ਨਵੀਂ ਦਿੱਲੀ, 22 ਮਈ (ਪੋਸਟ ਬਿਊਰੋ): ਫਲਾਇੰਗ ਕਾਰ ਨੇ ਪਹਿਲੀ ਵਾਰ ਟੋਕੀਓ ਵਿੱਚ ਇੱਕ ਅੰਤਰਰਾਸ਼ਟਰੀ ਤਕਨੀਕੀ ਈਵੈਂਟ ਵਿੱਚ ਡੈਬਿਊ ਕੀਤਾ। ਕਾਰ ਸ਼ਹਿਰ ਦੇ ਕੋਟੋ ਵਾਰਡ ਵਿੱਚ ਟੋਕੀਓ ਬਿਗ ਸਾਈਟ ਕਨਵੈਨਸ਼ਨ ਸੈਂਟਰ ਦੇ ਬਾਹਰ ਪਾਰਕਿੰਗ ਵਿੱਚ ਪਾਇਲਟ ਦੇ ਨਾਲ 10 ਮੀਟਰ ਤੱਕ ਉੱਡੀ। ਇਸ ਕਾਰ ਦਾ ਨਾਂ 'ਹੈਕਸਾ' ਹੈ, ਜਿਸ ਨੂੰ ਅਮਰੀਕੀ ਕੰਪਨੀ ਲਿਫਟ ਏਅਰਕ੍ਰਾਫਟ ਇੰਕ ਨੇ ਤਿਆਰ ਕੀਤਾ ਹੈ।
ਹੈਕਸਾ ਦੇ ਸਿਖਰ 'ਤੇ 18 ਪ੍ਰੋਪੈਲਰ ਲਗਾਏ ਗਏ ਹਨ। ਇਹ 4.5 ਮੀਟਰ ਚੌੜੀ, 2.6 ਮੀਟਰ ਉੱਚੀ ਅਤੇ ਲਗਭਗ 196 ਕਿਲੋਗ੍ਰਾਮ ਵਜ਼ਨ ਹੈ। ਇਹ ਸਿੰਗਲ ਸੀਟ ਕਾਰ ਹੈ, ਜੋ ਜ਼ਮੀਨ ਅਤੇ ਪਾਣੀ ਦੋਵਾਂ 'ਤੇ ਉਤਰ ਸਕਦੀ ਹੈ। ਭਾਰਤ 'ਚ ਵੀ ਮਹਿੰਦਰਾ ਅਤੇ ਮਾਰੂਤੀ ਸੁਜ਼ੂਕੀ ਸਮੇਤ ਤਿੰਨ ਕੰਪਨੀਆਂ ਇਲੈਕਟ੍ਰਿਕ ਫਲਾਇੰਗ ਕਾਰਾਂ 'ਤੇ ਕੰਮ ਕਰ ਰਹੀਆਂ ਹਨ।