Welcome to Canadian Punjabi Post
Follow us on

04

July 2025
 
ਕੈਨੇਡਾ

ਕੈਨੇਡਾ ਨੂੰ ਇਸ ਹਫਤੇ ਫਾਈਜ਼ਰ ਤੋਂ 1·8 ਮਿਲੀਅਨ ਤੇ ਮੌਡਰਨਾ ਤੋਂ 855,000 ਡੋਜ਼ਾਂ ਮਿਲਣ ਦੀ ਉਮੀਦ

April 12, 2021 11:50 PM

ਓਟਵਾ, 12 ਅਪਰੈਲ (ਪੋਸਟ ਬਿਊਰੋ) : ਫੈਡਰਲ ਸਰਕਾਰ ਨੂੰ ਇਸ ਹਫਤੇ ਮੌਡਰਨਾ ਦੀਆਂ 855,000 ਕੋਵਿਡ ਵੈਕਸੀਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਇਹ ਡੋਜ਼ਾਂ ਪਿਛਲੇ ਹਫਤੇ ਮਿਲਣ ਦੀ ਉਮੀਦ ਸੀ ਪਰ ਇਸ ਵਿੱਚ ਥੋੜ੍ਹੀ ਦੇਰ ਹੋ ਗਈ।
ਮੌਡਰਨਾ ਦੀਆਂ ਇਨ੍ਹਾਂ ਡੋਜ਼ਾਂ ਦੇ ਨਾਲ ਫੈਡਰਲ ਸਰਕਾਰ ਨੂੰ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ ਇੱਕ ਮਿਲੀਅਨ ਡੋਜ਼ਾਂ ਤੋਂ ਥੋੜ੍ਹੀਆਂ ਵੱਧ ਡੋਜ਼ਾਂ ਵੀ ਹਾਸਲ ਹੋਣਗੀਆਂ।ਫੈਡਰਲ ਸਰਕਾਰ ਦੇ ਵੈਕਸੀਨ ਦੀ ਵੰਡ ਸਬੰਧੀ ਕੋਸਿ਼ਸ਼ਾਂ ਦਾ ਧਿਆਨ ਰੱਖ ਰਹੇ ਫੌਜੀ ਅਧਿਕਾਰੀ ਮੇਜਰ ਜਨਰਲ ਡੈਨੀ ਫੋਰਟਿਨ ਨੇ ਆਖਿਆ ਕਿ ਮੌਡਰਨਾ ਵੱਲੋਂ ਡੋਜ਼ਾਂ ਵਿੱਚ ਹੋਣ ਵਾਲੀ ਦੇਰ ਲਈ ਉਸ ਦੀ ਕੁਆਲਿਟੀ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਣ ਵਾਲੀ ਜਾਂਚ ਨੂੰ ਜਿ਼ੰਮੇਵਾਰ ਦੱਸਿਆ ਗਿਆ ਹੈ।
ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਅਗਲੇ ਹਫਤੇ ਵੀ ਮੌਡਰਨਾ ਵੱਲੋਂ ਮਿਲਣ ਵਾਲੀਆਂ 1·2 ਮਿਲੀਅਨ ਡੋਜ਼ਾਂ ਦੀ ਡਲਿਵਰੀ ਵਿੱਚ ਦੇਰ ਹੋ ਸਕਦੀ ਹੈ। ਇਸ ਦੇ ਉਲਟ ਫਾਈਜ਼ਰ ਬਾਇਓਐਨਟੈਕ ਇੱਕ ਮਹੀਨੇ ਤੋਂ ਲਗਾਤਾਰ ਹਰ ਹਫਤੇ ਕੈਨੇਡਾ ਨੂੰ ਇੱਕ ਮਿਲੀਅਨ ਸ਼ੌਟਸ ਭੇਜਦੀ ਹੈ। ਪਬਲਿਕ ਹੈਲਥ ਏਜੰਸੀ ਨੂੰ ਇਸ ਹਫਤੇ ਆਕਸਫੋਰਡ ਐਸਟ੍ਰਾਜ਼ੈਨੇਕਾ ਜਾਂ ਜੌਹਨਸਨ ਐਂਡ ਜੌਹਨਸਨ ਦੇ ਸ਼ੌਟਸ ਮਿਲਣ ਦੀ ਕੋਈ ਉਮੀਦ ਨਹੀਂ ਹੈ।    

    

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ