Welcome to Canadian Punjabi Post
Follow us on

04

July 2025
 
ਕੈਨੇਡਾ

4.7 ਮਿਲੀਅਨ ਕੈਨੇਡੀਅਨਾਂ ਨੇ ਐਡਵਾਂਸ ਪੋਲਿੰਗ ਵਿੱਚ ਲਿਆ ਹਿੱਸਾ

October 16, 2019 08:36 AM

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ) : ਇਸ ਵਾਰੀ ਐਡਵਾਂਸ ਪੋਲਿੰਗ ਵਿੱਚ ਹੀ 4.7 ਮਿਲੀਅਨ ਕੈਨੇਡੀਅਨਾਂ ਵੱਲੋਂ ਆਪਣੀ ਵੋਟ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਲੈਕਸ਼ਨ ਕੈਨੇਡਾ ਵੀ ਇਸ ਵਾਰੀ ਹੋਈ ਐਡਵਾਂਸ ਪੋਲਿੰਗ ਤੋਂ ਕਾਫੀ ਹੈਰਾਨ ਹੈ।
ਫੈਡਰਲ ਏਜੰਸੀ ਦਾ ਕਹਿਣਾ ਹੈ ਕਿ 2015 ਦੇ ਮੁਕਾਬਲੇ ਇਸ ਵੀਕੈਂਡ ਹੋਈ ਅੰਦਾਜ਼ਨ 4.7 ਮਿਲੀਅਨ ਵੋਟਿੰਗ ਇਸ ਰੁਝਾਨ ਵਿੱਚ 29 ਫੀ ਸਦੀ ਦਾ ਵਾਧਾ ਦਰਸਾਉਂਦੀ ਹੈ। ਹੁਣ ਤੱਕ ਹੋਈ ਐਡਵਾਂਸ ਵੋਟਿੰਗ ਦਾ ਇਹ ਸੱਭ ਤੋਂ ਵੱਡਾ ਰਿਕਾਰਡ ਵੀ ਹੈ। ਜਿ਼ਕਰਯੋਗ ਹੈ ਕਿ ਐਡਵਾਂਸ ਪੋਲਿੰਗ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ ਤੇ ਇਹ ਥੈਂਕਸਗਿਵਿੰਗ ਲਾਂਗ ਵੀਕੈਂਡ ਉੱਤੇ ਵੀ ਚੱਲਦੀ ਰਹੀ। ਇਲੈਕਸ਼ਨ ਕੈਨੇਡਾ ਦੇ ਡਾਟਾ ਅਨੁਸਾਰ ਸ਼ੁੱਕਰਵਾਰ ਨੂੰ 1.24 ਮਿਲੀਅਨ ਵੋਟਾਂ ਪਈਆਂ ਜਦਕਿ ਸੋਮਵਾਰ ਨੂੰ ਵੀ ਛੁੱਟੀ ਵਾਲੇ ਦਿਨ 1.6 ਮਿਲੀਅਨ ਵੋਟਾਂ ਪਈਆਂ। ਸ਼ਨਿੱਚਰਵਾਰ ਤੇ ਐਤਵਾਰ ਕ੍ਰਮਵਾਰ 977,000 ਤੇ 915,000 ਵੋਟਾਂ ਪਈਆਂ।
ਇੱਕ ਨਿਊਜ਼ ਰਲੀਜ਼ ਵਿੱਚ ਚੀਫ ਇਲੈਕਟੋਰਲ ਆਫੀਸਰ ਸਟੇਫਨੀ ਪੇਰਾਲਟ ਨੇ ਆਖਿਆ ਕਿ ਆਪਣੀ ਵੋਟ ਦੇ ਅਧਿਕਾਰ ਦੀ ਅਗਾਊਂ ਵਰਤੋਂ ਕਰਨ ਦੀ ਦਿੱਤੀ ਗਈ ਇਸ ਸਹੂਲਤ ਦਾ ਵੱਧ ਤੋਂ ਵੱਧ ਕੈਨੇਡੀਅਨ ਲਾਹਾ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਬੇਹੱਦ ਧਿਆਨ ਨਾਲ ਕੀਤੀ ਗਈ ਇਸ ਪਲੈਨਿੰਗ ਲਈ ਉਹ ਆਪਣੇ ਰਿਟਰਨਿੰਗ ਅਫਸਰਾਂ ਤੇ ਹਜ਼ਾਰਾਂ ਇਲੈਕਸ਼ਨ ਵਰਕਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਕਾਰਨ ਇਹ ਸੰਭਵ ਹੋ ਸਕਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ