Welcome to Canadian Punjabi Post
Follow us on

08

August 2025
ਬ੍ਰੈਕਿੰਗ ਖ਼ਬਰਾਂ :
ਇਜ਼ਰਾਈਲੀ ਫੌਜ ਨੂੰ ਗਾਜ਼ਾ ਪੱਟੀ ਦੇ ਉੱਤਰੀ ਹਿੱਸੇ ਵਿੱਚ ਸਥਿਤ ਗਾਜ਼ਾ ਸ਼ਹਿਰ 'ਤੇ ਕਬਜ਼ਾ ਕਰਨ ਦੀ ਮਨਜ਼ੂਰੀਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ 'ਤੇ 5 ਕਰੋੜ ਡਾਲਰ ਦਾ ਰੱਖਿਆ ਇਨਾਮ, ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼17 ਸਾਲਾ ਲੋਰੀ ਨੇ ਕੌਮਾਂਤਰੀ ਕੈਨੋ ਫੇਡਰੇਸ਼ਨ ਜੂਨੀਅਰ ਅਤੇ ਵਰਲਡ ਸਪ੍ਰਿੰਟ ਚੈਂਪਿਅਨਸ਼ਿਪ ‘ਚ ਜਿੱਤੇ ਤਿੰਨ ਗੋਲਡਮਿਸੀਸਾਗਾ ਦੇ ਇੱਕ ਵਿਅਕਤੀ 'ਤੇ ਨਾਬਾਲਿਗਾਂ ਦੀ ਤਸਕਰੀ ਦਾ ਲੱਗਾ ਦੋਸ਼ਟੋਰਾਂਟੋ ਪੁਲਿਸ ਨੇ ਡਾਊਨਟਾਊਨ ਪਾਰਕ ਵਿੱਚ ਨਫ਼ਰਤ ਤੋਂ ਪ੍ਰੇਰਿਤ ਹਮਲੇ `ਚ ਲੋੜੀਂਦੇ ਸ਼ੱਕੀ ਦੀਆਂ ਤਸਵੀਰਾਂ ਕੀਤੀਆਂ ਜਾਰੀਟਰੰਪ ਟੈਰਿਫਾਂ ਖਿਲਾਫ ਅਸੀਂ ਇੱਕ ਹਾਂ, ਇਹ ਯਕੀਨੀ ਬਣਾਉਣਾ ਜ਼ਰੂਰੀ : ਫੋਰਡਯਾਕ ਪੀਕ ਤੋਂ ਡਿੱਗੇ ਹੋਏ ਪਰਬਤਾਰੋਹੀਆਂ ਦਾ ਰੈਸਕਿਊ ਆਪ੍ਰੇਸ਼ਨ ਰਿਹਾ ਸਫ਼ਲ ਵਿਜੀਲੈਂਸ ਨੇ ਜਾਇਦਾਦ ਰਜਿਸਟਰੀ ਘੁਟਾਲੇ ਵਿੱਚ ਮਾਲੀਆ ਅਧਿਕਾਰੀਆਂ ਅਤੇ ਏਜੰਟਾਂ ਦੇ ਗੱਠਜੋੜ ਦਾ ਕੀਤਾ ਪਰਦਾਫਾਸ਼
 
ਪੰਜਾਬ

ਸੰਤ ਸੀਚੇਵਾਲ ਨੇ ਸੰਸਦ ਨਾ ਚੱਲਣ ‘ਤੇ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਪੱਤਰ

August 05, 2025 12:09 PM

-ਪਾਰਲੀਮੈਂਟ ਵਿੱਚ ਹੰਗਾਮਿਆਂ ਕਾਰਣ ਲੋਕਾਂ ਦੇ ਟੈਕਸਾਂ ਦੇ ਕਰੋੜਾਂ ਰੁਪਏ ਦੀ ਹੋ ਰਹੀ ਹੈ ਬਰਬਾਦੀ
-ਢਾਈ ਲੱਖ ਰੁਪਏ ਹਰ ਮਿੰਟ ਦੇ ਹੁੰਦੇ ਹਨ ਖ਼ਰਚ
ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ (ਪੋਸਟ ਬਿਊਰੋ): ਰਾਜ ਸਭਾ ਮੈਂਬਰ ਤੇ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਟ ਨਾ ਚੱਲਣ ਨੂੰ ਲੈਕੇ ਰਾਜ ਸਭਾ ਦੇ ਉਪ ਚੇਅਰਮੈਨ ਅਤੇ ਸੰਸਦੀ ਮਾਮਲਿਆਂ ਦੇ ਕੇਂਦਰੀ ਮੰਤਰੀ ਨੂੰ ਪੱਤਰ ਲਿਖਕੇ ਦੋਸ਼ ਲਾਇਆ ਹੈ ਕਿ ਲੋਕਾਂ ਵੱਲੋਂ ਦਿੱਤੇ ਜਾ ਰਹੇ ਟੈਕਸਾਂ ਦਾ ਕਰੋੜਾਂ ਰੁਪਏ ਖ਼ਰਚ ਹੋ ਰਹੇ ਹਨ ਪਰ ਪਾਰਲੀਮੈਂਟ ਵਿੱਚ ਕੰਮ ਧੇਲੇ ਦਾ ਵੀ ਨਹੀਂ ਹੋ ਰਿਹਾ। ਸੰਤ ਸੀਚੇਵਾਲ ਵੱਲੋਂ ਤਿੰਨ ਸਫ਼ਿਆ ਦੇ ਲਿਖੇ ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਰਲੀਮੈਂਟ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਹਰ ਮਿੰਟ ਦਾ ਢਾਈ ਲੱਖ ਰੁਪਏ ਖਰਚ ਹੁੰਦੇ ਹਨ। ਇਸੇ ਤਰ੍ਹਾਂ ਇੱਕ ਦਿਨ ਦਾ ਔਸਤਨ 10 ਕਰੋੜ ਰੁਪਏ ਖਰਚ ਆਉਂਦਾ ਹੈ ਤੇ 12 ਦਿਨਾਂ ਵਿੱਚ ਲਗਭੱਗ 120 ਕਰੋੜ ਰੁਪਏ ਖਰਚੇ ਗਏ ਹਨ ਜਦ ਕਿ ਇੰਨ੍ਹਾਂ 12 ਦਿਨਾਂ ਵਿੱਚ ਸ਼ੈਸ਼ਨ ਸਹੀ ਢੰਗ ਨਾਲ ਨਹੀਂ ਚੱਲਿਆ।
ਉਨ੍ਹਾਂ ਰਾਜ ਸਭਾ ਦੇ ਵਾਈਸ ਚੇਅਰਮੈਨ ਤੇ ਕੇਂਦਰੀ ਸੰਸਦੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਲੋਕਾਂ ਦੇ ਮੁੱਦਿਆਂ ਨੂੰ ਸਦਨ ਵਿੱਚ ਉਠਾਉਣਾ ਹੀ ਵਿਰੋਧੀ ਧਿਰ ਦਾ ਮੁੱਖ ਕੰਮ ਹੁੰਦਾ ਹੈ ਪਰ ਉਥੇ ਹਾਲਾਤ ਅਜਿਹੇ ਬਣਾ ਦਿੱਤੇ ਜਾਂਦੇ ਹਨ ਕਿ ਵਿਰੋਧੀ ਧਿਰ ਹੰਗਾਮੇ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਕੋਲ ਸਿਫ਼ਰ ਕਾਲ, ਪ੍ਰਸ਼ਨ ਕਾਲ ਅਤੇ ਸਪਸ਼ੈਲ ਮੈਨਸ਼ਨ ਜਰੀਏ ਹੁੰਦੇ ਹਨ ਜਿਸ ਰਾਹੀ ਲੋਕਾਂ ਦੇ ਮੁੱਦਿਆ ਨੂੰ ਉਠਾੳਣ ਦਾ ਮੌਕਾ ਮਿਲਦਾ ਹੈ ਪਰ ਜੇ ਸੰਸਦ ਹੀ ਨਾ ਚੱਲੇ ਤਾਂ ਇੱਕ ਮੈਂਬਰ ਪਾਰਲੀਮੈਂਟ ਦੇ ਇਹ ਸਾਰੇ ਹੱਕ ਖੋਹੇ ਜਾਂਦੇ ਹਨ। ਪਾਰਲੀਮੈਂਟ ਵਿੱਚ ਹੰਗਾਮੇ ਕਰਕੇ ਕਿਸੇ ਦੀ ਜਿੱਤ ਨਹੀਂ ਹੁੰਦੀ ਸਗੋਂ ਦੇਸ਼ ਦੇ ਆਮ ਲੋਕਾਂ ਦੀ ਹਾਰ ਹੁੰਦੀ ਹੈ, ਜਿੰਨ੍ਹਾਂ ਨੇ ਮੈਂਬਰਾਂ ਨੂੰ ਚੁਣ ਕੇ ਇਸ ਸਦਨ ਵਿੱਚ ਭੇਜਿਆ ਹੁੰਦਾ ਹੈ ਕਿ ਇੱਕ ਦਿਨ ਉਨ੍ਹਾਂ ਦੀ ਅਵਾਜ਼ ਵੀ ਪਾਰਲੀਮੈਂਟ ਦੀ ਆਵਾਜ਼ ਬਣੇਗੀ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਦੇਸ਼ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਦੇ ਸਕੇ। ਸ਼ੁੱਧ ਹਵਾ ਨਹੀਂ ਦੇ ਸਕੇ ਤੇ ਨਾ ਹੀ ਸ਼ੁੱਧ ਖੁਰਾਕ ਦੇ ਸਕੇ, ਜਦ ਕਿ ਮਨੁੱਖ ਦੇ ਜਿਊਣ ਦਾ ਇਹ ਸੰਵਿਧਾਨਕ ਹੱਕ ਹੈ। ਬੇਰੁਜ਼ਗਾਰੀ ਕਾਰਣ ਦੇਸ਼ ਦੀ ਨੌਜਵਾਨੀ ਜਾਂ ਤਾਂ ਨਸ਼ੇ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ ਜਾਂ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ।
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਗਏ ਭਾਰਤੀ ਕਿਵੇਂ ਰੁਲ ਰਹੇ ਹਨ। ਇਸ ਦੀ ਵੀ ਕਦੇਂ ਸਦਨ ਨੇ ਫਿਕਰਮੰਦੀ ਜ਼ਾਹਿਰ ਨਹੀਂ ਕੀਤੀ। ਇਸੇ ਤਰ੍ਹਾਂ ਅਮਰੀਕਾ ਦੇ ਨਵੇਂ ਬਣੇ ਸਦਰ ਨੇ ਭਾਰਤੀਆਂ ਨੂੰ ਕਿਵੇਂ ਹੱਥਕੜੀਆਂ ਲਗਾ ਕਿ ਕੈਦੀਆਂ ਵਾਂਗ ਡਿਪੋਰਟ ਕੀਤਾ ਸੀ। ਰੂਸੀ ਆਰਮੀ ਵਿੱਚ ਹਲੇ 13 ਪਰਿਵਾਰਾਂ ਦੇ ਬੱਚੇ ਲਾਪਤਾ ਹਨ ਜਿਹਨਾਂ ਦੀ ਉਡੀਕ ਵਿੱਚ ਅੱਜ ਵੀ ਪਰਿਵਾਰ ਬੈਠਾ ਹੈ ਆਦਿ ਵਰਗਿਆਂ ਮੁੱਦਿਆਂ ਤੇ ਚਰਚਾ ਨਹੀ ਹੋ ਸਕੀ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਵਿਜੀਲੈਂਸ ਨੇ ਜਾਇਦਾਦ ਰਜਿਸਟਰੀ ਘੁਟਾਲੇ ਵਿੱਚ ਮਾਲੀਆ ਅਧਿਕਾਰੀਆਂ ਅਤੇ ਏਜੰਟਾਂ ਦੇ ਗੱਠਜੋੜ ਦਾ ਕੀਤਾ ਪਰਦਾਫਾਸ਼ ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਦਿਨ-ਰਾਤ ਕਾਰਜਸ਼ੀਲ, ਐਮਰਜੈਂਸੀ ਰਿਸਪਾਂਸ ਟੀਮਾਂ ਮੁਸਤੈਦ : ਬਰਿੰਦਰ ਕੁਮਾਰ ਗੋਇਲ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਫੀਲਡ ਸਟਾਫ ਨੂੰ ਨਰਮੇ ਦੀ ਫਸਲ ਦੀ ਸਥਿਤੀ ਅਤੇ ਪ੍ਰਗਤੀ ਬਾਰੇ ਹਫ਼ਤੇ ਵਿੱਚ ਦੋ ਵਾਰ ਰਿਪੋਰਟ ਦੇਣ ਦੇ ਆਦੇਸ਼ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਗੈਸ ਏਜੰਸੀਆਂ 'ਤੇ ਅਚਨਚੇਤ ਛਾਪਾਮਾਰੀ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ‘ ਫੂਡ ਸੇਫ਼ਟੀ ਆਨ ਵੀਲਜ਼’ ਦਾ ਹੋਇਆ ਵਿਸਤਾਰ ; ਲੋਕਾਂ ਨੂੰ ਆਪਣੇ ਭੋਜਨ ਦੀ ਜਾਂਚ ਕਰਵਾਉਣ ਦੀ ਅਪੀਲ ਆਜ਼ਾਦੀ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਭਰ ਦੀਆਂ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਅਦਾਲਤਾਂ ਵਿੱਚ ਚਲਾਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ ਜੋ ਸੰਕੇਤਿਕ ਭਾਸ਼ਾ ਦੇ ਇੰਟਰਪ੍ਰੇਟਰ, ਅਨੁਵਾਦਕ ਅਤੇ ਵਿਸ਼ੇਸ਼ ਸਿੱਖਿਅਕਾਂ ਨੂੰ ਸੂਚੀਬੱਧ ਕਰੇਗਾ : ਡਾ. ਬਲਜੀਤ ਕੌਰ ਵਿੱਤ ਮੰਤਰੀ ਚੀਮਾ ਵੱਲੋਂ ਜੰਗਲਾਤ ਅਤੇ ਸਿੱਖਿਆ ਵਿਭਾਗ ਦੀਆਂ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੁੱਦਿਆਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ ਜੀਐੱਸਟੀ ਇੰਫੋਰਸਮੈਂਟ ਦੀ ਮਜ਼ਬੂਤੀ ਲਈ ਪੰਜਾਬ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ ਸਥਾਪਤ ਕਰੇਗਾ : ਹਰਪਾਲ ਚੀਮਾ