Welcome to Canadian Punjabi Post
Follow us on

04

July 2025
 
ਕੈਨੇਡਾ

ਕੋਵਿਡ-19 ਵੈਕਸੀਨ ਦੀਆਂ 26,000 ਡੋਜ਼ਿਜ਼ ਹਾਸਲ ਕਰਨ ਲਈ ਫੈਡਰਲ ਸਰਕਾਰ ਨੇ ਐਲੀ ਲਿਲੀ ਨਾਲ ਕੀਤਾ ਕਰਾਰ

November 25, 2020 07:47 AM

ਓਟਵਾ, 24 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਨੇ ਐਲੀ ਲਿਲੀ ਤੋਂ ਕੋਵਿਡ-19 ਵੈਕਸੀਨ ਦੀਆਂ 26,000 ਡੋਜ਼ਿਜ਼ ਹਾਸਲ ਕਰਨ ਲਈ ਕੰਪਨੀ ਨਾਲ ਡੀਲ ਕੀਤੀ ਹੈ| ਇਸ ਦੇ ਨਾਲ ਹੀ ਹਜ਼ਾਰਾਂ ਹੋਰ ਡੋਜ਼ਿਜ਼ ਹਾਸਲ ਕਰਨ ਦਾ ਬਦਲ ਵੀ ਖੁੱਲ੍ਹਾ ਰੱਖਿਆ ਗਿਆ ਹੈ| ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕੀਤਾ|
ਮੰਗਲਵਾਰ ਨੂੰ ਰਿਡਿਊ ਕਾਟੇਜ ਤੋਂ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਕੈਨੇਡੀਅਨਾਂ ਨੂੰ ਸੇਫ ਰੱਖਣ ਲਈ ਸਾਨੂੰ ਸਮਰੱਥ ਵੈਕਸੀਨਜ਼ ਤੱਕ ਜਿੰਨੀ ਹੋ ਸਕੇ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ| ਟਰੂਡੋ ਨੇ ਆਖਿਆ ਕਿ ਕੈਨੇਡਾ ਨੇ ਕਈ ਅਜਿਹੀਆਂ ਕੰਪਨੀਆਂ ਨਾਲ ਡੀਲ ਪਹਿਲਾਂ ਹੀ ਕਰਕੇ ਰੱਖੀ ਹੋਈ ਹੈ ਜਿਹੜੀਆਂ ਸਫਲ ਵੈਕਸੀਨ ਬਣਾ ਚੁੱਕੀਆਂ ਹਨ ਜਾਂ ਬਣਾਉਣ ਦੇ ਕਾਫੀ ਨੇੜੇ ਹਨ| ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਵੈਕਸੀਨਜ਼ ਨੂੰ ਕੈਨੇਡਾ ਪਹੁੰਚਣ ਲਈ ਅਜੇ ਵੀ ਕਈ ਮਹੀਨਿਆਂ ਦਾ ਸਮਾਂ ਲੱਗ ਜਾਵੇਗਾ|
ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਇਹ ਆਖ ਚੁੱਕੇ ਹਨ ਕਿ ਕੈਨੇਡਾ ਸ਼ੁਰੂਆਤੀ ਡੋਜ਼ਾਂ ਨੂੰ ਪਹਿਲ ਦੇ ਆਧਾਰ ਉੱਤੇ ਵੰਡਣ ਦੀ ਆਸ ਕਰ ਰਿਹਾ ਹੈ| ਸਾਨੂੰ ਉਮੀਦ ਹੈ ਕਿ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ 2021 ਦੇ ਸੁæਰੂਆਤੀ ਮਹੀਨਿਆਂ ਵਿੱਚ ਇਹ ਡੋਜ਼ਾਂ ਮਿਲ ਜਾਣਗੀਆਂ| ਪਰ ਕਈ ਹੋਰ ਦੇਸ਼ ਅਗਲੇ ਮਹੀਨੇ ਤੋਂ ਹੀ ਆਪਣੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦੇਣ ਦੀ ਯੋਜਨਾ ਬਣਾ ਰਹੇ ਹਨ|

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ