ਟੋਰਾਂਟੋ, 10 ਜੂਨ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਚੋਣਾਂ ਜਿੱਤਣ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਕਾਫੀ ਵਧਾਈਆਂ ਮਿਲ ਰਹੀਆਂ ਹਨ। ਮੋਦੀ ਉਨ੍ਹਾਂ ਨੂੰ ਸਵੀਕਾਰ ਕਰ ਰਹੇ ਹਨ ਅਤੇ ਸਾਰਿਆਂ ਨੂੰ ਜਵਾਬ ਵੀ ਦੇ ਰਹੇ ਹਨ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ 4 ਦਿਨਾਂ ਬਾਅਦ ਵਧਾਈ ਸਵੀਕਾਰ ਕੀਤੀ। ਇਹ ਵਧਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੀ।
ਟਰੂਡੋ ਨੇ 6 ਜੂਨ ਨੂੰ ਮੋਦੀ ਨੂੰ ਚੋਣਾਂ ਜਿੱਤਣ 'ਤੇ ਵਧਾਈ ਦਿੱਤੀ ਸੀ। ਉਨ੍ਹਾਂ ਲਿਖਿਆ ਸੀ- ਕੈਨੇਡਾ ਦੋਨਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੀਐਮ ਮੋਦੀ ਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹਨ। ਅਸੀਂ ਮਨੁੱਖੀ ਅਧਿਕਾਰਾਂ, ਵਿਭਿੰਨਤਾ ਅਤੇ ਕਾਨੂੰਨ ਦੀ ਪਾਲਣਾ 'ਤੇ ਕੰਮ ਕਰਾਂਗੇ। ਮੋਦੀ ਨੇ 4 ਦਿਨਾਂ ਬਾਅਦ ਕੱਲ੍ਹ ਇਸ ਦਾ ਜਵਾਬ ਦਿੱਤਾ।
ਟਰੂਡੋ ਦੇ ਸੁਨੇਹੇ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਤੁਹਾਡੀ ਵਧਾਈ ਲਈ ਤੁਹਾਡਾ ਧੰਨਵਾਦ। ਭਾਰਤ ਕੈਨੇਡਾ ਨਾਲ ਆਪਸੀ ਸਮਝ ਅਤੇ ਇਕ-ਦੂਜੇ ਦੀਆਂ ਚਿੰਤਾਵਾਂ ਦਾ ਸਨਮਾਨ ਕਰਨ ਲਈ ਤਿਆਰ ਹੈ।