Welcome to Canadian Punjabi Post
Follow us on

19

August 2022
ਕੈਨੇਡਾ

ਪ੍ਰਾਪਰਟੀ ਟੈਕਸ ਵਿੱਚ 4·4 ਫੀ ਸਦੀ ਦਾ ਵਾਧਾ ਕਰਨ ਦੀ ਪੇਸ਼ਕਸ਼ ਕਰੇਗੀ ਟੋਰਾਂਟੋ ਸਿਟੀ

January 14, 2022 01:17 AM

ਟੋਰਾਂਟੋ, 13 ਜਨਵਰੀ (ਪੋਸਟ ਬਿਊਰੋ) : 2022 ਵਿੱਚ ਟੋਰਾਂਟੋ ਵਾਸੀਆਂ ਨੂੰ 4·4 ਫੀ ਸਦੀ ਵੱਧ ਪ੍ਰਾਪਰਟੀ ਟੈਕਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਟੋਰਾਂਟੋ ਸਿਟੀ ਆਪਣੇ ਬਜਟ ਦੇ ਪ੍ਰਸਤਾਵ ਵਿੱਚ ਅਜਿਹਾ ਕਰ ਸਕਦੀ ਹੈ।
ਮੇਅਰ ਵਜੋਂ ਜੌਹਨ ਟੋਰੀ ਦੇ ਕਾਰਜਕਾਲ ਵਿੱਚ ਇਹ ਸੱਭ ਤੋਂ ਵੱਡਾ ਵਾਧਾ ਹੋਵੇਗੀ। 2021 ਵਿੱਚ ਹੋਮਓਨਰਜ਼ ਲਈ ਪ੍ਰਾਪਰਟੀ ਟੈਕਸ ਵਿੱਚ ਸੱਭ ਤੋਂ ਘੱਟ ਵਾਧਾ ਕੀਤਾ ਗਿਆ ਸੀ।14·9 ਬਿਲੀਅਨ ਡਾਲਰ ਦੇ ਬਜਟ ਵਿੱਚ 2·9 ਫੀ ਸਦੀ ਬੇਸ ਵਾਧਾ ਪਲੱਸ 1·5 ਫੀ ਸਦੀ ਬਿਲਡਿੰਗ ਲੈਵੀ , ਜੋ ਕਿ 2019 ਵਿੱਚ ਹਾਊਸਿੰਗ ਤੇ ਟਰਾਂਜਿ਼ਟ ਵਰਗੀਆਂ ਚੀਜ਼ਾਂ ਨੂੰ ਫੰਡ ਕਰਨ ਲਈ ਮਨਜ਼ੂਰ ਕੀਤਾ ਗਿਆ ਸੀ, ਸ਼ਾਮਲ ਹੋਵੇਗੀ।
ਇਸ ਸਾਲ ਇੱਕ ਹੋਮਓਨਰ, ਜਿਸ ਦੀ ਪ੍ਰਾਪਰਟੀ ਦੀ ਵੈਲਿਊ 697,000 ਡਾਲਰ ਤੋਂ ਥੋੜ੍ਹੀ ਜਿ਼ਆਦਾ ਹੈ, ਉਸ ਨੂੰ ਟੈਕਸ ਵਿੱਚ 141 ਡਾਲਰ ਦਾ ਵਾਧਾ ਵੇਖਣ ਨੂੰ ਮਿਲੇਗਾ। ਔਸਤ ਕੀਮਤ ਵਾਲੇ ਘਰ ਲਈ ਪ੍ਰਾਪਰਟੀ ਟੈਕਸ ਬਿੱਲ 3,339 ਡਾਲਰ ਹੋਵੇਗਾ।ਇੱਕ ਬਿਆਨ ਵਿੱਚ ਮੇਅਰ ਟੋਰੀ ਨੇ ਆਖਿਆ ਕਿ ਉਹ ਮੰਨਦੇ ਹਨ ਕਿ ਸਾਰੇ ਹੀ ਮੰਨ ਕੇ ਚੱਲ ਰਹੇ ਸੀ ਕਿ 2022 ਵਿੱਚ ਅਸੀਂ ਬਿਹਤਰ ਸਥਿਤੀ ਵਿੱਚ ਹੋਵਾਂਗੇ ਪਰ ਓਮਾਈਕ੍ਰੌਨ ਦੇ ਆਉਣ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਹੈਂਡਗੰਨਜ਼ ਦੇ ਅੰਤਰਿਮ ਇੰਪੋਰਟ ਉੱਤੇ ਪਾਬੰਦੀ ਅੱਜ ਤੋਂ ਏਅਰਪੋਰਟਸ ਦੀ ਸਥਿਤੀ ਸਪਸ਼ਟ ਕਰਨ ਲਈ ਕਮੇਟੀ ਅੱਗੇ ਅੱਜ ਪੇਸ਼ ਹੋਣਗੇ ਅਲਘਬਰਾ ਜੈ਼ਲਰਜ਼ ਦੇ ਪਰਤਣ ਤੋਂ ਖੁਸ਼ ਹਨ ਕਈ ਲੋਕ ਬੱਚਿਆਂ ਲਈ ਤਰਲ ਟਾਇਨੌਲ ਤੋਂ ਬਾਅਦ ਐਸੇਟਾਮਿਨਫੇਨ ਚਿਊਏਬਲ ਦੀ ਘਾਟ ਵੀ ਪੈਦਾ ਹੋਈ ਫੈਡਰਲ ਸਰਕਾਰ ਨੇ ਐਲਾਨੀਆਂ ਚਾਰ ਨਵੀਆਂ ਪਾਸਪੋਰਟ ਸਰਵਿਸ ਸਾਈਟਸ ਗੈਸ ਦੀਆਂ ਕੀਮਤਾਂ ਭਾਵੇਂ ਘਟੀਆਂ ਪਰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੋਈ ਫਰਕ ਨਹੀਂ ਪਿਆ ਜੁਲਾਈ ਮਹੀਨੇ ਦੀ ਮਹਿੰਗਾਈ ਦਰ ਬਾਰੇ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਮੰਤਰੀ ਨੇ ਕੈਨੇਡੀਅਨਜ਼ ਨੂੰ ਜਾਅਲੀ ਟਰੈਵਲ ਪਲੈਨਜ਼ ਬਣਾਉਣ ਤੋਂ ਵਰਜਿਆ ਟਰੂਡੋ ਤੇ ਜਰਮਨੀ ਦੇ ਚਾਂਸਲਰ ਸ਼ੌਲਜ਼ ਸਾਈਨ ਕਰਨਗੇ ਹਾਈਡਰੋਜਨ ਡੀਲ ਜਹਾਜ਼ ਹਾਦਸਾਗ੍ਰਸਤ, ਦੋ ਵਿਅਕਤੀਆਂ ਦੀ ਹੋਈ ਮੌਤ