Welcome to Canadian Punjabi Post
Follow us on

25

June 2024
ਬ੍ਰੈਕਿੰਗ ਖ਼ਬਰਾਂ :
ਪੂਰਨ ਬੰਦ ਦੀ ਚਿਤਾਵਨੀ: ਮਿਸੀਸਾਗਾ ਅਤੇ ਬਰੈਂਪਟਨ ਦੇ ਨਾਲ-ਨਾਲ ਕੈਲੇਡਨ ਵਿੱਚ ਕਿਊ.ਈ.ਡਬਲਯੂ. ਅਤੇ ਹਾਈਵੇ 403, ਹਾਈਵੇ 401 ਅਤੇ ਹਾਈਵੇ 410 `ਤੇ 24-28 ਜੂਨ ਨੂੰ ਰਹਿਣਗੇ ਬੰਦਸਾਊਥ ਗਲੇਨਗੈਰੀ ਵਿੱਚ ਮਾਲ-ਗੱਡੀ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤਰੇਕਸਡੇਲ ਸ਼ੂਟਿੰਗ ਜਾਂਚ ਦੇ ਸਿਲਸਿਲੇ ਵਿੱਚ 14 ਸਾਲਾ ਲੜਕੇ `ਤੇ ਫ੍ਰਸਟ ਡਿਗਰੀ ਕਤਲ ਦੇ ਚਾਰਜਿਜ਼ਟੋਰਾਂਟੋ ਦੇ ਬੇਘਰੇ ਵਿਅਕਤੀ ਦੀ ਮੌਤ ਵਿੱਚ ਟੀਨਏਜ਼ਰ ਲੜਕੀ ਨੇ ਕਤਲ ਦਾ ਦੋਸ਼ ਮੰਨਿਆਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ”18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ
 
ਅੰਤਰਰਾਸ਼ਟਰੀ

ਚੈੱਕ ਗਣਰਾਜ 'ਚ ਸੈਰ ਦੌਰਾਨ ਔਰਤ ਨੂੰ ਮਿਲਿਆ ਖਜ਼ਾਨਾ, 2 ਹਜ਼ਾਰ 12ਵੀਂ ਸਦੀ ਦੇ ਚਾਂਦੀ ਦੇ ਸਿੱਕੇ ਮਿਲੇ

May 28, 2024 09:01 AM

ਪ੍ਰਾਗ, 28 ਮਈ (ਪੋਸਟ ਬਿਊਰੋ): ਚੈੱਕ ਗਣਰਾਜ ਦੇ ਕੁਟਨਾ ਹੋਰਾ ਸ਼ਹਿਰ ਵਿੱਚ ਸੈਰ ਲਈ ਨਿਕਲੀ ਇੱਕ ਔਰਤ ਨੂੰ ਡਿਲ ਏਜ਼ ਦਾ ਖਜ਼ਾਨਾ ਮਿਲਿਆ ਹੈ। ਜਾਣਕਾਰੀ ਮੁਤਾਬਕ ਇਸ ਔਰਤ ਕੋਲੋਂ ਸਾਲ 1085 ਤੋਂ 1107 ਤੱਕ 2 ਹਜ਼ਾਰ 150 ਚਾਂਦੀ ਦੇ ਸਿੱਕੇ ਮਿਲੇ ਹਨ।
ਮਾਹਿਰਾਂ ਅਨੁਸਾਰ ਇਹ ਸਿੱਕੇ ਪ੍ਰਾਗ ਵਿੱਚ ਬਣਾਏ ਗਏ ਸਨ। ਇੱਥੋਂ ਉਹ ਬੋਹੇਮੀਆ ਵਿੱਚ ਆਯਾਤ ਕੀਤੇ ਗਏ ਹੋਣਗੇ। ਚੈੱਕ ਅਕੈਡਮੀ ਆਫ ਸਾਇੰਸਿਜ਼ ਦੇ ਪੁਰਾਤੱਤਵ ਵਿਭਾਗ ਨੇ ਦੱਸਿਆ ਕਿ ਚਾਂਦੀ ਤੋਂ ਇਲਾਵਾ ਇਹ ਸਿੱਕੇ ਤਾਂਬਾ, ਸੀਸਾ ਅਤੇ ਹੋਰ ਬਰੀਕ ਧਾਤਾਂ ਨੂੰ ਮਿਲਾ ਕੇ ਬਣਾਏ ਗਏ ਸਨ।
ਪੁਰਾਤੱਤਵ ਵਿਗਿਆਨੀ ਫਿਲਿਪ ਵੇਲੇਮਸਕੀ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਸਿਆਸੀ ਅਸਥਿਰਤਾ ਦਾ ਮਾਹੌਲ ਸੀ ਤਾਂ ਸ਼ਾਇਦ ਇਹ ਖਜ਼ਾਨਾ ਜ਼ਮੀਨ ਵਿੱਚ ਦੱਬਿਆ ਹੋਇਆ ਸੀ। ਉਸ ਸਮੇਂ ਪ੍ਰਾਗ ਦੀ ਗੱਦੀ ਨੂੰ ਲੈ ਕੇ ਪ੍ਰੇਮਿਸਲ ਖ਼ਾਨਦਾਨ ਦੇ ਮੈਂਬਰਾਂ ਵਿੱਚ ਦੇਸ਼ ਵਿੱਚ ਵਿਵਾਦ ਚੱਲ ਰਿਹਾ ਸੀ। ਅਜਿਹੇ ਹਾਲਾਤ ਵਿੱਚ ਅਕਸਰ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ।
ਇਹ ਸਿੱਕੇ ਇੱਕ ਵਸਰਾਵਿਕ ਕੰਟੇਨਰ ਵਿੱਚ ਰੱਖੇ ਗਏ ਸਨ ਜੋ ਸਮੇਂ ਦੇ ਨਾਲ ਨਸ਼ਟ ਹੋ ਗਏ। ਹਾਲਾਂਕਿ, ਮਾਹਰ ਇਸ ਕੰਟੇਨਰ ਦੇ ਹੇਠਲੇ ਹਿੱਸੇ ਨੂੰ ਖੋਜਣ ਵਿੱਚ ਕਾਮਯਾਬ ਰਹੇ। ਪੁਰਾਤੱਤਵ ਵਿਗਿਆਨੀ ਵੇਲਿਮਸਕੀ ਨੇ ਕਿਹਾ ਹੈ ਕਿ ਇਹ ਇੱਕ ਦਹਾਕੇ ਵਿੱਚ ਇੱਕ ਵਾਰ ਦੀ ਖੋਜ ਹੈ। ਕਿਉਂਕਿ ਇਹ 11ਵੀਂ-12ਵੀਂ ਸਦੀ ਵਿੱਚ ਬਣਾਈ ਗਈ ਸੀ, ਇਸ ਲਈ ਹੁਣ ਇਸਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਪਰ ਫਿਰ ਵੀ ਇਹ ਲੱਖਾਂ ਦੀ ਲਾਟਰੀ ਜਿੱਤਣ ਵਰਗਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗ ਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ ਰੂਸ ਵਿੱਚ 3 ਥਾਂਵਾਂ `ਤੇ ਅੱਤਵਾਦੀ ਹਮਲੇ, 9 ਦੀ ਮੌਤ, ਪਾਦਰੀ ਦਾ ਗਲਾ ਕੱਟਿਆ ਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰ ਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ ਸਾਊਦੀ ਵਿਚ ਗਰਮੀ ਕਾਰਨ 922 ਹੱਜ ਯਾਤਰੀਆਂ ਦੀ ਮੌਤ ਇਟਲੀ 'ਚ ਖੇਤ 'ਚ ਕੰਮ ਕਰਦੇ ਦੌਰਾਨ ਇੱਕ ਭਾਰਤੀ ਦੀ ਮੌਤ ਏ.ਆਈ. ਮਾਡਲਾਂ ਦਾ ਵਿਸ਼ਵ ਦਾ ਪਹਿਲਾ ਸੁੰਦਰਤਾ ਮੁਕਾਬਲਾ: ਟਾਪ-10 ਵਿੱਚ ਭਾਰਤ ਦੀ ਏਆਈ ਜ਼ਾਰਾ ਮੇਰੀਆਂ ਬੇਟੀਆਂ ਕਦੇ ਰਾਜਨੀਤੀ 'ਚ ਨਹੀਂ ਆਉਣਗੀਆਂ : ਓਬਾਮਾ ਫਰਾਂਸ 'ਚ 12 ਸਾਲਾ ਯਹੂਦੀ ਲੜਕੀ ਨਾਲ ਸਮੂਹਿਕ ਬਲਾਤਕਾਰ