Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਨਵਜੋਤ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਲਾਬਿੰਗ ਹੋਈ ਸੀ: ਅਮਰਿੰਦਰ

January 24, 2022 08:27 AM

ਚੰਡੀਗੜ੍ਹ, 23 ਜਨਵਰੀ, (ਪੋਸਟ ਬਿਊਰੋ)- ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਸਾਲ 2017 ਵਿੱਚ ਜਦੋਂ ਕਾਂਗਰਸ ਪਾਰਟੀ ਬਹੁਮਤ ਵਿੱਚ ਆਈ ਤਾਂ ਨਵਜੋਤ ਸਿੰਘ ਸਿੱਧੂ ਨੂੰ ਸਾਡੇ ਪੰਜਾਬ ਵਿੱਚ ਮੰਤਰੀ ਬਣਾਉਣ ਲਈ ਗੁਆਂਢੀ ਦੇਸ਼ ਪਾਕਿਸਤਾਨ ਦੇ ਅੱਜ ਵਾਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਸ ਦੇ ਕਰੀਬੀਆਂ ਨੇ ਕਾਫ਼ੀ ਲਾਬਿੰਗ ਕੀਤੀ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਦੱਸਣ ਮੁਤਾਬਕ‘ਪਾਕਿਸਤਾਨ ਵਿੱਚ ਰਹਿੰਦੇ ਵਿਅਕਤੀ, ਜਿਹੜੇ ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੋਸਤ ਹਨ, ਨੇ ਫੋਨ ਉੱਤੇ ਮੈਸੇਜ ਭੇਜ ਕੇ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਦੀ ਸਿਫ਼ਾਰਸ਼ ਕੀਤੀ। ਮੈਂ ਕਿਉਂਕਿ ਇਮਰਾਨ ਖ਼ਾਨ ਨੂੰ ਨਾ ਕਦੇ ਮਿਲਿਆ ਸਾਂ ਤੇ ਨਾ ਨਿੱਜੀ ਤੌਰ ਉੱਤੇ ਜਾਣਦਾ ਸਾਂ, ਇਸ ਲਈ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਮੌਕੇਉਹ ਮੈਸੇਜ ਵੇਖ ਕੇ ਹੈਰਾਨ ਹੀ ਨਹੀਂ ਹੋਇਆ, ਸਗੋਂ ਮੈਨੂੁੰ ਝਟਕਾ ਲੱਗਾ ਕਿ ਇੱਕ ਬੰਦੇ ਨੂੰ ਪੰਜਾਬ ਦਾ ਮੰਤਰੀ ਬਣਾਉਣ ਲਈ ਦੂਸਰੇ ਦੇਸ਼ ਦਾ ਆਗੂ ਤੇ ਉਸ ਦੇ ਕਰੀਬੀ ਲੋਕਕਿਉਂ ਦਬਾਅ ਪਾ ਰਹੇ ਹਨ।’ ਅੱਜ ਇੱਕ ਅਖਬਾਰ ਨਾਲ ਗ਼ੈਰ-ਰਸਮੀ ਇੰਟਰਵਿਊ ਮੌਕੇ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਅੱਗੇ ਕਿਹਾ ਕਿ ‘ਮੈਂ ਇਹ ਮੈਸੇਜ ਤੁਰੰਤ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਭੇਜੇ। ਸੋਨੀਆ ਦਾ ਮੈਨੂੰ ਕੋਈ ਜਵਾਬ ਨਹੀਂ ਮਿਲਿਆ, ਪਰ ਪ੍ਰਿਅੰਕਾ ਨੇ ਵਾਪਸੀ ਮੈਸੇਜ ਵਿੱਚ ਲਿਖਿਆ, ‘ਬੇਵਕੂਫ਼ ਆਦਮੀ ਹੈ, ਜੋ ਏਦਾਂ ਦੇ ਮੈਸੇਜ ਕਰਾ ਰਿਹਾ ਹੈ।”ਕੈਪਟਨ ਨੇ ਕਿਹਾ ਕਿ ਜਵਾਬੀ ਮੈਸੇਜ ਵਿੱਚਮੈਨੂੰ ਇਹ ‘ਸਲਾਹ’ ਦਿੱਤੀ ਗਈ ਕਿ ਉਸ (ਸਿੱਧੂ) ਨੂੰ ਮੰਤਰੀ ਬਣਾ ਲਓ, ਜੇ ਗੜਬੜ ਕਰੇ ਤਾਂ ਉਸ ਨੂੰ ਕੈਬਨਿਟ ਵਿੱਚੋਂ ਕੱਢ ਦੇਣਾ।ਉਨ੍ਹਾਂ ਕਿਹਾ ਕਿ ‘ਇਹੋ-ਜਿਹੇ ਮੈਸੇਜ ਵੇਖ ਕੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵੱਲ ਮੋਹ ਅਤੇ ਦੇਸ਼ ਦੀ ਸੁਰੱਖਿਆ ਬਾਰੇ ਮੇਰੇ ਜੋ ਸ਼ੱਕ ਸਨ, ਉਹ ਹੋਰ ਮਜ਼ਬੂਤ ਹੋ ਗਏ।’
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ “ਸਾਲ 2017 ਵਿੱਚਜਦੋਂਸਿੱਧੂ ਦੀ ਕਾਂਗਰਸ ਵਿੱਚ ਐਂਟਰੀ ਬਾਰੇ ਸ਼ੁਰੂਆਤੀ ਪੱਧਰ ਉੱਤੇ ਮੇਰੀ ਤੇ ਸੋਨੀਆ ਗਾਂਧੀ ਦੀਗੱਲਬਾਤ ਹੋਈ, ਮੈਂ ਫੀਡਬੈਕ ਦਿੱਤੀ ਕਿ ਸਿੱਧੂ ਦੀ ਮਾਨਸਿਕ ਹਾਲਤ ਸਥਿਰ ਨਹੀਂ।ਅਸਲ ਵਿੱਚਸਿੱਧੂ ਜਦੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਉਣਾ ਚਾਹੁੰਦਾ ਸੀ ਤਾਂ ਮੈਨੂੰ ਸੋਨੀਆ ਗਾਂਧੀ ਦਾ ਫੋਨ ਆਇਆ ਕਿ ਤੁਸੀਂ ਨਵਜੋਤ ਨੂੰ ਮਿਲ ਕੇ ਫੀਡਬੈਕ ਭੇਜੋ। ਮੇਰਾ ਫੋਨ ਉੱਤੇ ਪਹਿਲਾ ਜਵਾਬ ਸੀ, ‘ਹੀ ਇਜ਼ ਏ ਗੁਡ ਬੁਆਏ ਐਂਡ ਕ੍ਰਿਕਟਰ’। ਮੈਂ ਸਿੱਧੂ ਨੂੰ ਫੋਨ ਕਰ ਕੇ ਦਿੱਲੀ ਦੇ ਹੋਟਲ ਵਿੱਚ ਲੰਚ ਦਾ ਸੱਦਾ ਦਿੱਤਾ। ਅਸੀਂ ਬੰਦ ਕਮਰੇ ਵਿੱਚ ਮਿਲੇ। ਮੀਟਿੰਗ ਸ਼ੁਰੂ ਹੁੰਦੇ ਹੀਸਿੱਧੂ ਨੇ ਜੇਬ ਵਿੱਚੋਂ (ਛੋਟਾ) ਸ਼ਿਵਲਿੰਗ ਕੱਢ ਕੇ ਮੇਜ਼ ਉੱਤੇ ਰੱਖ ਦਿੱਤਾ ਅਤੇ ਆਖਣ ਲੱਗਾ ਕਿ ਰੋਜ਼ 6 ਘੰਟੇ ਧਿਆਨ ਕਰਦਾ ਹਾਂ।ਰੋਜ਼ ਤਿੰਨ ਘੰਟੇ ਭਗਵਾਨ ਨਾਲ ਗੱਲ ਕਰਦਾ ਹਾਂ। ਉਹ ਬੋਲਦਾ ਰਿਹਾ ਤੇ ਮੈਂ ਸੁਣਦਾ ਰਿਹਾ! ਫਿਰ ਮੈਂ ਪੁੱਛਿਆ ਕਿ ਉਸ ਦੀ ਭਗਵਾਨ ਨਾਲ ਕਿਹੋ ਜਿਹੀ ਗੱਲ ਹੁੰਦੀ ਹੈ? ਉਹਦਾ ਜਵਾਬ ਸੀ ਕਿ ਬੱਸ ਕੁਝ ਇਸ ਤਰ੍ਹਾਂ ਜਿਵੇਂ ਇਸ ਵਾਰ ਪੰਜਾਬ ਵਿੱਚ ਫ਼ਸਲ ਕਿੱਦਾਂ ਦੀ ਹੋਵੇਗੀ, ਬਾਰਸ਼ ਕਿੰਨੀ ਪਏਗੀ? ਵਗੈਰਾ ਵਗੈਰਾ। ਇਸ ਤੋਂ ਤੁਰੰਤ ਬਾਅਦ ਮੈਂ ਸੋਨੀਆ ਗਾਂਧੀ ਨੂੰ ਫੀਡਬੈਕ ਭੇਜੀ ਕਿ ਇਹ ਮਾਨਸਿਕ ਪੱਖੋਂ ਸਥਿਰ ਨਹੀਂ, ਪਾਰਟੀ ਬਰਬਾਦ ਕਰ ਦੇਊਗਾ।’’ ਕੈਪਟਨ ਨੇ ਕਿਹਾ:‘ਉਸ ਤੋਂ ਬਾਅਦ ਜੋ ਅੱਜ ਪਾਰਟੀ ਵਿੱਚ ਹੋ ਰਿਹਾ ਹੈ, ਸਭ ਦੇ ਸਾਹਮਣੇ ਹੈ।’
ਨਵਜੋਤ ਸਿੱਧੂ ਦੇ ਪਾਕਿਸਤਾਨ ਨਾਲ ਕਾਰੋਬਾਰਲਈ ਜ਼ੋਰ ਦੇਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਇਹ ਸੰਭਵ ਨਹੀਂ। 2002 ਵਿੱਚ ਮੈਂ ਖ਼ੁਦ ਪਾਕਿਸਤਾਨ ਨਾਲ ਕਾਰੋਬਾਰ ਵਧਾਉਣ ਦਾ ਬਹੁਤ ਤਰਫ਼ਦਾਰ ਸਾਂ, ਪਰ ਇਨ੍ਹਾਂ ਵੀਹ ਸਾਲਾਂ ਵਿੱਚ ਜਿਵੇਂ ਚੀਨ ਤੇ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਕਾਰਨ ਪਾਕਿ-ਭਾਰਤ ਸਬੰਧਾਂ ਵਿੱਚ ਤਬਦੀਲੀ ਆਈ ਹੈ, ਉਸ ਕਾਰਨ ਸਮੀਕਰਨ ਤੇ ਹਾਲਾਤ ਬਦਲ ਚੁੱਕੇ ਹਨ। ਪਾਕਿਸਤਾਨ ਰੋਜ਼ ਸਾਡੇ ਜਵਾਨਾਂ ਨੂੰ ਮਾਰ ਰਿਹਾ ਹੈ, ਜੋ ਸਿਰਫ਼ ਪੰਜਾਬੀ ਨਹੀਂ, ਦੇਸ਼ ਦੇ ਹੋਰਨਾਂ ਰਾਜਾਂ ਤੋਂ ਵੀ ਹੁੰਦੇ ਹਨ। ਇਨ੍ਹਾਂ ਤਬਦੀਲ ਹੋਏ ਹਾਲਾਤ ਵਿੱਚ ਰਿਸ਼ਤਿਆਂ ਨੂੰ ਵਧਾਉਣ ਦੇ ਨਾਂ ਉੱਤੇ ਦੇਸ਼ ਦੀ ਸੁਰੱਖਿਆ ਨੂੰ ਦਾਅ ਉੱਤੇ ਨਹੀਂ ਲਾਇਆ ਜਾ ਸਕਦਾ’।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ