Welcome to Canadian Punjabi Post
Follow us on

01

July 2025
ਬ੍ਰੈਕਿੰਗ ਖ਼ਬਰਾਂ :
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ
 
ਕੈਨੇਡਾ

ਚੋਣਾਂ ਵਿੱਚ ਹੋਏ ਖਰਚੇ ਕਾਰਨ ਜਿੰਮ ਕੈਰਿਆਨਿਸ ਨੂੰ ਸਿਟੀ ਕਾਉਂਸਲ ਤੋਂ ਹਟਾਇਆ

November 07, 2019 07:09 AM

ਟੋਰਾਂਟੋ, 6 ਨਵੰਬਰ (ਪੋਸਟ ਬਿਊਰੋ) : ਕਥਿਤ ਤੌਰ ਉੱਤੇ ਚੋਣ ਖਰਚਿਆਂ ਦੀ ਉਲੰਘਣਾਂ ਦੇ ਮਾਮਲੇ ਵਿੱਚ ਟੋਰਾਂਟੋ ਸਿਟੀ ਕਾਉਂਸਲਰ ਜਿੰਮ ਕੈਰਿਆਨਿਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਸਿਟੀ ਨੇ ਆਖਿਆ ਕਿ ਵਾਰਡ 22 ਤੋਂ ਕਾਉਂਸਲਰ ਜਿੰਮ ਕੈਰਿਆਨਿਸ ਨੇ 2018 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਤੇ ਹੋਰਨਾਂ ਚੀਜ਼ਾਂ ਉੱਤੇ 32,083.50 ਡਾਲਰ ਖਰਚ ਕੀਤੇ। ਜਿਸ ਕਾਰਨ ਖਰਚੇ ਦੀ ਹੱਦ 25,962.70 ਡਾਲਰ ਤੱਕ ਵੱਧ ਗਈ। ਨਿਊਜ਼ ਰਲੀਜ਼ ਵਿੱਚ ਆਖਿਆ ਗਿਆ ਕਿ ਮਿਉਂਸਪਲ ਇਲੈਕਸ਼ਨਜ਼ ਐਕਟ ਤਹਿਤ ਹਰੇਕ ਉਮੀਦਵਾਰ ਨੂੰ 2018 ਦੀਆਂ ਚੋਣਾਂ ਲਈ ਵਿੱਤੀ ਸਟੇਟਮੈਂਟ ਦੇਣੀ ਜ਼ਰੂਰੀ ਹੈ। ਇਸ ਐਕਟ ਤਹਿਤ ਉਮੀਦਵਾਰਾਂ ਨੂੰ ਚੋਣਾਂ ਵਿੱਚ ਘੱਟ ਤੋਂ ਘੱਟ ਖਰਚਾ ਕਰਨ ਦੀ ਇਜਾਜ਼ਤ ਹੈ। 2018 ਵਿੱਚ ਵਾਰਡ 22 ਲਈ ਪਾਰਟੀਆਂ ਵੱਲੋਂ ਖਰਚ ਕੀਤੇ ਜਾਣ ਲਈ ਇਹ ਟੋਟਲ 61,207.95 ਡਾਲਰ ਸੀ।
ਬੁੱਧਵਾਰ ਸ਼ਾਮ ਨੂੰ ਬਿਆਨ ਜਾਰੀ ਕਰਕੇ ਕੈਰਿਆਨਿਸ ਨੇ ਆਖਿਆ ਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਠੀਕ ਕਰਨ ਲਈ ਉਹ ਸੌਲੀਸਿਟਰ ਤੇ ਆਡੀਟਰ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਸੱਭ ਕਿਸੇ ਗਲਤੀ ਜਾਂ ਭੁਲੇਖੇ ਕਾਰਨ ਹੋਇਆ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਇੱਕ ਵਾਰੀ ਗਲਤੀ ਸਾਹਮਣੇ ਆਉਣ ਤੋਂ ਬਾਅਦ ਕਲਰਕ ਆਪਣਾ ਫੈਸਲਾ ਬਦਲ ਲਵੇਗੀ। ਜਿ਼ਕਰਯੋਗ ਹੈ ਕਿ ਸਾਬਕਾ ਲਿਬਰਲ ਐਮਪੀ ਕੈਰਿਆਨਿਸ 2014 ਤੋਂ ਹੀ ਸਿਟੀ ਕਾਉਂਸਲ ਵਿੱਚ ਕੰਮ ਕਰ ਰਹੇ ਹਨ। ਉਹ ਸਕਾਰਬੌਰੋ-ਐਗਿਨਕੋਰਟ ਤੋਂ ਨੁਮਾਇੰਦਗੀ ਕਰਦੇ ਹਨ ਤੇ 2018 ਵਿੱਚ ਉਨ੍ਹਾਂ ਨੌਰਮ ਕੈਲੀ ਨੂੰ ਹਰਾਇਆ ਸੀ।
ਮੀਡੀਆ ਨਾਲ ਗੱਲ ਕਰਦਿਆਂ ਸਿਟੀ ਆਫ ਟੋਰਾਂਟੋ ਦੇ ਬੁਲਾਰੇ ਬਰੈਡ ਰੌਸ ਨੇ ਆਖਿਆ ਕਿ ਵਾਰਡ 22 ਦੀ ਸੀਟ ਨੂੰ ਖਾਲੀ ਹੀ ਐਲਾਨਿਆ ਗਿਆ ਹੈ ਤੇ ਇਹ ਉਦੋਂ ਤੱਕ ਖਾਲੀ ਰਹੇਗੀ ਜਦੋਂ ਤੱਕ ਅਦਾਲਤ ਫੈਸਲਾ ਨਹੀਂ ਦਿੰਦੀ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਕੈਰਿਆਨਿਸ ਨੂੰ ਲੀਗਲ ਕਾਉਂਸਲ ਦੀ ਮਦਦ ਲੈਣੀ ਚਾਹੀਦੀ ਹੈ ਤੇ ਹੋਰ ਬਦਲ ਤਲਾਸ਼ਣੇ ਚਾਹੀਦੇ ਹਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਇਸ ਘਟਨਾ ਨੂੰ ਹੈਰਾਨੀ ਵਾਲੀ ਤੇ ਸਾਕਿੰਗ ਦੱਸਿਆ। ਉਨ੍ਹਾਂ ਆਖਿਆ ਕਿ ਕਾਉਂਸਲਰ ਕੈਰਿਆਨਿਸ ਨੇ ਸਿਟੀ ਹਾਲ ਵਿੱਚ ਰਹਿ ਕੇ ਪਿਛਲੇ ਪੰਜ ਸਾਲਾਂ ਵਿੱਚ ਸਕਾਰਬੌਰੋ ਤੇ ਐਗਿਨਕੋਰਟ ਵਾਸੀਆਂ ਦੀ ਖੂਭ ਸੇਵਾ ਕੀਤੀ ਹੈ। ਉਨ੍ਹਾਂ ਆਖਿਆ ਕਿ ਉਹ ਯਕੀਨੀ ਬਣਾਉਣਗੇ ਕਿ ਸਿਟੀ ਵੱਲੋਂ ਇਨ੍ਹਾਂ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਆਵੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ ਏਸ਼ੀਅਨ ਫੂਡ ਸੈਂਟਰ ਦੀ ਕੈਨੇਡਾ ਡੇਅ ਮੌਕੇ ਲੱਗ ਗਈ ਸੇਲ ਕੈਨੇਡੀਅਨ ਬਾਰਡਰ ਏਜੰਟਾਂ ਨੇ ਬਲੂ ਵਾਟਰ ਬ੍ਰਿਜ 'ਤੇ 23 ਮਿਲੀਅਨ ਡਾਲਰ ਦੀ ਸ਼ੱਕੀ ਕੋਕੀਨ ਕੀਤੀ ਜ਼ਬਤ ਕੈਨੇਡਾ ਨਾਟੋ ਖ਼ਰਚ ਟੀਚੇ ਨੂੰ ਕਰੇਗਾ ਹੋਰ ਉੱਚਾ : ਕਾਰਨੀ