Welcome to Canadian Punjabi Post
Follow us on

03

July 2025
 
ਕੈਨੇਡਾ

ਕਿਊਬਿਕ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਈ ਆਪਣੇ ਨਾਂ ਕਰਵਾਏ ਰਜਿਸਟਰ

January 13, 2022 01:41 AM

ਕਿਊਬਿਕ, 12 ਜਨਵਰੀ (ਪੋਸਟ ਬਿਊਰੋ) : ਕਿਊਬਿਕ ਸਰਕਾਰ ਵੱਲੋਂ ਗੈਰਵੈਕਸੀਨੇਟਿਡ ਲੋਕਾਂ ਉੱਤੇ ਟੈਕਸ ਲਾਉਣ ਦੀ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਮੰਗਲਵਾਰ ਨੂੰ ਕੋਵਿਡ-19 ਦੀ ਪਹਿਲੀ ਡੋਜ਼ ਲਵਾਉਣ ਲਈ ਪ੍ਰੋਵਿੰਸ ਦੇ 7000 ਲੋਕਾਂ ਨੇ ਆਪਣੇ ਨਾਂ ਰਜਿਸਟਰ ਕਰਵਾਏ।
ਕਿਊਬਿਕ ਦੇ ਸਿਹਤ ਮੰਤਰੀ ਕ੍ਰਿਸਚੀਅਨ ਡੂਬੇ ਨੇ ਟਵੀਟ ਕਰਕੇ ਦੱਸਿਆ ਕਿ ਵੈਕਸੀਨੇਸ਼ਨ ਕਰਵਾਉਣ ਵਾਲੇ ਐਨੇ ਲੋਕ ਕਈ ਦਿਨਾਂ ਵਿੱਚ ਪਹਿਲੀ ਵਾਰੀ ਅੱਗੇ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 5000 ਅਪੁਆਇੰਟਮੈਂਟਸ ਸੋਮਵਾਰ ਨੂੰ ਵੀ ਲਈਆਂ ਗਈਆਂ।ਉਨ੍ਹਾਂ ਆਖਿਆ ਕਿ ਇਹ ਕਾਫੀ ਉਤਸ਼ਾਹਵਰਧਕ ਹੈ। ਡੂਬੇ ਨੇ ਆਖਿਆ ਕਿ ਇਹ ਅਪੁਆਇੰਟਮੈਂਟਸ ਸਾਰੇ ਉਮਰ ਵਰਗ ਦੇ ਲੋਕਾਂ ਵੱਲੋਂ ਲਈਆਂ ਗਈਆਂ ਹਨ ਤੇ ਸਿਰਫ ਮੰਗਲਵਾਰ ਨੂੰ ਹੀ 107,000 ਡੋਜ਼ਾਂ ਲਾਈਆਂ ਗਈਆਂ।
ਉਸੇ ਦਿਨ ਹੀ ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਗੈਰ ਮੈਡੀਕਲ ਕਾਰਨਾਂ ਕਾਰਨ ਕੋਵਿਡ-19 ਖਿਲਾਫ ਵੈਕਸੀਨੇਸ਼ਨ ਨਹੀਂ ਲਵਾ ਰਹੇ ਉਨ੍ਹਾਂ ਤੋਂ ਪ੍ਰੋਵਿੰਸ਼ੀਅਲ ਸਰਕਾਰ ਟੈਕਸ ਵਸੂਲ ਕਰੇਗੀ ਉਹ ਵੀ ਵਿਆਜ਼ ਸਮੇਤ।ਬਾਅਦ ਵਿੱਚ ਉਨ੍ਹਾਂ ਇਹ ਵੀ ਆਖਿਆ ਕਿ ਉਹ ਜੁਰਮਾਨਾ ਤੈਅ ਕਰਨ ਲਈ ਆਪਣੇ ਵਿੱਤ ਮੰ਼ਤਰੀ ਤੇ ਲੀਗਲ ਐਡਵਾਈਜ਼ਰ ਤੋਂ ਸਲਾਹ ਲੈ ਰਹੇ ਹਨ। ਪ੍ਰੀਮੀਅਰ 50 ਜਾਂ 100 ਡਾਲਰ ਜੁਰਮਾਨਾਂ ਲਾਉਣ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ। ਉਨ੍ਹਾਂ ਆਖਿਆ ਕਿ ਇਹ ਕਾਫੀ ਘੱਟ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ