ਓਨਟਾਰੀਓ, 7 ਜੁਲਾਈ (ਪੋਸਟ ਬਿਊਰੋ) : ਲੰਡਨ, ਓਨਟਾਰੀਓ ਵਿੱਚ ਰਹਿ ਰਹੇ ਸਾਬਕਾ ਲਾਇਬੇਰੀਅਨ ਸਿਪੇਹਸਲਾਰ ਨੂੰ ਮਾਰਨ ਦੇ ਸਬੰਧ ਵਿੱਚ ਟੋਰਾਂਟੋ ਦੇ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਲੰਡਨ ਪੁਲਿਸ ਨੇ ਦੱਸਿਆ ਕਿ ਟਰੈਵਰ ਗ੍ਰੈਗਰੀ ਨੂੰ ਮੰਗਲਵਾਰ ਨੂੰ ਟੋਰਾਂਟੋ ਵਿੱਚ 21 ਜੂਨ ਨੂੰ ਬਿੱਲ ਹੋਰੇਸ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 46 ਸਾਲਾ ਗ੍ਰੈਗਰੀ ਨੂੰ ਬ੍ਰੀਚ ਆਫ ਟਰਸਟ (ਬਰੲਅਚਹ ੋਾ ਟਰੁਸਟ) ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਹੁਣ ਉਸ ਨੂੰ 29 ਸਤੰਬਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।
ਉਸ ਦਾ 22 ਸਾਲਾ ਲੜਕਾ ਕੈਰਨ ਗ੍ਰੈਗਰੀ, 21 ਜੂਨ ਨੂੰ ਹੋਈ ਸ਼ੂਟਿੰਗ ਦੇ ਮਾਮਲੇ ਵਿੱਚ ਸੈਕਿੰਡ ਡਿਗਰੀ ਮਰਡਰ ਦੇ ਚਾਰਜ ਤਹਿਤ ਵਾਂਟਿਡ ਹੈ। ਪੁਲਿਸ ਨੇ ਦੱਸਿਆ ਕਿ ਇਸ ਲੜਕੇ ਦੀ ਭਾਲ ਪ੍ਰੋਵਿੰਸ ਭਰ ਵਿੱਚ ਜਾਰੀ ਹੈ। ਲੰਡਨ ਪੁਲਿਸ ਸੁਪਰਡੈਂਟ ਕ੍ਰਿਸ ਨਿਊਟਨ ਵੱਲੋਂ ਟਰੈਵਰ ਗ੍ਰੈਗਰੀ ਦੇ ਮਾਮਲੇ ਵਿੱਚ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।