Welcome to Canadian Punjabi Post
Follow us on

03

July 2025
 
ਕੈਨੇਡਾ

ਚਾਰੇ ਮੁੱਖ ਪਾਰਟੀਆਂ ਨੇ ਫੈਡਰਲ ਵੇਜ ਸਬਸਿਡੀ ਲਈ ਕੀਤਾ ਅਪਲਾਈ

May 25, 2020 06:41 AM

ਓਟਵਾ, 24 ਮਈ (ਪੋੋਸਟ ਬਿਊਰੋ) : ਲਿਬਰਲ, ਕੰਜ਼ਰਵੇਟਿਵ, ਐਨਡੀਪੀ ਤੇ ਗ੍ਰੀਨ ਪਾਰਟੀਆਂ ਵੱਲੋਂ ਫੈਡਰਲ ਸਰਕਾਰ ਦੇ ਵੇਜ ਸਬਸਿਡੀ ਪ੍ਰੋਗਰਾਮ ਲਈ ਅਪਲਾਈ ਕੀਤਾ ਗਿਆ ਹੈ। ਇਹ ਸਾਰੀਆਂ ਪਾਰਟੀਆਂ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਸਟਾਫ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਜਾਰੀ 75 ਫੀ ਸਦੀ ਵੇਜ ਸਬਸਿਡੀ ਹਾਸਲ ਕਰਨਾ ਚਾਹੁੰਦੀਆਂ ਹਨ।
ਐਨਡੀਪੀ ਵੱਲੋਂ ਸ਼ੱੁਕਰਵਾਰ ਨੂੰ ਇਸ ਪ੍ਰੋਗਰਾਮ ਲਈ ਅਪਲਾਈ ਕੀਤਾ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਗ੍ਰੀਨ ਪਾਰਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਲਈ ਅਪਲਾਈ ਕੀਤਾ ਜਾ ਚੱੁਕਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੰਜ਼ਰਵੇਟਿਵਜ਼ ਤੇ ਲਿਬਰਲਜ਼ ਨੂੰ ਇਹ ਫੰਡ ਪਹਿਲਾਂ ਹੀ ਹਾਸਲ ਵੀ ਹੋ ਚੱੁਕੇ ਹਨ ਤਾਂ ਕਿ ਉਹ ਸਿਆਸੀ ਡੋਨੇਸ਼ਨਾਂ ਲੱਗਭਗ ਮੱੁਕ ਜਾਣ ਉਪਰੰਤ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣੀਆਂ ਜਾਰੀ ਰੱਖ ਸਕਣ।
ਲਿਬਰਲ ਪਾਰਟੀ ਦੇ ਬੁਲਾਰੇ ਬ੍ਰੇਡਨ ਕੈਲੇ ਨੇ ਆਖਿਆ ਕਿ ਮਾਰਚ ਦੇ ਸੁ਼ਰੂ ਤੋਂ ਹੀ ਵਿਅਕਤੀਗਤ ਫੰਡਰੇਜਿ਼ੰਗ ਈਵੈਂਟਸ ਉੱਤੇ ਲੱਗੀ ਰੋਕ ਤੋਂ ਬਾਅਦ ਪਾਰਟੀ ਨੂੰ ਫੈਡਰਲ ਮਦਦ ਹਾਸਲ ਹੋ ਚੁੱਕੀ ਹੈ। ਇਸ ਨਾਲ ਪਾਰਟੀ ਨੂੰ ਆਪਣੇ ਸਟਾਫ ਦੇ ਕਿਸੇ ਵੀ ਮੈਂਬਰ ਦੀ ਛੱੁਟੀ ਨਹੀਂ ਕਰਨੀ ਪਈ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਕੋਰੀ ਹੈਨ ਨੇ ਦੱਸਿਆ ਕਿ ਉਨ੍ਹਾਂ ਦੀ ਫੈਡਰਲ ਪਾਰਟੀ ਲੀਡਰਸਿ਼ਪ ਦੌੜ ਦੇ ਐਨ ਵਿਚਕਾਰ ਹੈ। ਉਨ੍ਹਾਂ ਆਖਿਆ ਕਿ ਬਹੁਤ ਸਾਰੇ ਕੈਨੇਡੀਅਨਾਂ, ਸੰਸਥਾਵਾਂ ਤੇ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਵਾਂਗ ਹੀ ਕੋਵਿਡ-19 ਸਬੰਧੀ ਮਾਪਦੰਡਾਂ ਦਾ ਉਨ੍ਹਾਂ ਦੀ ਟੀਮ, ਪਾਰਟੀ ਤੇ ਗਤੀਵਿਧੀਆਂ ਉੱਤੇ ਵੀ ਅਸਰ ਪਿਆ ਹੈ। ਉਨ੍ਹਾਂ ਆਖਿਆ ਕਿ ਪਾਰਟੀ ਆਪਣੇ ਸਟਾਫ ਵਿੱਚ ਕਿਸੇ ਵੀ ਕਿਸਮ ਦੀ ਕਟੌਤੀ ਨਹੀਂ ਸੀ ਚਾਹੁੰਦੀ ਤੇ ਆਪਣੀਆਂ ਗਤੀਵਿਧੀਆਂ ਵੀ ਪਹਿਲਾਂ ਵਾਂਗ ਹੀ ਜਾਰੀ ਰੱਖਣਾ ਚਾਹੁੰਦੀ ਸੀ ਪਰ ਅਜਿਹੇ ਸੰਕਟ ਦੇ ਸਮੇਂ ਵਿੱਚ ਸਾਡੇ ਕੋਲ ਵਾਧੂ ਪੈਸਾ ਵੀ ਨਹੀਂ ਸੀ ਤੇ ਇਸੇ ਲਈ ਇਹ ਮਦਦ ਲੈਣੀ ਪਈ।
ਐਨਡੀਪੀ ਤੇ ਗ੍ਰੀਨ ਪਾਰਟੀ ਨੇ ਵੀ ਇਹੋ ਕਾਰਨ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਉਹ ਆਪਣੇ ਸਟਾਫ ਤੋਂ ਹੱਥ ਨਹੀਂ ਸਨ ਧੁਆਉਣਾ ਚਾਹੁੰਦੇ ਇਸ ਲਈ ਉਨ੍ਹਾਂ ਨੂੰ ਫੈਡਰਲ ਸਰਕਾਰ ਤੋਂ ਇਹ ਮਦਦ ਲੈਣੀ ਪੈ ਰਹੀ ਹੈ। ਹੁਣ ਤੱਕ ਫੈਡਰਲ ਸਰਕਾਰ ਨੂੰ ਸਬਸਿਡੀ ਲਈ 215,661 ਅਰਜ਼ੀਆਂ ਹਾਸਲ ਹੋ ਚੱੁਕੀਆਂ ਹਨ ਤੇ ਸਰਕਾਰ ਇਨ੍ਹਾਂ ਸਾਰੀਆਂ ਨੂੰ ਮਨਜੂ਼ਰੀ ਵੀ ਦੇ ਚੱੁਕੀ ਹੈ। ਹੁਣ ਤੱਕ ਇਸ ਪ੍ਰੋਗਰਾਮ ਤਹਿਤ 5.7 ਬਿਲੀਅਨ ਡਾਲਰ ਦਿੱਤੇ ਜਾ ਚੱੁਕੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ