Welcome to Canadian Punjabi Post
Follow us on

15

June 2024
ਬ੍ਰੈਕਿੰਗ ਖ਼ਬਰਾਂ :
ਭਾਰਤ ਨੇ ਪਾਕਿ-ਚੀਨ ਨੂੰ ਕਿਹਾ- ਜੰਮੂ-ਕਸ਼ਮੀਰ ਸਾਡਾ ਅਨਿੱਖੜਵਾਂ ਅੰਗ, ਦਖਲ ਨਾ ਦਿਓ45 ਭਾਰਤੀਆਂ ਦੀਆਂ ਮ੍ਰਿਤਕਦੇਹਾਂ ਕੁਵੈਤ ਤੋਂ ਕੋਚੀ ਲਿਆਂਦੀਆਂ, ਕੇਰਲ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਜ਼ਲੀਜੀ-7 ਸੰਮੇਲਨ 'ਚ ਪੈਰਾਗਲਾਈਡਿੰਗ ਈਵੈਂਟ ਦੌਰਾਨ ਰਾਸ਼ਟਰਪਤੀ ਬਾਇਡਨ ਭਟਕਦੇ ਨਜ਼ਰ ਆਏ, ਪ੍ਰਧਾਨ ਮੰਤਰੀ ਮੇਲੋਨੀ ਨੇ ਵਾਪਿਸ ਬੁਲਾਇਆ ਜੀ7 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਜ਼ੇਲੇਂਸਕੀ ਨੂੰ ਮਿਲੇ, ਪਾਈ ਜੱਫੀ, ਸੁਨਕ-ਮੈਕਰੌਨ ਨਾਲ ਵੀ ਕੀਤੀ ਮੁਲਾਕਾਤਸ਼ਹਿਰ ਦੇ ਪੂਰਵੀ ਇੰਡ `ਤੇ ਰਾਤ ਨੂੰ ਚੱਲੀ ਗੋਲੀ, ਇੱਕ ਬਾਲਗ ਹਸਪਤਾਲ `ਚ ਦਾਖਲ ਫੈਡਰਲ ਕੰਜ਼ਰਵੇਟਿਵ ਵੱਲੋਂ ਉਪ ਚੋਣ ਤੋਂ ਪਹਿਲਾਂ ਯਹੂਦੀ ਭਾਈਚਾਰੇ ਨੂੰ ਟੋਰੀ ਉਮੀਦਵਾਰ ਨੂੰ ਵੋਟ ਦੇਣ ਦੀ ਅਪੀਲ, ਟਰੂਡੋ `ਤੇ ਵਿਸ਼ਵਾਸਘਾਤ ਦਾ ਲਗਾਇਆ ਦੋਸ਼ਈਟੋਬਿਕੋਕ ਦੇ ਘਰ ਵਿੱਚ 90 ਸਾਲਾ ਬਜ਼ੁਰਗ ਦੇ ਕਤਲ ਮਾਮਲੇ `ਚ ਇੱਕ ਗ੍ਰਿਫ਼ਤਾਰਟੀਟੀਸੀ ਬਸ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ, 15 ਸਾਲਾ ਲੜਕੇ ਨੇ ਲੁਕੋਇਆ ਹੋਇਆ ਸੀ ਚਾਕੂ, ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਆਇਰਲੈਂਡ, ਨਾਰਵੇ ਅਤੇ ਸਪੇਨ ਫਿਲਸਤੀਨ ਨੂੰ ਦੇਣਗੇ ਮਾਨਤਾ, ਇਜ਼ਰਾਈਲ ਨੇ ਆਪਣੇ ਰਾਜਦੂਤ ਵਾਪਿਸ ਬੁਲਾਏ

May 22, 2024 09:58 AM
ਆਇਰਿਸ਼ ਪ੍ਰਧਾਨ ਮੰਤਰੀ ਸਾਈਮਨ ਹੈਰਿਸ, ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ

ਨਵੀਂ ਦਿੱਲੀ, 22 ਮਈ (ਪੋਸਟ ਬਿਊਰੋ): ਇਜ਼ਰਾਈਲ-ਹਮਾਸ ਯੁੱਧ ਦੌਰਾਨ ਨਾਰਵੇ, ਆਇਰਲੈਂਡ ਅਤੇ ਸਪੇਨ ਨੇ ਰਸਮੀ ਤੌਰ 'ਤੇ ਫਲਸਤੀਨ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ ਹੈ। ਇਹ ਦੇਸ਼ ਅਗਲੇ ਹਫਤੇ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇ ਸਕਦੇ ਹਨ। ਇਸ ਤੋਂ ਨਾਰਾਜ਼ ਇਜ਼ਰਾਈਲ ਨੇ ਇਨ੍ਹਾਂ ਯੂਰਪੀ ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਿਸ ਬੁਲਾਉਣ ਦਾ ਐਲਾਨ ਕੀਤਾ ਹੈ।
ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਰ ਸਟੋਰ ਨੇ ਕਿਹਾ ਕਿ ਫਲਸਤੀਨ ਨੂੰ ਦੇਸ਼ ਵਜੋਂ ਮਾਨਤਾ ਦੇਣ ਤੋਂ ਇਲਾਵਾ ਮੱਧ ਪੂਰਬ ਵਿੱਚ ਸ਼ਾਂਤੀ ਦਾ ਕੋਈ ਹੋਰ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫਤੇ 28 ਮਈ ਨੂੰ ਫਲਸਤੀਨ ਨੂੰ ਮਾਨਤਾ ਦੇਣਗੇ।
ਵਿਦੇਸ਼ ਮੰਤਰੀ ਕਾਟਜ਼ ਨੇ ਇਸ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਨਾਰਵੇ ਅਤੇ ਆਇਰਲੈਂਡ ਵਰਗੇ ਦੇਸ਼ਾਂ ਨੂੰ ਫਲਸਤੀਨ ਨੂੰ ਮਾਨਤਾ ਦੇਣਾ ਅੱਤਵਾਦ ਨੂੰ ਪੁਰਸਕਾਰ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਉਸ ਦੀ ਪ੍ਰਭੂਸੱਤਾ ਨੂੰ ਢਾਹ ਲਾਉਣ ਵਾਲਿਆਂ ਖਿਲਾਫ਼ ਚੁੱਪ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਜੇਕਰ ਸਪੇਨ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਤਾਂ ਉਹ ਉਚਿਤ ਕਦਮ ਚੁੱਕਣਗੇ।
ਕਾਟਜ਼ ਨੇ ਇਹ ਵੀ ਕਿਹਾ ਕਿ ਫਲਸਤੀਨ ਨੂੰ ਮਾਨਤਾ ਦੇਣ ਦਾ ਫੈਸਲਾ ਗਾਜ਼ਾ ਤੋਂ ਬੰਧਕਾਂ ਦੀ ਵਾਪਸੀ ਅਤੇ ਜੰਗਬੰਦੀ ਦੀਆਂ ਕੋਸਿ਼ਸ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਟੀਚੇ ਨੂੰ ਹਾਸਿਲ ਕਰਨ ਲਈ ਦ੍ਰਿੜ ਹਾਂ। ਸਾਡੇ ਨਾਗਰਿਕਾਂ ਲਈ ਸੁਰੱਖਿਆ ਬਹਾਲ ਕਰਨਾ, ਹਮਾਸ ਨੂੰ ਖਤਮ ਕਰਨਾ ਅਤੇ ਬੰਧਕਾਂ ਨੂੰ ਘਰ ਵਾਪਿਸ ਲਿਆਉਣਾ ਸਾਡੀਆਂ ਤਰਜੀਹਾਂ ਵਿੱਚ ਸ਼ਾਮਿਲ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਨੇ ਪਾਕਿ-ਚੀਨ ਨੂੰ ਕਿਹਾ- ਜੰਮੂ-ਕਸ਼ਮੀਰ ਸਾਡਾ ਅਨਿੱਖੜਵਾਂ ਅੰਗ, ਦਖਲ ਨਾ ਦਿਓ 45 ਭਾਰਤੀਆਂ ਦੀਆਂ ਮ੍ਰਿਤਕਦੇਹਾਂ ਕੁਵੈਤ ਤੋਂ ਕੋਚੀ ਲਿਆਂਦੀਆਂ, ਕੇਰਲ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ 'ਤੇ ਦਿੱਤੀ ਸ਼ਰਧਾਜ਼ਲੀ ਜੀ-7 ਸੰਮੇਲਨ 'ਚ ਪੈਰਾਗਲਾਈਡਿੰਗ ਈਵੈਂਟ ਦੌਰਾਨ ਰਾਸ਼ਟਰਪਤੀ ਬਾਇਡਨ ਭਟਕਦੇ ਨਜ਼ਰ ਆਏ, ਪ੍ਰਧਾਨ ਮੰਤਰੀ ਮੇਲੋਨੀ ਨੇ ਵਾਪਿਸ ਬੁਲਾਇਆ ਜੀ7 ਸਿਖਰ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਜ਼ੇਲੇਂਸਕੀ ਨੂੰ ਮਿਲੇ, ਪਾਈ ਜੱਫੀ, ਸੁਨਕ-ਮੈਕਰੌਨ ਨਾਲ ਵੀ ਕੀਤੀ ਮੁਲਾਕਾਤ ਪਾਕਿਸਤਾਨ ਦੀ ਸੰਸਦ 'ਚ ਭਾਰਤੀ ਚੋਣਾਂ ਦਾ ਜਿ਼ਕਰ, ਸੰਸਦ ਮੈਂਬਰ ਸਿ਼ਬਲੀ ਫਰਾਜ਼ ਨੇ ਕਿਹਾ- ਭਾਰਤੀ ਚੋਣਾਂ 'ਚ ਕੋਈ ਧਾਂਦਲੀ ਨਹੀਂ ਹੋਈ, ਕੀ ਸਾਡੇ ਦੇਸ਼ 'ਚ ਵੀ ਅਜਿਹਾ ਹੋਵੇਗਾ? ਕੁਵੈਤ ਲੱਗੀ ਅੱਗ ਵਿੱਚ 42 ਭਾਰਤੀਆਂ ਦੀ ਮੌਤ, ਏਅਰ ਫੋਰਸ ਵਨ ਦੁਆਰਾ ਵਾਪਿਸ ਲਿਆਂਦੀਆਂ ਜਾਣਗੀਆਂ ਮ੍ਰਿਤਕਦੇਹਾਂ ਇੱਕ ਸਾਲ ਵਿਚ ਪਾਕਿਸਤਾਨ 'ਚ ਗਧਿਆਂ ਦੀ ਗਿਣਤੀ 1 ਲੱਖ ਵਧੀ, ਹੁਣ 59 ਲੱਖ ਗਧੇ ਅਰਜਨਟੀਨਾ 'ਚ ਆਰਥਿਕ ਸੁਧਾਰ ਬਿੱਲ ਖਿਲਾਫ ਸੜਕਾਂ 'ਤੇ ਉਤਰੇ ਲੋਕ, ਗੱਡੀਆਂ ਸਾੜੀਆਂ, ਪੈਟਰੋਲ ਬੰਬ ਸੁੱਟੇ ਪਾਕਿਸਤਾਨ 'ਚ ਪੇਸ਼ ਕੀਤਾ 5.65 ਲੱਖ ਕਰੋੜ ਦਾ ਬਜਟ, ਪਿਛਲੇ ਸਾਲ ਨਾਲੋਂ 30 ਫੀਸਦੀ ਜਿ਼ਆਦਾ, ਫੌਜ ਲਈ 6300 ਕਰੋੜ ਰੁਪਏ ਕੁਵੈਤ ਵਿਚ ਇਮਾਰਤ ਨੂੰ ਲੱਗੀ ਅੱਗ, ਕਈ ਭਾਰਤੀਆਂ ਦੀ ਮੌਤ ਦੀ ਖ਼ਬਰ, 5 ਲੋਕ ਕੇਰਲ ਦੇ, 30 ਭਾਰਤੀ ਜ਼ਖਮੀ