Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਵਾਸ਼ਰੂਮ ਵਿੱਚ ਜਿਣਸੀ ਸ਼ੋਸ਼ਣ ਦੇ ਸ਼ੱਕੀ ਦੀ ਫੋਟੋ ਪੁਲਸ ਨੇ ਕੀਤੀ ਜਾਰੀਪ੍ਰਧਾਨ ਮੰਤਰੀ ਵਜੋਂ ਪਹਿਲੀ ਸਟੈਂਪੀਡ ਫੇਰੀ ਦੌਰਾਨ ਕਾਰਨੀ ਨੇ ਤਬੇਲਿਆਂ ਦਾ ਕੀਤਾ ਦੌਰਾਜਾਨ ਜੋਖਮ ਵਿੱਚ ਪਾ ਕੇ ਫਿਜ਼ੀਓਥੈਰੇਪਿਸਟ ਨੇ ਲੜਕੇ ਤੇ ਉਸਦੇ ਪਿਤਾ ਨੂੰ ਪਾਣੀ `ਚੋਂ ਕੱਢਿਆ ਬਾਹਰ, ਪਿਤਾ ਦੀ ਮੌਤਅੱਗ ਲਾ ਕੇ ਮਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਲਈ ਕੈਨੇਡਾ ਭਰ `ਚ ਵਾਰੰਟ ਜਾਰੀਪਾਰਕ ਐਵੇਨਿਊ `ਚ ਇਮਾਰਤ ਢਹਿਣ ਦੇ ਖ਼ਤਰੇ ਮਗਰੋਂ ਅਪਾਰਟਮੈਂਟ ਕਰਵਾਏ ਖਾਲੀਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
 
ਪੰਜਾਬ

ਕਿਸਾਨ ਬੀਬੀਆਂ ਦੀ ਕੰਗਨਾ ਨੂੰ ਚੁਣੌਤੀ: ਫਿਰ ਪੰਜਾਬ ਵਿੱਚ ਪੈਰ ਧਰ ਕੇ ਦਿਖਾਵੀਂ

December 07, 2021 01:10 AM

ਚੰਡੀਗੜ੍ਹ, 6 ਦਸੰਬਰ (ਪੋਸਟ ਬਿਊਰੋ)- ਪੰਜਾਬ ਦੀਆਂ ਕਿਸਾਨ ਬੀਬੀਆਂ ਜਰਨੈਲ ਕੌਰ ਤੇ ਬਲਵੀਰ ਕੌਰ ਅਤੇ ਹੋਰਨਾਂ ਨੇ ਅਦਾਕਾਰਾ ਕੰਗਣਾ ਰਣੌਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਅਗਲੀ ਵਾਰ ਪੰਜਾਬ ਵਿੱਚ ਪੈਰ ਧਰ ਕੇ ਦਿਖਾਵੇ।
ਇਨ੍ਹਾਂ ਦੋਵਾਂ ਬੀਬੀਆਂ ਨੇ ਬੀਬੀ ਤਿੰਨ ਦਸੰਬਰ ਨੂੰ ਕੰਗਣਾ ਰਣੌਤ ਦੀ ਘੇਰਾਬੰਦੀ ਕੀਤੀ ਤੇ ਉਸ ਨੂੰ ਸਿੱਧੇ ਸੁਆਲ ਕੀਤੇ ਸਨ। ਓਦੋਂ ਕੰਗਣਾ ਨੇ ਇਨ੍ਹਾਂ ਬੀਬੀਆਂ ਤੋਂ ਮੁਆਫੀ ਮੰਗੀ ਸੀ, ਪਰ ਪਿੱਛੋਂ ਆਖ ਦਿੱਤਾ ਕਿ ਉਸ ਨੇ ਕਿਸੇ ਤੋਂ ਕੋਈ ਮੁਆਫੀ ਨਹੀਂ ਮੰਗੀ ਅਤੇ ਨਾ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਕੰਗਣਾ ਦੇ ਬਿਆਨ ਪਿੱਛੋਂ ਦੋਵਾਂ ਬੀਬੀਆਂ ਨੂੰ ਗੁੱਸਾ ਚੜ੍ਹ ਗਿਆ ਅਤੇ ਰੋਪੜ ਜ਼ਿਲ੍ਹੇ ਦੇ ਪਿੰਡ ਬੜਵਾ ਦੀਆਂ ਵਸਨੀਕਇਨ੍ਹਾਂ ਬੀਬੀਆਂ ਨੇ ਕੰਗਣਾ ਨੂੰ ਚੁਣੌਤੀ ਦੇ ਦਿੱਤੀ ਹੈ ਕਿ ਉਹ ਅਗਲੀ ਵਾਰ ਪੰਜਾਬ ਵੜ ਕੇ ਵਿਖਾਵੇ। ਵਰਨਣ ਯੋਗ ਹੈ ਕਿ ਇਨ੍ਹਾਂ ਹੀ ਬੀਬੀਆਂ ਨੇ ਗੁਪਤ ਅਪਰੇਸ਼ਨ ਚਲਾ ਕੇ ਪਿਛਲੀ ਵਾਰ ਕੰਗਣਾ ਨੂੰ ਘੇਰਿਆ ਸੀ। ਇਨ੍ਹਾਂ ਬੀਬੀਆਂ ਨੇ ਕਿਹਾ ਕਿ ਕੰਗਣਾ ਸਾਡੀ ਸ਼ਰਾਫਤ ਦਾ ਫਾਇਦਾ ਉਠਾ ਗਈ ਅਤੇ ਅਗਲੀ ਵਾਰੀ ਉਸ ਤੋਂ ਲਿਖਤੀ ਮੁਆਫੀ ਮੰਗਵਾਈ ਜਾਵੇਗੀ। ਉਹ ਕੰਗਣਾ ਦੇ ਘਿਰਾਓ ਲਈ ਮੁਹਾਲੀ ਹਵਾਈ ਅੱਡੇ ਤਕ ਵੀ ਜਾਣਗੀਆਂ। ਜਰਨੈਲ ਕੌਰ ਵਿਧਵਾ ਕਿਸਾਨ ਔਰਤ ਹੈ ਜਿਸ ਦਾ ਪਤੀ ਉਦੋਂ ਗੁਜ਼ਰ ਗਿਆ ਸੀ, ਜਦੋਂ ਉਸ ਦੇ ਬੱਚੇ ਛੋਟੇ ਸਨ। ਇਸ ਔਰਤ ਨੇ ਖੁਦ ਖੇਤੀ ਵਿੱਚ ਪਸੀਨਾ ਵਹਾਇਆ। ਉਸ ਦੀ ਇੱਕ ਲੜਕੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਲੜਕਾ ਹੈ, ਜੋ ਖੇਤੀ ਕਰਦਾ ਹੈ। ਜਰਨੈਲ ਕੌਰ ਨੇ ਕਿਹਾ ਕਿ ਮਰੇ-ਮੁੱਕਰੇ ਦਾ ਕੋਈ ਇਲਾਜ ਨਹੀਂ, ਪਰ ਕੰਗਣਾ ਇਹ ਚੇਤੇ ਰੱਖੇ ਕਿ ਉਹ ਪੰਜਾਬ ਵਿੱਚ ਆਉਣ ਦਾ ਸੁਫਨਾ ਵੀ ਨਾ ਲਵੇ। ਉਨ੍ਹਾਂ ਕਿਹਾ ਕਿ ਕੰਗਣਾ ਨੇ ਖੁਦ ਮੁਆਫੀ ਮੰਗ ਕੇ ਜੈਕਾਰਾ ਛੱਡਿਆ ਸੀ, ਬਾਅਦ ਵਿੱਚ ਮੁੱਕਰ ਗਈ ਤਾਂ ਐਤਕੀਂ ਕੰਗਣਾ ਨੂੰ ਮੁਆਫੀਨਾਮਾ ਲਿਖਤੀ ਦੇਣਾ ਪੈਣਾ ਹੈ।
ਬਲਵੀਰ ਕੌਰ ਦਾ ਕਹਿਣਾ ਸੀ ਕਿ ਜਦੋਂ ਕੰਗਣਾ ਘੇਰੀ ਸੀ ਤਾਂ ਕਹਿੰਦੀ ਸੀ ਕਿ ‘ਤੁਸੀਂ ਮੇਰੀ ਮਾ ਵਰਗੀਆਂ ਹੋ।' ਉਨ੍ਹਾਂ ਤਿੰਨ ਦਸੰਬਰ ਨੂੰ ਕੰਗਣਾ ਨੂੰ ਪੇਸ਼ਕਸ਼ ਕੀਤੀ ਸੀ ਕਿ ਉਹ ਸਾਡੇ ਖੇਤਾਂ ਵਿੱਚ ਇੱਕ ਘੰਟਾ ਕੰਮ ਕਰ ਕੇ ਦਿਖਾਵੇ ਅਤੇ ਉਸ ਨੂੰ ਭਾੜੇ ਵਜੋਂ ਘੰਟੇ ਦੇ 2500 ਰੁਪਏ ਦਿੱਤੇ ਜਾਣਗੇ। ਬਲਵੀਰ ਕੌਰ ਨੇ ਕਿਹਾ: ਕੰਗਣਾ ਪੰਜਾਬ ਆ ਕੇ ਦਿਖਾਵੇ, ਉਹ ਜਨਤਕ ਤੌਰ ਉੱਤੇ ਲਿਖਤੀ ਮੁਆਫੀ ਮੰਗਵਾਉਣਗੀਆਂ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸ ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ