Welcome to Canadian Punjabi Post
Follow us on

04

July 2025
 
ਕੈਨੇਡਾ

ਕਿਊਬਿਕ ਵਿੱਚ ਪਾਰਟੀ ਕਰਨ ਵਾਲੇ ਓਨਟਾਰੀਓ ਦੇ 11 ਵਿਦਿਆਰਥੀਆਂ ਨੂੰ ਹੋ ਸਕਦਾ ਹੈ 17000 ਡਾਲਰ ਜੁਰਮਾਨਾ

February 16, 2021 08:08 AM

ਮਾਂਟਰੀਅਲ, 15 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਗਿਆਰਾਂ ਵਿਦਿਆਰਥੀਆਂ ਨੇ ਸੋਚਿਆ ਸੀ ਕਿ ਆਪਣੇ ਘਰ ਤੋਂ ਦੂਰ ਦਰਾਜ, ਕਿਊਬਿਕ ਦੀ ਕਿਸੇ ਕਿਰਾਏ ਦੀ ਕਾਟੇਜ ਵਿੱਚ ਇੱਕਠੇ ਹੋ ਕੇ ਪਾਰਟੀ ਕਰਨ ਨਾਲ ਉਨ੍ਹਾਂ ਵੱਲੋਂ ਕੋਵਿਡ-19 ਸਬੰਧੀ ਨਿਯਮਾਂ ਦੀ ਕੀਤੀ ਜਾਣ ਵਾਲੀ ਉਲੰਘਣਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਵੇਗਾ।
ਪਰ ਹੁਣ ਇਸ ਗਰੁੱਪ ਨੂੰ ਕੁੱਲ ਮਿਲਾ ਕੇ 17000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਕਾਟੇਜ ਕਿਰਾਏ ਉੱਤੇ ਦੇਣ ਵਾਲੇ ਨੂੰ ਵੀ ਕਈ ਹਜ਼ਾਰ ਡਾਲਰ ਜੁਰਮਾਨਾ ਭਰਨਾ ਹੋਵੇਗਾ। ਐਨਾ ਵੱਡਾ ਜੁਰਮਾਨਾ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਗਿਆ ਹੈ। ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਮਾਰਕ ਟੈਜ਼ੀਅਰ, ਪਾਰਟੀ ਦਾ ਪਤਾ ਲੱਗਣ ਉੱਤੇ ਜਿਹੜੇ ਮੌਕੇ ਉੱਤੇ ਪਹੁੰਚੇ, ਨੇ ਆਖਿਆ ਕਿ ਕਾਟੇਜ ਕਿਰਾਏ ਉੱਤੇ ਦੇਣ ਵਾਲੇ ਨੂੰ ਕਿੰਨਾਂ ਜੁਰਮਾਨਾ ਕੀਤਾ ਜਾਵੇਗਾ ਇਸ ਦਾ ਫੈਸਲਾ ਕ੍ਰਾਊਨ ਵੱਲੋਂ ਹੀ ਕੀਤਾ ਜਾਵੇਗਾ।
ਇਸ ਪਾਰਟੀ ਦੀ ਸੂਹ ਸੱਭ ਤੋਂ ਪਹਿਲਾਂ ਮੌਂਟ ਟਰੈਂਬਲੈਂਟ ਪੁਲਿਸ ਨੂੰ ਲੱਗੀ, ਜੋ ਕਿ ਟਰੈਂਬਲੈਂਟ ਤੋਂ ਉੱਤਰ ਵੱਲ ਅੱਧੇ ਘੰਟੇ ਦੀ ਦੂਰੀ ਉੱਤੇ ਸਥਿਤ ਨਿੱਕੇ ਜਿਹੇ ਪੇਂਡੂ ਕਸਬੇ ਲਾਬੈਲ ਨੂੰ ਕਵਰ ਨਹੀਂ ਕਰਦੀ। ਐਤਵਾਰ ਰਾਤ ਨੂੰ ਉਨ੍ਹਾਂ ਇਹ ਜਾਣਕਾਰੀ ਸੁਰੇਤੇ ਡੂ ਕਿਊਬਿਕ ਨੂੰ ਦਿੱਤੀ ਤੇ ਜਿੱਥੋਂ ਪੁਲਿਸ ਅਧਿਕਾਰੀ ਮੌਕੇ ਦਾ ਮੁਆਇਨਾ ਕਰਨ ਲਈ ਆਏ। ਐਸਕਿਊ ਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਸੂਹ ਕਿੱਥੋਂ ਆਈ ਸੀ, ਕਿਸੇ ਗੁਆਂਢੀ ਕੋਲੋਂ ਜਾਂ ਕਿਤੋਂ ਹੋਰ।
ਟੈਜ਼ੀਅਰ ਨੇ ਆਖਿਆ ਕਿ ਸਾਨੂੰ ਲਾਬੈਲ ਵਿੱਚ ਇੱਕ ਕਾਟੇਂ ਵਿੱਚ ਇੱਕਠ ਦੀ ਜਾਣਕਾਰੀ ਮਿਲੀ। ਮੌਕੇ ਉੱਤੇ ਪਹੁੰਚੇ ਅਧਿਕਾਰੀਆਂ ਨੇ ਇੱਕ ਕਾਟੇਜ ਦੇ ਬਾਹਰ ਡਰਾਈਵਵੇਅ ਵਿੱਚ ਪੰਜ ਕਾਰਾਂ ਖੜ੍ਹੀਆਂ ਵੇਖੀਆਂ ਤੇ ਕਾਟੇਜ ਦੇ ਅੰਦਰੋਂ 11 ਲੋਕ ਮਿਲੇ, ਸਾਰੇ ਹੀ ਓਨਟਾਰੀਓ ਵਾਸੀ ਸਨ।ਟੈਜ਼ੀਅਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਸਾਰੇ ਓਨਟਾਰੀਓ ਤੋਂ ਕਿਹੜੀ ਥਾਂ ਤੋਂ ਹਨ ਪਰ ਉਹ ਸਾਰੇ ਵਿਦਿਆਰਥੀ ਸਨ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਸੀ।
ਇਨ੍ਹਾਂ ਵਿਦਿਆਰਥੀਆਂ ਖਿਲਾਫ ਕੋਵਿਡ-19 ਨਿਯਮਾਂ ਦੀ ਉਲੰਘਣਾਂ ਦਾ ਦੋਸ਼ ਹੈ। ਜਿਸ ਰੀਜਨ ਲਾਰੈਂਸ਼ੀਅਨ ਵਿੱਚ ਇਹ ਇੱਕਠ ਕੀਤਾ ਗਿਆ ਸੀ ਕਿਊਬਿਕ ਵਿੱਚ ਇਹ ਰੈੱਡ ਜ਼ੋਨ ਵਿੱਚ ਹੈ, ਜੋ ਕਿ ਕੋਵਿਡ ਐਲਰਟ ਦਾ ਸੱਭ ਤੋਂ ਵੱਧ ਲੈਵਲ ਹੈ। ਇਸ ਸਬੰਧ ਵਿੱਚ ਵਿਦਿਆਰਥੀਆਂ ਨੂੰ ਜਿੱਥੇ 17000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਹੋਵੇਗਾ ਉੱਥੇ ਹੀ ਜਿਸ ਸੰਪਤੀ ਉੱਤੇ ਉਨ੍ਹਾਂ ਇੱਕਠ ਕੀਤਾ ਹੋਇਆ ਸੀ ਉਸ ਦੇ ਮਾਲਕ ਨੂੰ 1000 ਤੋਂ 6000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ