Welcome to Canadian Punjabi Post
Follow us on

04

July 2025
 
ਕੈਨੇਡਾ

ਏਅਰ ਕੈਨੇਡਾ ਮੁਲਤਵੀ ਕਰੇਗੀ ਹੋਰ ਰੂਟ, 1500 ਮੁਲਾਜ਼ਮਾਂ ਦੀ ਕੀਤੀ ਜਾਵੇਗੀ ਛਾਂਗੀ

February 10, 2021 05:34 AM

ਓਟਵਾ, 9 ਫਰਵਰੀ (ਪੋਸਟ ਬਿਊਰੋ) : ਮਹਾਂਮਾਰੀ ਅਜੇ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਅਜਿਹੇ ਵਿੱਚ ਏਅਰ ਕੈਨੇਡਾ ਵੱਲੋਂ ਆਪਣੇ ਕੁੱਝ ਮੁਲਾਜ਼ਮਾਂ ਦੀ ਛਾਂਗੀ ਕੀਤੀ ਜਾ ਰਹੀ ਹੈ ਤੇ ਵਾਧੂ ਫਲਾਈਟਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਏਅਰਲਾਈਨ ਜਿੱਥੇ ਆਪਣੇ 1500 ਮੁਲਾਜ਼ਮਾਂ ਦੀ ਛਾਂਗੀ ਕਰਨ ਜਾ ਰਹੀ ਹੈ ਉੱਥੇ ਹੀ ਘੱਟੋ ਘੱਟ 17 ਵਾਧੂ ਕੌਮਾਂਤਰੀ ਰੂਟਾਂ ਉੱਤੇ ਉਡਾਨਾਂ ਮੁਲਤਵੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ 12 ਉਡਾਨਾਂ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਹੀ ਰਵਾਨਾ ਹੁੰਦੀਆਂ ਹਨ। ਏਅਰਲਾਈਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਕੋਵਿਡ-19 ਕਾਰਨ ਸਾਨੂੰ ਆਪਣੇ ਸਰਹੱਦੋਂ ਪਾਰਲੇ ਤੇ ਕੌਮਾਂਤਰੀ ਕਮਰਸ਼ੀਅਲ ਸ਼ਡਿਊਲ ਨੂੰ ਘਟਾਉਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਸ਼ਡਿਊਲ ਵਿੱਚ ਤਬਦੀਲੀ ਕਾਰਨ ਸਾਨੂੰ ਆਰਜ਼ੀ ਤੌਰ ਉੱਤੇ ਆਪਣੀ ਵਰਕਫੋਰਸ ਘਟਾਉਣੀ ਪੈ ਰਹੀ ਹੈ।  
ਏਅਰਲਾਈਨ ਵੱਲੋਂ ਹੇਠ ਲਿਖੇ ਰੂਟ 30 ਅਪਰੈਲ ਤੱਕ ਮੁਲਤਵੀ ਕੀਤੇ ਜਾ ਰਹੇ ਹਨ :
ਅਮਰੀਕੀ ਰੂਟ
·    ਟੋਰਾਂਟੋ ਤੋਂ ਫੋਰਟ ਮਾਇਰਜ਼-14 ਫਰਵਰੀ ਤੋਂ
·    ਟੋਰਾਂਟੋ ਤੋਂ ਬੋਸਟਨ-16 ਫਰਵਰੀ ਤੋਂ
·    ਟੋਰਾਂਟੋ ਤੋਂ ਵਾਸਿ਼ੰਗਟਨ-ਰੀਗਨ- 17 ਫਰਵਰੀ ਤੋਂ
·    ਟੋਰਾਂਟੋ ਤੋਂ ਲਾਗਾਰਡੀਆ-17 ਫਰਵਰੀ ਤੋਂ
·    ਮਾਂਟਰੀਅਲ ਤੋਂ ਬੋਸਟਨ-17 ਫਰਵਰੀ ਤੋਂ
·    ਮਾਂਟਰੀਅਲ ਤੋਂ ਲਾਗਾਰਡੀਆ-17 ਫਰਵਰੀ ਤੋਂ
·    ਵੈਨਕੂਵਰ ਤੋਂ ਸੀਆਟਲ-16 ਫਰਵਰੀ ਤੋਂ
ਹੋਰ ਕੌਮਾਂਤਰੀ ਰੂਟ
·    ਟੋਰਾਂਟੋ ਤੋਂ ਬਗੋਟਾ-16 ਫਰਵਰੀ ਤੋਂ
·    ਟੋਰਾਂਟੋ ਤੋਂ ਡਬਲਿਨ-12 ਫਰਵਰੀ ਤੋਂ
·    ਟੋਰਾਂਟੋ ਤੋਂ ਦੁਬਈ-ਸੁ਼ਰੂਆਤ ਹੀ ਮੁਲਤਵੀ ਕਰ ਦਿੱਤੀ ਗਈ
·    ਟੋਰਾਂਟੋ ਤੋਂ ਸਾਓ ਪਾਓਲੋ-16 ਫਰਵਰੀ ਤੋਂ
·    ਟੋਰਾਂਟੋ ਤੋਂ ਹਾਂਗਕਾਂਗ-ਸ਼ੁਰੂਆਤ ਹੀ ਮੁਲਤਵੀ ਕਰ ਦਿੱਤੀ ਗਈ
·    ਟੋਰਾਂਟੋ ਤੋਂ ਤਲਅਵੀਵ-ਮੁਲਤਵੀ ਰਹੇਗੀ
·    ਮਾਂਟਰੀਅਲ ਤੋਂ ਬਗੋਟਾ-13 ਫਰਵਰੀ ਤੋਂ
·    ਵੈਨਕੂਵਰ ਤੋਂ ਲੰਡਨ-14 ਫਰਵਰੀ ਤੋਂ
·    ਵੈਨਕੂਵਰ ਤੋਂ ਨਾਰੀਤਾ-14 ਫਰਵਰੀ ਤੋਂ
ਕੰਪਨੀ ਦਾ ਕਹਿਣਾ ਹੈ ਕਿ ਪ੍ਰਭਾਵਿਤ ਗਾਹਕ, ਜਿਨ੍ਹਾਂ ਕੋਲ ਬੁਕਿੰਗਜ਼ ਹਨ, ਹੋਰ ਬਦਲ ਅਪਣਾ ਸਕਦੇ ਹਨ, ਬਦਲਵੇਂ ਰੂਟ ਵੀ ਅਪਣਾ ਸਕਦੀਆਂ ਹਨ। ਕੈਨੇਡਾ ਵੱਲੋਂ ਕੌਮਾਂਤਰੀ ਇੰਟਰਨੈਸ਼ਨਲ ਟਰੈਵਲ ਨੂੰ ਘਟਾਉਣ ਲਈ ਕੀਤੀ ਜਾ ਰਹੀ ਸਖ਼ਤੀ ਕਾਰਨ ਵੀ ਇਹ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ।
 

   


 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ