Welcome to Canadian Punjabi Post
Follow us on

03

July 2025
 
ਕੈਨੇਡਾ

ਘੱਟ ਗਿਣਤੀ ਨਹੀਂ ਅਸੀਂ ਮੈਜੋਰਿਟੀ ਸਰਕਾਰ ਬਣਾਉਣ ਵੱਲ ਵਧ ਰਹੇ ਹਾਂ: ਐਂਡਿ੍ਰਊ ਸ਼ੀਅਰ

October 09, 2019 09:01 AM

ਮਿਸੀਸਾਗਾ, 8 ਅਕਤੂਬਰ (ਪੋਸਟ ਬਿਊਰੋ)- ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਿ੍ਰਊ ਸ਼ੀਅਰ ਨੇ ਕੱਲ੍ਹ ਮਿਸੀਸਾਗਾ ਵਿਚ ਵੱਖ-ਵੱਖ ਉਮੀਦਵਾਰਾਂ ਦੇ ਹਿਮਾਇਤੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਐਥਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਗੋਲ ਮੇਜ ਵਾਰਤਾ ਦਾ ਆਯੋਜਨ ਕੀਤਾ।ਚਾਰ ਵਜੇ ਤੋਂ ਪੰਜ ਵਜੇ ਤੱਕ ਚੱਲੇ ਇਸ ਵਾਰਤਾਲਾਪ ਦਾ ਮੁੱਖ ਧਾਰਾ ਦੇ ਮੀਡੀਆ ਵਲੋਂ ਵੀ ਸਿੱਧਾ ਪ੍ਰਸਾਰਨ ਕੀਤਾ ਗਿਆ।ਇਸ ਵਾਰਤਾਲਾਪ ’ਚ ਭਾਰਤੀ, ਚੀਨੀ, ਫਿਲੀਪੀਨੀ, ਪਾਕਿਸਤਾਨੀ, ਹਾਂਗਕਾਂਗ ਤੇ ਹੋਰ ਵਿਭਿੰਨਤਾ ਵਾਲੇ ਭਾਈਚਾਰੇ ਵਿਚੋਂ ਆਏ ਪੱਤਰਕਾਰਾਂ ਨੇ ਆਪੋ ਆਪਣੇ ਭਾਈਚਾਰੇ ਨਾਲ ਸਬੰਧਤ ਐਂਡਿ੍ਰਊ ਸ਼ੀਅਰ ਨੂੰ ਸਵਾਲ ਕੀਤੇ।ਇਸ ਦੌਰਾਨ ਇਮੀਗ੍ਰੇਸ਼ਨ, ਵਿਦੇਸ਼ ਨੀਤੀ, ਬੈਲੇਂਸ ਬਜਟ, ਅੰਤਰਰਾਸ਼ਟਰੀ ਵਿਦਿਆਰਥੀ, ਕਲਾਈਮੇਟ ਚੇਂਜ ਆਦਿ ਮੁੱਦੇ ਭਾਰੂ ਰਹੇ।ਇਮੀਗ੍ਰੇਸ਼ਨ ਸਬੰਧੀ ਐਂਡਿ੍ਰਊ ਸ਼ੀਅਰ ਪਹਿਲੇ ਦਿਨ ਤੋਂ ਹੀ ਆਪਣੀ ਵਿਸਥਾਰ ’ਚ ਨੀਤੀ ਦੱਸਣ ਤੋਂ ਅਸਮਰਥ ਰਹੇ ਹਨ।ਉਹ ਹਮੇਸ਼ਾ ਹੀ ਆਰਡਰਲੀ, ਕੰਪੈਸ਼ਨੇਟ ਅਤੇ ਫੇਅਰ ਨੀਤੀ ਕਹਿ ਕੇ ਸਾਰ ਦਿੰਦੇ ਹਨ।ਉਨ੍ਹਾਂ ਕਿਸੇ ਵੀ ਇਮੀਗ੍ਰੇਸ਼ਨ ਦੇ ਨੰਬਰ ਉਤੇ ਕੋਈ ਗੱਲਬਾਤ ਨਹੀਂ ਕੀਤੀ।ਵਿਦੇਸ਼ ਨੀਤੀ ਉਤੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਸਾਡੇ ਭਾਰਤ, ਚੀਨ, ਅਮਰੀਕਾ ਤੇ ਹੋਰਨਾਂ ਮੁਲਕਾਂ ਨਾਲ ਸਬੰਧ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ, ਜਿਨ੍ਹਾਂ ਨੂੰ ਠੀਕ ਕਰਨਾ ਸਮੇਂ ਦੀ ਲੋੜ ਹੈ ਅਤੇ ਸਾਡੀ ਕੰਜ਼ਰਵੇਟਿਵ ਸਰਕਾਰ ਹੀ ਇਸ ’ਤੇ ਬਿਹਤਰ ਕੰਮ ਕਰ ਸਕੇਗੀ।ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪੱਕੇ ਹੋਣ ਦੀ ਦਰ ਘੱਟ ਹੋਣ ’ਤੇ ਉਨ੍ਹਾਂ ਵਲੋਂ ਰਿਫਿਊਜ਼ੀ ਅਪਲਾਈ ਕੀਤੇ ਜਾਣ ਦੇ ਸਵਾਲ ਉਤੇ ਐਂਡਿ੍ਰਊ ਸ਼ੀਅਰ ਨੇ ਕਿਹਾ ਕਿ ਮੈਨੂੰ ਇਸ ਮੁੱਦੇ ’ਤੇ ਵਿਸਥਾਰ ਨਾਲ ਜਾਣਨ ਦੀ ਲੋੜ ਹੈ ਤੇ ਜੇ ਇਹ ਮੁੱਦਾ ਇੰਨਾ ਹੀ ਗੰਭੀਰ ਹੈ ਤਾਂ ਅਵੱਛ ਹੀ ਸਾਨੂੰ ਕੰਮ ਕਰਨਾ ਪਏਗਾ।ਇਸੇ ਤਰ੍ਹਾਂ ਹੀ ਵਾਤਾਵਰਨ ਦੇ ਮੁੱਦੇ ’ਤੇ ਵੀ ਉਨ੍ਹਾਂ ਦੇ ਜਵਾਬ ਘੜੇ ਘੜਾਏ ਹੀ ਸਨ।ਇਹ ਪੁੱਛੇ ਜਾਣ ’ਤੇ ਕਿ ਜਗਮੀਤ ਸਿੰਘ ਨੇ ਤੁਹਾਨੂੰ ਹਿਮਾਇਤ ਦੇਣ ਤੋਂ ਨਾਂਹ ਕਰ ਦਿੱਤੀ ਹੈ।ਮਾਈਨਾਰਿਟੀ ਸਰਕਾਰ ਜੇ ਬਣਦੀ ਹੈ ਤਾਂ ਕਿਸ ਦੀ ਹਿਮਾਇਤ ਲਵੋਗੇ? ਤਾਂ ਉਨ੍ਹਾਂ ਕਿਹਾ ਕਿ 21 ਤਰੀਕ ਨੂੰ ਮੈਂ ਘੱਟ ਗਿਣਤੀ ਨਹੀਂ ਮੈਜੋਰਿਟੀ ਸਰਕਾਰ ਬਣਾਵਾਂਗਾ ਅਤੇ ਅਗਲਾ ਪ੍ਰਧਾਨ ਮੰਤਰੀ ਹੋਵਾਂਗਾ।ਇਸੇ ਤਰ੍ਹਾਂ ਹੀ ਉਨ੍ਹਾਂ ਕਿ ਸਾਡੀ ਸਰਕਾਰ ਹਮੇਸ਼ਾ ਹੀ ਟੈਕਸ ’ਚ ਕਟੌਤੀ ਅਤੇ ਲੋਕਾਂ ਦੀ ਬੱਚਤ ’ਚ ਵਾਧਾ ਕਰਦੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ