ਟੋਰਾਂਟੋ, 11 ਅਪਰੈਲ (ਪੋਸਟ ਬਿਊਰੋ) : ਵੀਰਵਾਰ ਦੁਪਹਿਰ ਨੂੰ ਵੁੱਡਬਾਈਨ ਸੈਂਟਰ ਉੱਤੇ ਫੈਰਿਸ ਵ੍ਹੀਲ ਦੇ ਜਾਮ ਹੋ ਜਾਣ ਤੋਂ ਬਾਅਦ ਉਸ ਉੱਤੇ ਫਸੇ 10 ਵਿਅਕਤੀਆਂ ਨੂੰ ਟੋਰਾਂਟੋ ਫਾਇਰ ਵੱਲੋਂ ਬਚਾਇਆ ਗਿਆ।
ਰੈਕਸਡੇਲ ਬੁਲੇਵਾਰਡ ਤੇ ਹਾਈਵੇਅ 27 ਨੇੜੇ ਸ਼ਾਪਿੰਗ ਮਾਲ ਤੇ ਫੈਂਟਸੀ ਫੇਅਰ ਉੱਤੇ ਦੁਪਹਿਰੇ 2:30 ਵਜੇ ਫਾਇਰ ਅਮਲੇ ਨੂੰ ਸੱਦਿਆ ਗਿਆ। ਇਸ ਰਾਈਡ ਉੱਤੇ ਸਵਾਰ ਸਾਰੇ 10 ਵਿਅਕਤੀਆਂ ਨੂੰ ਸਫਲਤਾਪੂਰਬਕ ਹੇਠਾਂ ਉਤਾਰ ਲਿਆ ਗਿਆ।
ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।