ਓਟਵਾ, 28 ਮਈ (ਪੋਸਟ ਬਿਊਰੋ): ਸੋਮਵਾਰ ਨੂੰ ਓਟਵਾ ਵਿੱਚ ਰਿਕਾਰਡ-ਤੋੜ ਮੀਂਹ ਤੋਂ ਬਾਅਦ ਮੰਗਲਵਾਰ ਨੂੰ ਮੀਂਹ ਅਤੇ ਗਰਜ਼-ਤੂਫ਼ਾਨ ਦਾ ਖਤਰਾ ਪੈਦਾ ਹੋ ਸਕਦਾ ਹੈ।
ਪੂਰਬੀ ਓਂਟਾਰੀਓ ਵਿੱਚ ਸੋਮਵਾਰ ਨੂੰ ਟੋਰਨੇਡੋ ਦੀਆਂ ਚੇਤਾਵਨੀਆਂ ਜਾਰੀ ਰਹੀਆਂ। ਓਟਵਾ ਹਵਾਈ ਅੱਡੇ 'ਤੇ 38.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਤੇਜ਼ ਮੀਂਹ ਅਤੇ ਹਵਾ ਨੇ 1981 ਦਾ ਰਿਕਾਰਡ ਨੂੰ ਤੋੜ ਦਿੱਤਾ।
ਡਾਊਨਟਾਊਨ ਓਟਵਾ ਵਿੱਚ 29.5 ਮਿਲੀਮੀਟਰ ਮੀਂਹ ਪਿਆ, ਜਦੋਂਕਿ ਮੂਜ਼ ਕ੍ਰੀਕ (ਕਾਰਨਵਾਲ ਨੇੜੇ) ਵਿੱਚ 40.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਆਖਰੀ ਰਿਕਾਰਡ 27 ਮਈ 1981 ਨੂੰ ਦਰਜ ਕੀਤਾ ਗਿਆ ਸੀ, ਓਟਵਾ ਵਿੱਚ 17.8 ਮਿਲੀਮੀਟਰ ਮੀਂਹ ਪਿਆ ਸੀ।
ਫਾਇਰ ਵਿਭਾਗ ਓਂਟਾਰੀਓ ਬਾਰਡਰ ਦੇ ਨੇੜੇ ਮਿਉਂਸਪੈਲਿਟੀ ਵਿੱਚ ਇੱਕ ਤੂਫਾਨ ਤੋਂ ਬਾਅਦ ਜਾਂਚ ਕਰ ਰਿਹਾ ਹੈ ਜਿਸ ਨਾਲ ਕਈ ਘਰਾਂ ਨੂੰ ਨੁਕਸਾਨ ਹੋਇਆ ਹੈ। ਪ੍ਰੀਸਕੌਟ-ਰਸਲ ਅਤੇ ਮੌਂਟ-ਟਰੇਮਬਲਾਂਟ ਖੇਤਰ ਵਿੱਚ ਤੂਫਾਨ ਦੀਆਂ ਚੇਤਾਵਨੀਆਂ ਸਨ, ਪਰ ਫਨਲ ਬੱਦਲਾਂ ਦੇ ਦੀ ਕੋਈ ਰਿਪੋਰਟ ਨਹੀਂ ਸੀ। ਐਨਵਾਇਰਮੈਂਟ ਕੈਨੇਡਾ ਵੱਲੋਂ ਮੰਗਲਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।