Welcome to Canadian Punjabi Post
Follow us on

10

July 2025
 
ਕੈਨੇਡਾ

ਕੋਵਿਡ-19 ਬਾਰੇ ਐਮਰਜੰਸੀ ਏਡ ਬਿੱਲ ੳੱੁਤੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਬਣੀ ਸਹਿਮਤੀ

March 25, 2020 06:40 PM

ਓਟਵਾ, 25 ਮਾਰਚ (ਪੋੋਸਟ ਬਿਊਰੋ) : ਕਈ ਘੰਟਿਆਂ ਦੀ ਤਣਾਅਭਰੀ ਗੱਲਬਾਤ ਤੋਂ ਬਾਅਦ ਹਾਊਸ ਆਫ ਕਾਮਨਜ਼ ਵੱਲੋਂ ਫੈਡਰਲ ਸਰਕਾਰ ਦੇ 82 ਬਿਲੀਅਨ ਡਾਲਰ ਦੇ ਸੋਧੇ ਹੋਏ ਰੂਪ ਨੂੰ ਸਵੀਕਾਰ ਕਰ ਲਿਆ ਗਿਆ। ਇਸ ਨਾਲ ਕੋਵਿਡ-19 ਮਹਾਮਾਰੀ ਦੌਰਾਨ ਵਿੱਤੀ ਮਦਦ ਸਿੱਧਾ ਕੈਨੇਡੀਅਨਾਂ ਤੇ ਕਾਰੋਬਾਰੀ ਅਦਾਰਿਆਂ ਨੂੰ ਮਿਲੇਗੀ।
ਹੁਣ ਬਿੱਲ ਸੀ-13 ਮਨਜੂ਼ਰੀ ਲਈ ਸੈਨੇਟ ਜਾਵੇਗਾ। ਇਸ ਤੋਂ ਪਹਿਲਾਂ ਪ੍ਰਾਪਤ ਖਬਰਾਂ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰੀਆਂ ਕਿਆਸਅਰਾਈਆਂ ਨੂੰ ਦਰਕਿਨਾਰ ਕਰਦਿਆਂ ਮੰਗਲਵਾਰ ਨੂੰ ਕੱੁਝ ਕੁ ਐਮਪੀਜ਼ ਨੂੰ ਪਾਰਲੀਆਮੈਂਟ ਸੱਦ ਕੇ ਇਸ ਬਿੱਲ ਨੂੰ ਫੌਰੀ ਪਾਸ ਕਰਨ ਦੀ ਕਵਾਇਦ ਨੂੰ ਅੰਜਾਮ ਦਿੱਤਾ। ਇਸ ਮੀਟਿੰਗ ਦੇ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਇਸ ਸਬੰਧੀ ਗੱਲਬਾਤ ਰੁਕ ਗਈ। ਅਜਿਹਾ ਇਸ ਲਈ ਹੋਇਆ ਕਿਉਂਕਿ ਸਰਕਾਰ ਦੇ ਇਸ ਪ੍ਰਸਤਾਵਿਤ ਬਿੱਲ ਨੂੰ ਵਿਵਾਦਗ੍ਰਸਤ ਦੱਸਿਆ ਗਿਆ।
ਸ਼ਾਮ ਨੂੰ 6:25 ਵਜੇ ਹਾਊਸ ਵੱਲੋਂ ਇੱਕ ਦਿਨ ਲਈ ਹਾਊਸ ਆਫ ਕਾਮਨਜ਼ ਦੀ ਕਾਰਵਾਈ ਵਿੱਚ ਵਾਧਾ ਕੀਤੇ ਜਾਣ ੳੱੁਤੇ ਸਹਿਮਤੀ ਪ੍ਰਗਟਾਈ ਗਈ। ਇਹ ਫੈਸਲਾ ਵੀ ਕੀਤਾ ਗਿਆ ਕਿ ਜੇ ਗੱਲਬਾਤ ਸੁ਼ਰੂ ਹੁੰਦੀ ਹੈ ਤਾਂ ਲੋੜ ਪੈਣ ਉੱਤੇ ਉਸ ਨੂੰ ਦੇਰ ਰਾਤ ਤੱਕ ਵੀ ਚਲਾਇਆ ਜਾ ਸਕੇ। ਰਾਤੀਂ 11:00 ਵਜੇ ਤੱਕ ਕੋਈ ਬਿੱਲ ਪੇਸ਼ ਨਹੀਂ ਸੀ ਕੀਤਾ ਗਿਆ ਤੇ ਇਸ ਲਈ ਇਸ ਦਾ ਅਧਿਐਨ ਨਹੀਂ ਕੀਤਾ ਜਾ ਸਕਿਆ।
ਇਹ ਵੀ ਪਤਾ ਲੱਗਿਆ ਸੀ ਕਿ ਵਿਰੋਧੀ ਧਿਰਾਂ ਵੱਲੋਂ ਲਿਬਰਲਾਂ ੳੱੁਤੇ ਇਸ ਬਿੱਲ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇਸ ਦੇ ਦੋ ਬਿੱਲ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ। ਇੱਕ ਬਿੱਲ ਵਿੱਚ ਸਿਰਫ ਕੋਵਿਡ-19 ਸਬੰਧੀ ਵਿੱਤੀ ਮਾਪਦੰਡਾਂ ਦੀ ਗੱਲ ਕੀਤੀ ਜਾਵੇ ਤੇ ਦੂਜੇ ਬਿੱਲ ਵਿਚ ਉਹ ਸਾਰੀਆਂ ਸ਼ਕਤੀਆਂ ਦੀ ਗੱਲ ਕੀਤੀ ਜਾਵੇ ਜਿਹੜੀਆਂ ਸਰਕਾਰ ਕੈਬਨਿਟ, ਖਾਸ ਤੌਰ ਉੱਤੇ ਫੈਡਰਲ ਵਿੱਤ ਮੰਤਰੀ ਨੂੰ ਦੇਣਾ ਚਾਹੁੰਦੀ ਹੈ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਸਰਕਾਰ ਨੂੰ ਪਹਿਲਾਂ ਵਾਂਗ ਹੀ ਕੀਤੇ ਗਏ ਵਾਅਦੇ ਮੁਤਾਬਕ ਫੰਡਾਂ ਉੱਤੇ ਧਿਆਨ ਕੇਂਦਰਿਤ ਕਰਨ ਲਈ ਆਖਿਆ ਤੇ ਬਾਕੀ ਸਾਰੇ ਮਾਮਲਿਆਂ ਨੂੰ ਹਾਲ ਦੀ ਘੜੀ ਦਰਕਿਨਾਰ ਕਰਨ ਲਈ ਵੀ ਆਖਿਆ। ਦੋਵਾਂ ਆਗੂਆਂ ਨੇ ਆਖਿਆ ਕਿ ਅਸਲੀ ਅੜਿੱਕਾ ਲਿਬਰਲਾਂ ਵੱਲੋਂ ਬਿੱਲ ਵਿੱਚ ਜੋੜੇ ਗਏ ਸਰਪਰਾਈਜ਼ ਮਾਪਦੰਡ ਸਨ, ਜਿਨ੍ਹਾਂ ਲਈ ਵਿਰੋਧੀ ਧਿਰ ਸਹਿਮਤ ਨਹੀਂ ਸੀ ਤੇ ਅਜਿਹੇ ਮਾਪਦੰਡਾਂ ਦੀ ਇਸ ਸਮੇਂ ਕੋਈ ਲੋੜ ਵੀ ਨਹੀਂ ਲੱਗ ਰਹੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ ਸੁਪਰਸਟਾਰ ਸ਼ਾਨੀਆ ਟਵੇਨ ਓਟਵਾ ਵਿੱਚ ਸੈਕਿੰਡ ਹਾਰਵੈਸਟ ਨੂੰ ਦਾਨ ਕਰਨਗੇ 25 ਹਜ਼ਾਰ ਡਾਲਰ