Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼ਉੱਤਰੀ ਓਂਟਾਰੀਓ ਫਿਲਮ ਉਦਯੋਗ ਦੇ ਲੋਕ ਲਾਏ ਜਾਣ ਵਾਲੇ ਸੰਭਾਵੀ ਅਮਰੀਕੀ ਟੈਰਿਫ `ਤੇ ਚਿੰਤਤ
 
ਪੰਜਾਬ

"ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਐੱਸ.ਪੀ. ਸਿੰਘ ਉਬਰਾਏ ਅਤੇ ਬਾਵਾ ਨੇ ਸਲੌਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀ

July 11, 2024 12:22 PM

-ਗੁਰਦੁਆਰਾ ਸਾਹਿਬ ਵਿਖੇ ਹੀ ਉਬਰਾਏ ਨੇ 122ਵੀਂ ਲੈਬਾਟਰੀ ਦਾ ਕੀਤਾ ਉਦਘਾਟਨ

ਮੁੱਲਾਂਪੁਰ ਦਾਖਾ, 11 ਜੁਲਾਈ (ਗਿਆਨ ਸਿੰਘ): ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਸਤਕ ਵਿਸ਼ਵ ਪ੍ਰਸਿੱਧ ਸਮਾਜ ਸੇਵੀ, ਮਹਾਂਦਾਨੀ ਐੱਸ.ਪੀ. ਸਿੰਘ ਉਬਰਾਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ ਅਤੇ ਡਾ. ਦਲਜੀਤ ਸਿੰਘ ਗਿੱਲ ਨੇ ਸਲੌਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਾ ਸਿੰਘ ਨੂੰ ਭੇਂਟ ਕੀਤੀ। ਇਸ ਸਮੇਂ ਮੈਡੀਕਲ ਖੇਤਰ ਵਿੱਚ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਡਾ. ਐੱਸ.ਪੀ. ਸਿੰਘ ਉਬਰਾਏ ਨੇ 122ਵੀਂ ਸੇਵਾਹਿੱਤ ਲੈਬਾਟਰੀ ਦਾ ਉਦਘਾਟਨ ਕੀਤਾ।
ਇਸ ਸਮੇਂ ਡਾ. ਉਬਰਾਏ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਨੁੱਖਤਾ ਦੇ ਭਲੇ ਲਈ ਲੋੜਵੰਦ ਲੋਕਾਂ ਦੀ ਮੱਦਦ ਲਈ ਲੈਬਾਟਰੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਸੀ ਜੋ ਲੜੀ ਨਿਰੰਤਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ। ਇਸ ਸਮੇਂ ਬਾਵਾ ਤੇ ਛਾਪਾ ਨੇ ਕਿਹਾ ਕਿ ਉਬਰਾਏ ਵੱਲੋਂ ਸਿਹਤ, ਸਿੱਖਿਆ ਅਤੇ ਸਪੋਰਟਸ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਮਨੁੱਖਤਾ ਦੀ ਸੇਵਾ ਲਈ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਅਤੇ ਕਿਸੇ ਨਾ ਕਿਸੇ ਅਣਸੁਖਾਵੀ ਘਟਨਾ ਵਿੱਚ ਮਾਰੇ ਗਏ ਤਕਰੀਬਨ 400 ਲੋਕਾਂ ਦੀਆਂ ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਪਹੁੰਚਾਉਣ ਦੇ ਉਪਰਾਲੇ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਦੇਣਾ ਵੱਡੀ ਸੇਵਾ ਹੈ। ਉਹਨਾਂ ਕਿਹਾ ਕਿ ਸ. ਉਬਰਾਏ ਪਰਮਾਤਮਾ ਦੇ ਦੂਤ ਬਣ ਕੇ ਸਮੁੱਚੀ ਮਨੁੱਖਤਾ ਦੀ ਬਿਨਾਂ ਭੇਦਭਾਵ ਸੇਵਾ ਕਰ ਰਹੇ ਹਨ। ਅੱਜ ਹਰ ਭਾਰਤੀ ਦੇਸ਼ ਵਿਦੇਸ਼ ਵਿੱਚ ਬੈਠਾ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੈ। ਇਸ ਸਮੇਂ ਪ੍ਰਧਾਨ ਬਲਤੇਜ ਸਿੰਘ, ਸਰਪੰਚ ਮਨਦੀਪ ਕੁਮਾਰ, ਜਸਵਿੰਦਰ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਰਮਨ ਕੁਮਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ