Welcome to Canadian Punjabi Post
Follow us on

10

July 2025
 
ਕੈਨੇਡਾ

ਓਪੀਪੀ ਵੱਲੋਂ ਬੈਰੀਕੇਡਜ਼ ਹਟਾਉਣ ਦੀ ਕੋਸਿ਼ਸ਼ ਸ਼ੁਰੂ, ਕਈ ਮੁਜ਼ਾਹਰਾਕਾਰੀ ਗ੍ਰਿਫਤਾਰ

February 25, 2020 05:15 AM

ਟਰੂਡੋ ਵੱਲੋਂ ਮਾਮਲੇ ਦਾ ਸ਼ਾਂਤਮਈ ਹੱਲ ਲੱਭਣ ਦਾ ਸੱਦਾ


ਓਟਵਾ, 24 ਫਰਵਰੀ (ਪੋਸਟ ਬਿਊਰੋ): ਟਇਨਡਿਨਾਗਾ, ਓਨਟਾਰੀਓ ਵਿੱਚ ਮੋਹਾਕ ਵਿਖੇ ਲਾਏ ਗਏ ਬੈਰੀਕੇਡਜ਼ ਨੂੰ ਹਟਾਉਣ ਲਈ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੋਸਿ਼ਸ਼ ਸੁ਼ਰੂ ਕਰ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮਾਮਲੇ ਦੇ ਸ਼ਾਂਤਮਈ ਹੱਲ ਦੀ ਗੱਲ ਆਖੀ ਜਾ ਰਹੀ ਹੈ।
ਮੌਜੂਦਾ ਬਲਾਕੇਡਜ਼ ਬਾਰੇ ਆਪਣੀ ਇੰਸੀਡੈਂਟ ਰਿਸਪਾਂਸ ਟੀਮ ਨਾਲ ਮੀਟਿੰਗ ਤੋਂ ਬਾਅਦ ਟਰੂਡੋ ਨੇ ਆਖਿਆ ਕਿ ਅਸੀਂ ਅਜੇ ਵੀ ਸੁਲ੍ਹਾ ਦੀ ਰਾਹ ਉੱਤੇ ਤੁਰ ਰਹੇ ਹਾਂ ਤੇ ਅਸੀਂ ਇਸ ਮਸਲੇ ਦਾ ਸ਼ਾਂਤਮਈ ਹੱਲ ਚਾਹੁੰਦੇ ਹਾਂ ਤੇ ਇਸ ਲਈ ਅਸੀਂ ਇਸ ਪਾਸੇ ਕੰਮ ਕਰਨਾ ਜਾਰੀ ਰੱਖਾਂਗੇ। ਕਿਸੇ ਤਰ੍ਹਾਂ ਦੇ ਚਾਰਜਿਜ਼ ਤੋਂ ਬਚਣ ਲਈ ਓਪੀਪੀ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਇਹ ਬਲਾਕੇਡ ਖ਼ਤਮ ਕਰਨ ਲਈ ਅੱਧੀ ਰਾਤ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਉਹ ਮੁੱਕ ਜਾਣ ਦੇ ਬਾਵਜੂਦ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਬਾਅਦ ਮੁਜ਼ਾਹਰੇ ਵਾਲੀ ਥਾਂ ਤੋਂ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਿ਼ਕਰਯੋਗ ਹੈ ਕਿ ਇੰਸੀਡੈਂਟ ਰਿਸਪਾਂਸ ਗਰੱੁਪ ਵਿੱਚ ਕਈ ਸੀਨੀਅਰ ਕੈਬਨਿਟ ਮੰਤਰੀ ਵੀ ਸ਼ਾਮਲ ਹਨ। ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਬਾਅਦ ਬਾਹਰ ਆਏ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਆਖਿਆ ਕਿ ਅਸੀਂ ਸੁਲ੍ਹਾ ਲਈ ਵਚਨਬੱਧ ਹਾਂ ਤੇ ਅਸੀਂ ਵੈਟਸੂਵੈਟਨ ਨਾਲ ਚੱਲ ਰਹੀ ਸਮੱਸਿਆ ਬਾਰੇ ਉਨ੍ਹਾਂ ਨਾਲ ਮਿਲ ਬੈਠ ਕੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਲੱਭਣ ਵਾਸਤੇ ਵੀ ਵਚਨਬੱਧ ਹਾਂ। ਪਰ ਇਸ ਦੇ ਨਾਲ ਹੀ ਇਹ ਬੈਰੀਕੇਡਜ਼ ਖ਼ਤਮ ਕਰਨੇ ਹੋਣਗੇ ਕਿਉਂਕਿ ਇਨ੍ਹਾਂ ਦਾ ਅਰਥਚਾਰੇ ਉੱਤੇ ਮਾੜਾ ਅਸਰ ਪੈ ਰਿਹਾ ਹੈ।
ਜਿ਼ਕਰਯੋਗ ਹੈ ਕਿ ੳੱੁਤਰੀ ਬੀਸੀ ਵਿੱਚ ਆਪਣੀ ਟੈਰੇਟਰੀ ਰਾਹੀਂ ਨੈਚੂਰਲ ਗੈਸ ਪਾਈਪਲਾਈਨ ਦੀ ਪ੍ਰਸਤਾਵਿਤ ਉਸਾਰੀ ਦਾ ਵਿਰੋਧ ਕਰ ਰਹੇ ਵੈਟਸੂਵੈਟਨ ਹੈਰੇਡਿਟਰੀ ਚੀਫਜ਼ ਦੇ ਸਮਰਥਨ ਵਿੱਚ ਬੈਲੇਵਿਲੇ, ਓਨਟਾਰੀਓ ਵਿੱਚ ਰੇਲਵੇ ਲਾਈਨਾਂ ਦੇ ਨੇੜੇ ਕਈ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਦੇਸਲ ਭਰ ਵਿੱਚ ਇਸੇ ਤਰਜ਼ ੳੱੁਤੇ ਕਈ ਥਾਂਵਾਂ ਉੱਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਬਲਾਕੇਡਜ਼ ਕਾਰਨ ਕਈ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ, ਇਨ੍ਹਾਂ ਕਾਰਨ ਵਸਤਾਂ ਦੀ ਢੋਆ ਢੁਆਈ ਵਿੱਚ ਹੀ ਵਿਘਨ ਨਹੀਂ ਪਿਆ ਸਗੋਂ ਵਾਇਆ ਰੇਲ ਨੂੰ ਵੀ ਆਰਜ਼ੀ ਤੌਰ ਉੱਤੇ 1000 ਦੇ ਨੇੜੇ ਤੇੜੇ ਆਪਣੇ ਮੁਲਾਜ਼ਮਾਂ ਦੀ ਛਾਂਗੀ ਕਰਨੀ ਪਈ ਹੈ। ਇਨ੍ਹਾਂ ਬਲਾਕੇਡਜ਼ ਕਾਰਨ ਹੀ ਪਿਛਲੇ ਹਫਤੇ ਸੀਐਨ ਰੇਲ ਨੂੰ 400 ਰੇਲਗੱਡੀਆਂ ਰੱਦ ਕਰਨੀਆਂ ਪਈਆਂ ਤੇ ਆਪਣੇ 450 ਮੁਲਾਜ਼ਮਾਂ ਦੀ ਛੁੱਟੀ ਕਰਨੀ ਪਈ।
ਸੋਮਵਾਰ ਨੂੰ ਆਈਆਰਜੀ ਦੀ ਮੀਟਿੰਗ ਤੋਂ ਬਾਅਦ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਸਬੰਧਤ ਇਲਾਕੇ ਦੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਉਸ ਨੂੰ ਅਜਿਹਾ ਕਰਨ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬੈਰੀਕੇਡਜ਼ ਇਸ ਤਰ੍ਹਾਂ ਜਾਰੀ ਨਹੀਂ ਰਹਿ ਸਕਦੇ। ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਇਨ੍ਹਾਂ ਬੈਰੀਕੇਡਜ਼ ਨੂੰ ਖ਼ਤਮ ਕਰ ਦਿੱਤਾ ਜਾਵੇ ਤੇ ਰੇਲ ਸੇਵਾ ਬਹਾਲ ਕੀਤੀ ਜਾਵੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ ਸੁਪਰਸਟਾਰ ਸ਼ਾਨੀਆ ਟਵੇਨ ਓਟਵਾ ਵਿੱਚ ਸੈਕਿੰਡ ਹਾਰਵੈਸਟ ਨੂੰ ਦਾਨ ਕਰਨਗੇ 25 ਹਜ਼ਾਰ ਡਾਲਰ