇ ਡੋਨੇਸ਼ਨ ਬਾਕਸ ਦੀ ਸਥਿਤੀ ਦੇ ਮੁਲਾਂਕਣ ਕਰਨ ਲਈ ਆਪਣੇ ਸਟਾਫ ਨੂੰ ਨਿਰਦੇਸ਼ ਦੇ ਰਹੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ