Welcome to Canadian Punjabi Post
Follow us on

19

August 2022
ਕੈਨੇਡਾ

ਓਮਾਈਕ੍ਰੌਨ ਕਾਰਨ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕਰੇਗੀ ਸਰਕਾਰ

December 01, 2021 08:52 AM

ਬੂਸਟਰ ਸਟਰੈਟੇਜੀ ਦਾ ਕੀਤਾ ਜਾ ਰਿਹਾ ਹੈ ਮੁਲਾਂਕਣ

ਓਟਵਾ, 30 ਨਵੰਬਰ (ਪੋਸਟ ਬਿਊਰੋ) : ਓਮਾਈਕ੍ਰੌਨ ਵੇਰੀਐਂਟ ਕਾਰਨ ਪੈਦਾ ਹੋਏ ਤੌਖਲਿਆਂ ਦੇ ਚੱਲਦਿਆਂ ਕੈਨੇਡਾ ਵੱਲੋਂ ਆਪਣੀ ਵੈਕਸੀਨ ਬੂਸਟਰ ਸਟ੍ਰੈਟੇਜੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਫੈਡਰਲ ਸਰਕਾਰ ਵੱਲੋਂ ਟਰੈਵਲ ਸਬੰਧੀ ਲਾਈਆਂ ਪਾਬੰਦੀਆਂ ਦੀ ਸੂਚੀ ਵਿੱਚ ਨਵੇਂ ਦੇਸ਼ਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਦੇ ਬਾਹਰੋਂ, ਅਮਰੀਕਾ ਨੂੰ ਛੱਡ ਕੇ, ਆਉਣ ਵਾਲੇ ਸਾਰੇ ਏਅਰ ਟਰੈਵਲਰਜ਼ ਲਈ ਨਵੀਆਂ ਟੈਸਟਿੰਗ ਸ਼ਰਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਮੰਗਲਵਾਰ ਨੂੰ ਫੈਡਰਲ ਮੰਤਰੀਆਂ ਤੇ ਪਬਲਿਕ ਹੈਲਥ ਅਧਿਕਾਰੀਆਂ ਨੇ ਕੈਨੇਡਾ ਵੱਲੋਂ ਚੁੱਕੇ ਜਾਣ ਵਾਲੇ ਤਿੰਨ ਨਵੇਂ ਕਦਮਾਂ ਦਾ ਐਲਾਨ ਕੀਤਾ। ਅਜਿਹਾ ਇਸ ਨਵੇਂ ਵੇਰੀਐਂਟ ਨੂੰ ਅੱਗੇ ਫੈਲਣ ਤੋਂ ਰਕਣ ਲਈ ਕੀਤਾ ਗਿਆ।ਨਵੀਆਂ ਸ਼ਰਤਾਂ ਮੁਤਾਬਕ ਕੈਨੇਡਾ ਦੇ ਬਾਹਰੋਂ, ਅਮਰੀਕਾ ਨੂੰ ਛੱਡ ਕੇ, ਆਉਣ ਵਾਲੇ ਸਾਰੇ ਟਰੈਵਲਰਜ਼ ਨੂੰ ਕੈਨੇਡਾ ਪਹੁੰਚਣ ਉਪਰੰਤ ਏਅਰਪੋਰਟ ਉੱਤੇ ਹੀ ਟੈਸਟ ਕਰਵਾਉਣਾ ਹੋਵੇਗਾ।
ਜਿਨ੍ਹਾਂ ਦਾ ਟੀਕਾਕਰਣ ਹੋ ਚੁੱਕਿਆ ਹੈ ਉਨ੍ਹਾਂ ਨੂੰ ਨੈਗੇਟਿਵ ਰਿਜ਼ਲਟ ਆਉਣ ਤੱਕ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ।ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਉਨ੍ਹਾਂ ਨੂੰ ਪੂਰੇ 14 ਦਿਨਾਂ ਲਈ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਆਰਨਟੀਨ ਰਹਿੰਦਿਆਂ ਪਹਿਲੇ ਤੇ ਅੱਠਵੇਂ ਦਿਨ ਆਪਣਾ ਟੈਸਟ ਕਰਵਾਉਣਾ ਹੋਵੇਗਾ। ਜਿੰਨਾਂ ਚਿਰ ਟਰੈਵਲਰਜ਼ ਕੋਲ ਆਈਸੋਲੇਟ ਕਰਨ ਲਈ ਥਾਂ ਹੈ ਓਨਾ ਚਿਰ ਉਨ੍ਹਾਂ ਨੂੰ ਸਰਕਾਰ ਵੱਲੋਂ ਕੁਆਰਨਟੀਨ ਕਰਨ ਲਈ ਨਿਰਧਾਰਤ ਕੀਤੇ ਗਏ ਹੋਟਲ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ।
ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਆਖਿਆ ਕਿ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਉੱਤੇ ਟਰੈਵਲ ਸਬੰਧੀ ਬੈਨ ਨਹੀਂ ਹੈ ਉਨ੍ਹਾਂ ਦੀ ਲਿਸਟ ਆਉਣ ਵਾਲੇ ਦਿਨਾਂ ਵਿੱਚ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਕੈਨੇਡੀਅਨ ਏਅਰਪੋਰਟਸ ਉੱਤੇ ਰੋਜ਼ਾਨਾ 32,000 ਟੈਸਟਸ ਕੀਤੇ ਜਾਣਗੇ। ਇਨ੍ਹਾਂ ਟੈਸਟਸ ਦਾ ਖਰਚਾ ਸਰਕਾਰ ਸਹੇਗੀ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਹੈਂਡਗੰਨਜ਼ ਦੇ ਅੰਤਰਿਮ ਇੰਪੋਰਟ ਉੱਤੇ ਪਾਬੰਦੀ ਅੱਜ ਤੋਂ ਏਅਰਪੋਰਟਸ ਦੀ ਸਥਿਤੀ ਸਪਸ਼ਟ ਕਰਨ ਲਈ ਕਮੇਟੀ ਅੱਗੇ ਅੱਜ ਪੇਸ਼ ਹੋਣਗੇ ਅਲਘਬਰਾ ਜੈ਼ਲਰਜ਼ ਦੇ ਪਰਤਣ ਤੋਂ ਖੁਸ਼ ਹਨ ਕਈ ਲੋਕ ਬੱਚਿਆਂ ਲਈ ਤਰਲ ਟਾਇਨੌਲ ਤੋਂ ਬਾਅਦ ਐਸੇਟਾਮਿਨਫੇਨ ਚਿਊਏਬਲ ਦੀ ਘਾਟ ਵੀ ਪੈਦਾ ਹੋਈ ਫੈਡਰਲ ਸਰਕਾਰ ਨੇ ਐਲਾਨੀਆਂ ਚਾਰ ਨਵੀਆਂ ਪਾਸਪੋਰਟ ਸਰਵਿਸ ਸਾਈਟਸ ਗੈਸ ਦੀਆਂ ਕੀਮਤਾਂ ਭਾਵੇਂ ਘਟੀਆਂ ਪਰ ਨਿੱਤ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕੋਈ ਫਰਕ ਨਹੀਂ ਪਿਆ ਜੁਲਾਈ ਮਹੀਨੇ ਦੀ ਮਹਿੰਗਾਈ ਦਰ ਬਾਰੇ ਡਾਟਾ ਅੱਜ ਜਾਰੀ ਕਰੇਗਾ ਸਟੈਟੇਸਟਿਕਸ ਕੈਨੇਡਾ ਮੰਤਰੀ ਨੇ ਕੈਨੇਡੀਅਨਜ਼ ਨੂੰ ਜਾਅਲੀ ਟਰੈਵਲ ਪਲੈਨਜ਼ ਬਣਾਉਣ ਤੋਂ ਵਰਜਿਆ ਟਰੂਡੋ ਤੇ ਜਰਮਨੀ ਦੇ ਚਾਂਸਲਰ ਸ਼ੌਲਜ਼ ਸਾਈਨ ਕਰਨਗੇ ਹਾਈਡਰੋਜਨ ਡੀਲ ਜਹਾਜ਼ ਹਾਦਸਾਗ੍ਰਸਤ, ਦੋ ਵਿਅਕਤੀਆਂ ਦੀ ਹੋਈ ਮੌਤ