Welcome to Canadian Punjabi Post
Follow us on

18

February 2025
 
ਟੋਰਾਂਟੋ/ਜੀਟੀਏ

‘ਇੰਸਪੀਰੇਸ਼ਨਲ ਸਟੈੱਪਸ-2024’ ਈਵੈਂਟ ਰਿਹਾ ਬੇਹੱਦ ਕਾਮਯਾਬ

May 29, 2024 01:10 AM

-1000 ਦੇ ਲੱਗਭੱਗ ਦੌੜਾਕਾਂ ਤੇ ਵਾੱਕਰਾਂ ਨੇ ਹਾਫ਼-ਮੈਰਾਥਨ, 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜਾਂ ‘ਚ ਲਿਆ ਹਿੱਸਾ

-ਬੱਚਿਆਂ ਤੇ ਬਜ਼ੁਰਗਾਂ ਦੇਹੋਏ ਮੁਕਾਬਲੇ ਤੇ ਕਈ ਸ਼ੌਕੀਆ ਵੀ ਦੌੜੇ

-ਮੇਅਰ, ਡਿਪਟੀ ਮੇਅਰ, ਐੱਮ.ਪੀਜ਼, ਐੱਮ.ਪੀ.ਪੀਜ਼ ਤੇ ਸਿਟੀ ਕੌਸਲਰਾਂ ਨੇ ਕੀਤੀ ਇਸ ਮੌਕੇ ਸ਼ਿਕਰਤ

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 26 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੋਕਸ ਸਟੇਡੀਅਮ ਵਿੱਚ ਵੱਖ-ਵੱਖ ਦੌੜਾਂ ਦੇ ਈਵੈਂਟ 'ਇੰਸਪੀਰੇਸ਼ਨਲ ਸਟੈੱਪਸ-2024' ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿੱਚ1000 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਬੰਧਕਾਂ ਵੱਲੋਂ ਹਾਫ਼-ਮੈਰਾਥਨ,10 ਕਿਲੋਮੀਟਰ ਤੇ 5 ਕਿਲੋਮੀਟਰ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਈਵੈਂਟ ਦੇ ਪ੍ਰਬੰਧਕਾਂ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ, ਟੀਪੀਏਆਰ ਕਲੱਬ, ਐੱਨਲਾਈਟ ਕਿੱਡਜ਼, ਸਹਾਇਤਾ, ਪਿੰਗਲਵਾੜਾ, ਡਰੱਗ ਅਵੇਅਰਨੈੱਸ ਸੋਸਾਇਟੀ ਅਤੇਤਰਕਸ਼ੀਲ ਸੋਸਾਇਟੀ ਸ਼ਾਮਲ ਸਨ।ਇਸ ਦੇ ਨਾਲ ਹੀ ਇਸ ਈਵੈਂਟ ਨੂੰ ਬਰੈਂਪਟਨ ਦੀ “ਅੰਬਰੇਲਾ-ਐਸੋਸੀਏਸ਼ਨ” ਐਸੋਸੀਏਸ਼ਨ  ਸੀਨੀਅਰ ਕਲੱਬਜ਼਼ ਆਫ਼ ਬਰੈਂਪਟਨ, ਸਮੂਹ ਸੀਨੀਅਰਜ਼ ਕਲੱਬਾਂ, ਰੱਨ ਫ਼ਾਰ ਵੈੱਟਰਨਜ਼ ਅਤੇ ਬਰੈਂਪਟਨ ਬੈੱਨਡਰਜ਼ ਵੱਲੋਂ ਵੀ ਭਰਵਾਂ ਸਹਿਯੋਗ ਪ੍ਰਾਪਤ ਹੋਇਆ।

ਇਹ ਦੌੜਾਂ ਟੈਰੀ ਫ਼ੌਕਸ ਸਿੰਥੈਟਿਕ ਸਟੇਡੀਅਮ ਤੋਂ ਆਰੰਭ ਹੋ ਕੇ ਬਰੈਮਲੀ ਰੋਡ ਉੱਪਰ ਨਾਰਥ ਪਾਰਕਵੇਅ ਤੱਕ ਤੇ ਉੱਥੋਂ ਵਾਪਸੀ ਤੋਂ ਬਾਅਦ ਸਟੇਡੀਅਮ ਵਿੱਚ ਹੀ ਸਮਾਪਤ ਹੋਈਆਂ।ਪੰਜ ਕਿਲੋਮੀਟਰ ਲੰਮੇਂ ਇਸ ਰੂਟ ’ਤੇ ਹਾਫ਼-ਮੈਰਾਥਨ ਲਈ ਦੌੜਾਕਾਂ ਨੇ ਚਾਰ ਚੱਕਰ ਲਗਾਏ। 10 ਕਿਲੋਮੀਟਰ ਦੌੜਨ ਵਾਲਿਆਂ ਨੇ ਇਸ ਰੂਟ ਦੇ ਦੋ ਚੱਕਰ ਅਤੇ ਪੰਜ ਕਿਲੋਮੀਟਰ ਦੌੜਨ ਲਈ ਇੱਕ ਹੀ ਚੱਕਰ ਕੱਟਣਾ ਸੀ।ਹਾਫ਼-ਮੈਰਾਥਨ ਮਿਥੇ ਹੋਏ ਸਮੇਂ 7.45 ‘ਤੇ ਆਰੰਭ ਹੋ ਗਈ, ਜਦ ਕਿ 10 ਕਿਲੋਮੀਟਰ 9.00 ਵਜੇ ਅਤੇ 5 ਕਿਲੋਮੀਟਰ 9.30 ਵਜੇ ਸ਼ੂਰੂ ਕੀਤੀਆਂ ਗਈਆਂ। ਦੌੜਾਕਾਂ ਤੇ ਦਰਸ਼ਕਾਂ ਵਿੱਚ ਇਨ੍ਹਾਂ ਦੇ ਲਈ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀ।ਵੱਖ-ਵੱਖ ਦੌੜਾਂ ਵਿੱਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਦੌੜਾਕਾਂ ਨੂੰ ਕ੍ਰਮਵਾਰ 500 ਡਾਲਰ, 300 ਡਾਲਰ ਅਤੇ 200 ਡਾਲਰ ਦੇ ਨਕਦ ਇਨਾਮ ਦਿੱਤੇ ਗਏ। ਇਨ੍ਹਾਂ ਤੋਂ ਇਲਾਵਾ ਕਈ ਕੈਟਾਗਰੀਆਂ ਲਈ ਜੇਤੂਆਂ ਨੂੰ ਹੋਰ ਕਈ ਤਰ੍ਹਾਂ ਦੇ ਇਨਾਮ ਵੀ ਦਿੱਤੇ ਗਏ।

ਇਸ ਵਾਰ ਇਸ ‘ਇੰਸਪੀਰੇਸ਼ਨਲ ਸਟੈੱਪਸ 2024’ ਦੀ ਵਿਸ਼ੇਸ਼ਤਾ ਇਹ ਸੀ ਪ੍ਰਬੰਧਕਾਂ ਨੂੰ ਕਿ ਸਿਹਤ ਸਬੰਧੀ ਜਾਗਰੂਕਤਾ ਨਾਲ ਸਬੰਧਿਤ ਇਸ ਈਵੈਂਟ ਵਿਚ ਬਰੈਂਪਟਨ ਸਿਟੀ ਕੌਂਸਲ ਵੱਲੋਂ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਪੀਲ ਰੀਜਨਲ ਪੋਲੀਸ ਵੱਲੋਂ ਵੀ ਹਰ ਪ੍ਰਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਦੌੜਾਂ ਦੇ ਰੂਟ ਨੂੰ ਸੁਰੱਖ਼ਿਅਤ ਰੱਖਣ ਲਈ ਪੁਲੀਸ ਵੱਲੋਂ ਸਵੇਰੇ ਸੱਤ ਵਜੇ ਤੋਂ ਸਾਢੇ ਗਿਆਰਾਂ ਵਜੇ ਤੱਕ ਬਰੈਮਲੀ ਰੋਡ ਨੂੰ ਨਾਰਥ ਆਫ਼ ਕੁਈਨ ਸਟਰੀਟ ਤੋਂ ਲੈ ਕੇ ਸਾਊਥ ਆਫ਼ ਨੌਰਥ ਪਾਰਕ ਤੀਕ ਟਰੈਫ਼ਿਕ ਲਈ ਪੂਰੀ ਤਰ੍ਹਾਂ ਬੰਦਰੱਖਿਆ ਗਿਆ।ਹਰ ਪ੍ਰਕਾਰ ਦੀ ਸੁਰੱਖ਼ਿਆ ਨੂੰ ਯਕੀਨੀ ਬਨਾਉਣ ਲਈ ਟਰੈਫ਼ਿਕ ਪੋਲੀਸ ਦੇਆਫ਼ੀਸਰ ਸੜਕ ‘ਤੇ ਕਈ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤੇ ਗਏ ਸਨ।

ਬਿਜ਼ਨੈੱਸ ਅਦਾਰਿਆਂ ਵੱਲੋਂ ਵੀ ਇਸ ਈਵੈਂਟ ਦੇ ਪ੍ਰਬੰਧਕਾਂ ਨੂੰ ਭਰਪੂਰ ਸਹਿਯੋਗ ਮਿਲਿਆ। ‘ਬੀਵੀਡੀ’ ਗਰੁੱਪ ਇਸ ਈਵੈਂਟ ਦੇ ਟਾਈਟਲ ਸਪਾਂਸਰ ਸਨ ਅਤੇ ਉਨ੍ਹਾਂ ਦੇ ਨਾਲ ਤਿੰਨ ਦਰਜਨ ਦੇ ਕਰੀਬ ਹੋਰ ਸਪਾਂਸਰਾਂ ਵੱਲੋਂਵੱਖ-ਵੱਖ ਰੂਪਾਂ ਵਿੱਚ ਇਸ ਈਵੈਂਟ ‘ਚ ਆਪੋ ਆਪਣਾ ਅਹਿਮ ਯੋਗਦਾਨ ਪਾਇਆ ਗਿਆ। ਕਈ ਸਮਾਜ-ਸੇਵੀ ਸੰਸਥਾਵਾਂ ਵੱਲੋਂ ਦੌੜ ਦੇ ਰੂਟ ਵਿੱਚ ਬਰੈਮਲੀ ਰੋਡ ‘ਤੇ ਕਈ ਥਾਈਂ ਵਾਟਰ-ਸਟੇਸ਼ਨ ਕਾਇਮ ਕੀਤੇ ਗਏ ਸਨ ਜਿਨ੍ਹਾਂ ਵਿੱਚ ਬਰੈਂਪਟਨ ਬੈੱਨਡਰਜ਼ ਅਤੇ ਸਾਲਵੇਸ਼ਨ ਆਰਮੀ ਚਰਚ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ।ਇਸ ਦੌਰਾਨ ਵਾਲੰਟੀਅਰਾਂ ਵੱਲੋਂ ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ ਗਈਆਂ।

ਸਵੇਰੇ ਸਾਢੇ ਸੱਤ ਵਜੇ ਤੋਂ ਬਾਅਦ ਦੁਪਹਿਰ ਬਾਰਾਂ ਵਜੇ ਤੀਕ ਚੱਲੇ ਇਸ ਈਵੈਂਟ ਵਿੱਚ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ ਤੇ ਸੋਨੀਆ ਸਿੱਧੂ, ਐੱਮ.ਪੀ.ਪੀ. ਹਰਪਦੀਪਗਰੇਵਾਲ, ਸਿਟੀ ਕੌਂਸਲਰ ਗੁਰਪ੍ਰਤਾਪ ਤੂਰ ਅਤੇ ਹੋਰ ਕਈ ਸਮਾਜਿਕ ਤੇ ਰਾਜਨੀਤਕਾਂ ਨੇ ਵੱਖ-ਵੱਖ ਸਮੇਂ ਆ ਕੇ ਸੰਬੋਧਨ ਕੀਤਾ ਗਿਆ। ਬਰੈਂਪਟਨ ਵਿੱਚ ਇਹ ਵੱਡਾ ਈਵੈਂਟ ਆਯੋਜਿਤ ਕਰਨ ਲਈਉਨ੍ਹਾਂ ਵੱਲੋਂ ਪ੍ਰਬੰਧਕਾਂ ਦੀ ਭਰਪੂਰ ਸਰਾਹਨਾ ਕੀਤੀ ਗਈ ਤੇ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਈਵੈਂਟ ਨੂੰ ‘ਪ੍ਰਾਈਮ ਏਸ਼ੀਆ’, ‘ਹਮਦਰਦ’ ਅਤੇ ਕਈ ਹੋਰ ਟੀ.ਵੀ. ਚੈਨਲਾਂ ਵੱਲੋਂ ਵਧੀਆ ਕੱਵਰੇਜ ਦਿੱਤੀ ਗਈ।

ਸਾਰੇ ਈਵੈਂਟ ਦੌਰਾਨ ਪ੍ਰਬੰਧਕਾ ਅਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਚਾਹ, ਪਾਣੀ, ਵੇਸਣ, ਪਕੌੜਿਆਂ, ਸਮੋਸਿਆਂ, ਪੀਜ਼ੇ ਤੇਫਲ਼-ਫ਼ਰੂਟ ਦਾ ਅਟੁੱਟ ਲੰਗਰ ਚੱਲਦਾ ਰਿਹਾ। ਗਿਆਰਾਂ ਕੁ ਵਜੇ ਓਟਾਰੀਓ ਖਾਲਸਾ ਦਰਬਾਰ (ਡਿਕਸੀ ਗੁਰੂ ਘਰ) ਵੱਲੋਂ ‘ਗੁਰੂ ਕਾ ਲੰਗਰ’ ਆਣ ਪਹੁੰਚਿਆ। ਸਮੂਹ ਦੌੜਾਕਾਂ, ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਇਹ ਬੜੀ ਸ਼ਰਧਾ ਤੇ ਸਤਿਕਾਰ ਨਾਲ ਛਕਿਆ ਗਿਆ। ਪ੍ਰਬੰਧਕਾਂ ਵੱਲੋਂ ਸਮੂਹ ਦੌੜਾਕਾਂ, ਪੈਦਲ ਚੱਲਣ ਵਾਲਿਆਂ, ਦਰਸ਼ਕਾਂ ਅਤੇ ਸਪਾਂਸਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।ਇਸ ਈਵੈਂਟ ਨੂੰ ਸਫ਼ਲਤਾ ਪੂਰਵਕ ਸਿਰੇ ਚਾੜ੍ਹਨ ਲਈ ਪ੍ਰਬੰਧਕਾਂ ਨੂੰ ਸਾਰੇ ਪਾਸਿਉਂ ਵਧਾਈਆਂ ਮਿਲ਼ ਰਹੀਆਂ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬਰੈਂਪਟਨ `ਚ ਸ਼ੁਰੂ ਹੋਇਆ ਗਾਰਡਨ ਸੂਟ ਗ੍ਰਾਂਟ ਪ੍ਰੋਗਰਾਮ ਹਾਈਵੇਅ 401 'ਤੇ ਟਰੈਕਟਰ-ਟ੍ਰੇਲਰ ਅੰਦਰੋਂ 2 ਚੋਰੀ ਹੋਏ ਵਾਹਨ ਮਿਲੇ, ਇਕ ‘ਤੇ ਮਾਮਲਾ ਦਰਜ ਵਿਟਬੀ ਵਿੱਚ ਸੁਪਰ ਬਾਊਲ ਰਾਈਡ ਪ੍ਰੋਗਰਾਮ ਦੌਰਾਨ 5 ਕਿਲੋ ਮੈਥ ਜ਼ਬਤ, 2 ਵਿਅਕਤੀਆਂ 'ਤੇ ਮਾਮਲਾ ਦਰਜ ਹਾਈਵੇਅ 401 'ਤੇ 4 ਵਾਹਨਾਂ ਦੀ ਟੱਕਰ `ਚ ਡਰਾਈਵਰ ਦੀ ਮੌਤ ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇ ਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰ ਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਦੱਖਣੀ ਗਲੇਨਗੈਰੀ ਵਿੱਚ ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼, ਦੋ ਨੂੰ ਮਾਰੀ ਗੋਲੀ, ਇਕ ਫ਼ਰਾਰ ਤਿੰਨ ਸਾਲ ਪਹਿਲਾਂ ਸਸਕੈਟੂਨ ਦੇ ਰੀਜੈਂਟ ਪਾਰਕ `ਚ ਹੋਏ ਕਤਲ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ ਟੈਰਿਫ ਦੇ ਖ਼ਤਰੇ ਦੇ ‘ਚ ਸਨੈਪ ਚੋਣਾਂ ਨਾਲ ਸੂਬਾ ਨਹੀਂ ਹੋਵੇਗਾ ਕਮਜ਼ੋਰ : ਫੋਰਡ