Welcome to Canadian Punjabi Post
Follow us on

10

July 2025
 
ਕੈਨੇਡਾ

ਪਬਲਿਕ ਸਰਵੈਂਟਸ, ਡੋਮੈਸਟਿਕ ਟਰੈਵਲਰਜ਼ ਲਈ ਫੈਡਰਲ ਸਰਕਾਰ ਨੇ ਵੈਕਸੀਨੇਸ਼ਨ ਕੀਤੀ ਲਾਜ਼ਮੀ

October 07, 2021 02:42 AM

ਓਟਵਾ, 14 ਅਕਤੂਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਹੈ ਕਿ ਫੈਡਰਲ ਪਬਲਿਕ ਸਰਵੈਂਟਸ ਨੂੰ ਕੋਵਿਡ-19 ਖਿਲਾਫ 29 ਅਕਤੂਬਰ ਤੱਕ ਪੂਰਾ ਟੀਕਾਕਰਣ ਕਰਵਾ ਕੇ ਉਸ ਦਾ ਸਬੂਤ ਦੇਣਾ ਹੋਵੇਗਾ। ਅਜਿਹਾ ਨਾ ਕਰਨ ਵਾਲਿਆਂ ਨੂੰ 15 ਨਵੰਬਰ ਤੱਕ ਬਿਨਾਂ ਤਨਖਾਹ ਦੇ ਛੁੱਟੀ ਉੱਤੇ ਭੇਜ ਦਿੱਤਾ ਜਾਵੇਗਾ। ਕੈਨੇਡਾ ਵਿੱਚ ਕਿਸੇ ਨੂੰ ਵੀ ਜਹਾਜ਼ ਜਾਂ ਟਰੇਨ ਵਿੱਚ ਸਵਾਰ ਹੋਣ ਤੋਂ ਪਹਿਲਾਂ 30 ਅਕਤੂਬਰ ਤੱਕ ਆਪਣੇ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦਾ ਸਬੂ਼ਤ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਕਿਸੇ ਟਾਂਵੇਂ ਟੱਲੇ ਨੂੰ ਹੀ ਛੋਟ ਮਿਲੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬੁੱਧਵਾਰ ਨੂੰ ਇਨ੍ਹਾਂ ਨਿਯਮਾਂ ਦੀ ਤਫਸੀਲ ਨਾਲ ਜਾਣਕਾਰੀ ਦਿੱਤੀ। ਟਰੂਡੋ ਨੇ ਆਖਿਆ ਕਿ ਅਜਿਹਾ ਲੋਕਾਂ ਨੂੰ ਕੰਮ ਉੱਤੇ ਤੇ ਸਾਡੀਆਂ ਕਮਿਊਨਿਟੀਜ਼ ਵਿੱਚ ਸੇਫ ਰੱਖਣ ਲਈ ਕੀਤਾ ਜਾ ਰਿਹਾ ਹੈ। ਜੇ ਤੁਸੀਂ ਸਹੀ ਕੰਮ ਕੀਤਾ ਹੈ ਤੇ ਵੈਕਸੀਨੇਸ਼ਨ ਲਵਾਈ ਹੈ ਤਾਂ ਤੁਹਾਨੂੰ ਕੋਵਿਡ-19 ਤੋਂ ਸੇਫ ਰਹਿ ਕੇ ਆਜ਼ਾਦੀ ਮਾਨਣ ਦਾ ਪੂਰਾ ਹੱਕ ਹੈ, ਆਪਣੇ ਬੱਚਿਆਂ ਨੂੰ ਕੋਵਿਡ-19 ਤੋਂ ਸੇਫ ਰੱਖਣ ਤੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਪਿਆਰ ਕਰਦੇ ਹੋਂ ਉਨ੍ਹਾਂ ਨੂੰ ਮੁੜ ਹਾਸਲ ਕਰਨ ਦਾ ਪੂਰਾ ਹੱਕ ਹੈ।
ਅੰਦਾਜ਼ਨ 267,000 ਫੈਡਰਲ ਵਰਕਰਜ਼, ਜਿਹੜੇ ਇਸ ਪਾਲਿਸੀ ਤਹਿਤ ਆਉਂਦੇ ਹਨ, ਇਹ ਨਿਯਮ ਉਨ੍ਹਾਂ ਸਾਰੇ ਇੰਪਲੌਈਜ਼ ਉੱਤੇ ਲਾਗੂ ਹੋਵੇਗਾ ਫਿਰ ਭਾਵੇਂ ਉਹ ਦੂਰ ਦਰਾਜ਼ ਤੋਂ ਕੰਮ ਕਰ ਰਹੇ ਹਨ ਜਾਂ ਆਫਿਸ ਤੋਂ ਕੰਮ ਕਰ ਰਹੇ ਹਨ ਤੇ ਜਾਂ ਫਿਰ ਕੈਨੇਡਾ ਤੋਂ ਬਾਹਰ ਕਿਤੇ ਕੰਮ ਕਰਦੇ ਹਨ। ਇਹ ਪਲੈਨ ਉਨ੍ਹਾਂ ਦਰਮਿਆਨ ਫਰਕ ਕਰੇਗਾ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾਉਣ ਤੋਂ ਅਸਮਰੱਥ ਹਨ ਤੇ ਜਿਹੜੇ ਵੈਕਸੀਨੇਸ਼ਨ ਕਰਵਾਉਣਾ ਹੀ ਨਹੀਂ ਚਾਹੁੰਦੇ।
ਮੈਡੀਕਲ ਕਾਰਨ ਤੇ ਧਾਰਮਿਕ ਕਾਰਨ ਕਰਕੇ ਛੋਟ ਦਿੱਤੀ ਜਾਵੇਗੀ। ਪਰ ਇਹ ਕਿਸੇ ਖਾਸ ਮਾਪਕਾਂ ਦੇ ਆਧਾਰ ਉੱਤੇ ਹੀ ਦਿੱਤੀ ਜਾਵੇਗੀ। ਇਹ ਨਿਯਮ ਕੰਮ ਨਾਲ ਸਬੰਧਤ ਮਾਪਦੰਡ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਵਰਕਰਜ਼ ਉੱਤੇ ਵੀ ਲਾਗੂ ਹੋਵੇਗਾ।ਉਨ੍ਹਾਂ ਕੋਲ 10 ਹਫਤਿਆਂ ਦਾ ਸਮਾਂ ਹੋਵੇਗਾ ਆਪਣੀ ਦੂਜੀ ਡੋਜ਼ ਲਵਾਉਣ ਲਈ ਨਹੀਂ ਤਾਂ ਉਨ੍ਹਾਂ ਨੂੰ ਵੀ ਬਿਨਾਂ ਤਨਖਾਹ ਛੁੱਟੀ ਉੱਤੇ ਭੇਜ ਦਿੱਤਾ ਜਾਵੇਗਾ।
ਇਹ ਲਾਜ਼ਮੀ ਵੈਕਸੀਨੇਸ਼ਨ ਪਾਲਿਸੀ ਆਰਸੀਐਮਪੀ, ਫੁੱਲ ਟਾਈਮ ਇੰਪਲੌਈਜ਼, ਕੈਯੂਅਲ ਵਰਕਰਜ਼, ਵਿਦਿਆਰਥੀਆਂ, ਫੈਡਰਲ ਡਿਪਾਰਟਮੈਂਟਸ ਲਈ ਵਾਲੰਟੀਅਰ, ਏਜੰਸੀਜ਼ ਤੇ ਆਫਿਸਿਜ਼ ਜਿਵੇਂ ਕਿ ਡਿਪਾਰਟਮੈਂਟ ਆਫ ਹੈਲਥ, ਵੈਟਰਨਜ਼ ਅਫੇਅਰਜ਼ ਕੈਨੇਡਾ, ਸਰਵਿਸ ਕੈਨੇਡਾ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਕੋਰੈਕਸ਼ਨਲ ਸਰਵਿਸ ਆਫ ਕੈਨੇਡਾ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਉੱਤੇ ਲਾਗੂ ਹੋਵੇਗੀ।
ਫਰੀਲੈਂਡ ਨੇ ਆਖਿਆ ਕਿ ਇਹ ਨਵੇਂ ਨਿਯਮ ਕੈਨੇਡੀਅਨ ਆਰਮਡ ਫੋਰਸਿਜ਼ ਦੇ ਮੈਂਬਰਾਂ ਉੱਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਇਹ ਵੀ ਆਖਿਆ ਕਿ ਚੀਫ ਆਫ ਡਿਫੈਂਸ ਸਟਾਫ ਆਪਣੇ ਮਾਪਦੰਡਾਂ ਦੇ ਹਿਸਾਬ ਨਾਲ ਵੈਕਸੀਨੇਸ਼ਨ ਨੂੰ ਆਪਣੇ ਮੈਬਰਾਂ ਲਈ ਲਾਜ਼ਮੀ ਕਰੇਗਾ। ਫੈਡਰਲ ਵਰਕਰਜ਼, ਇੰਪਲੌਈਜ਼ ਤੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਏਅਰ, ਰੇਲ ਤੇ ਮਰੀਨ ਟਰਾਂਸਪੋਰਟੇਸ਼ਨ ਸੈਕਟਰਜ਼ ਦੇ ਇੰਪਲੌਈਜ਼ ਤੇ ਯਾਤਰੀਆਂ ਨੂੰ ਵੀ 30 ਅਕਤੂਬਰ ਤੱਕ ਆਪਣਾ ਟੀਕਾਕਰਣ ਪੂਰਾ ਕਰਵਾਉਣਾ ਹੋਵੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ ਸੁਪਰਸਟਾਰ ਸ਼ਾਨੀਆ ਟਵੇਨ ਓਟਵਾ ਵਿੱਚ ਸੈਕਿੰਡ ਹਾਰਵੈਸਟ ਨੂੰ ਦਾਨ ਕਰਨਗੇ 25 ਹਜ਼ਾਰ ਡਾਲਰ