Welcome to Canadian Punjabi Post
Follow us on

09

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਓਨਟਾਰੀਓ ‘ਚ ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਸੈਮੀਨਾਰ 20 ਅਕਤੂਬਰ ਨੂੰ ਪਾਇਲਟ ਤੋਂ ਨਹੀਂ ਰੁਕਿਆ ਜਹਾਜ਼, ਖੇਤ ਵਿੱਚ ਹੋਇਆ ਹਾਦਸੇ ਦਾ ਸਿ਼ਕਾਰ, ਕੋਈ ਜਾਨੀ ਨੁਕਸਾਨ ਨਹੀਂਬੀਫ ਟੰਗ ਖਾਣ ਨਾਲ ਚਾਰ ਲੋਕ ਬੀਮਾਰ : ਸਿਹਤ ਮੰਤਰਾਲਾ ਪੁਲਿਸ ਨੇ ਕਿੰਗਸਟਨ ਵਿੱਚ ਫੇਂਟੇਨਾਇਲ ਦੀ ਵੱਡੀ ਖੇਪ ਕੀਤੀ ਜ਼ਬਤ, ਤਿੰਨ ਗ੍ਰਿਫ਼ਤਾਰਮਿਸੀਸਾਗਾ ਵਿੱਚ ਲੇਂਬੋਰਗਿਨੀ ਵਿੱਚ ਸਵਾਰ ਔਰਤ `ਤੇ ਨੌਜਵਾਨ ਨੇ ਚਲਾਈ ਗੋਲੀ, ਦੋ ਮੁਲਜ਼ਮ ਕਾਬੂਵਾਨ ਵਿੱਚ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ 5 ਟੀਨੇਜ਼ਰਜ਼ ਦੀ ਭਾਲਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੌਰਾ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ: ਭਾਰਤੀ ਹਵਾਈ ਫੌਜ ਨੂੰ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੁਨਰਗਠਿਤ ਕੀਤਾ ਜਾਵੇ
 
ਪੰਜਾਬ

ਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕ

April 11, 2024 11:30 AM

-ਸਵੀਪ ਟੀਮ ਨੇ ਤਾਂਗਾ ਸ਼ੈਡ ਪਹੁੰਚ ਕੇ ਦੱਸੀ ਵੋਟ ਦੀ ਮਹੱਤਤਾ ਤੇ ਕਰਵਾਇਆ ਵੋਟਰ ਪ੍ਰਣ
ਫ਼ਰੀਦਕੋਟ, 11 ਅਪ੍ਰੈਲ (ਗਿਆਨ ਸਿੰਘ): ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਦੀ ਯੋਗ ਸਰਪ੍ਰਸਤੀ ਹੇਠ ਲੋਕ ਸਭਾ ਚੋਣਾਂ 2024 ਲਈ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਵੀਪ ਮੁਹਿੰਮ ਤਹਿਤ ਵੋਟ ਦੇ ਅਧਿਕਾਰ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਕੈਂਪਸ ਅੰਬੈਸਡਰ ਜੋਬਨ ਸਿੰਘ, ਸਾਗਰ ਸ਼ਰਮਾ, ਮਨਪ੍ਰੀਤ ਕੌਰ ਨੇ ਆਪਣੇ ਕਾਲਜ ਦੇ ਸਾਥੀਆਂ ਨੂੰ ਕਿਹਾ ਕਿ ਨੌਜਵਾਨਾਂ ਨੂੰ ਜਿੱਥੇ ਖੁਦ ਦੀ ਵੋਟ ਪਾਉਣੀ ਚਾਹੀਦੀ ਹੈ, ਉੱਥੇ ਦੂਜਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਯੰਗ ਵੋਟਰਾਂ ਨੂੰ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਜੇਕਰ ਉਹ ਚਾਹੁਣ ਤਾਂ ਘਰ ਬੈਠੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਸੀ-ਵਿਜ਼ਲ ਐਪ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ। ਇਸ ਐਪ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਹੱਲ 100 ਮਿੰਟਾਂ ਵਿੱਚ ਕੀਤਾ ਜਾਂਦਾ ਹੈ
ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ, ਅਤੇ ਨੋਡਲ ਅਫ਼ਸਰ ਪ੍ਰੋ.ਨਰਿੰਦਰਜੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਵਾਰ ਮਿਲੇ ਟੀਚੇ ‘ਅਬ ਦੀ ਬਾਰ-ਵੋਟਿੰਗ 70 ਪ੍ਰਤੀਸ਼ਤ ਪਾਰ’ ਨੂੰ ਅਮਲੀ ਰੂਪ ਦੇਣ ਕਰਨ ਵਾਸਤੇ ਨਿਰੰਤਰ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਤਰ੍ਹਾਂ ਸਵੀਪ ਟੀਮ ਮੈਂਬਰਾਂ ਨੇ ਤਾਂਗਾ ਸ਼ੈੱਡ ਫ਼ਰੀਦਕੋਟ ਵਿਖੇ ਜਾ ਕੇ ਆਮ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ, ਡਰ, ਭੈ, ਲਾਲਚ ਦੇ ਕਰਨ ਵਾਸਤੇ ਉਤਸ਼ਾਹਿਤ ਕੀਤਾ ਤੇ ਸਵੀਪ ਟੀਮ ਦੇ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ ਨੇ ਵੋਟਰ ਪ੍ਰਣ ਕਰਵਾਇਆ।
ਇਸ ਮੌਕੇ ਐੱਸ.ਡੀ.ਐੱਮ.ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ, ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਹਾਜ਼ਰ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀ ਵਿਜੀਲੈਂਸ ਬਿਊਰੋ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੰਜਨੀਅਰ, ਜੇਈ ਤੇ ਠੇਕੇਦਾਰ ਵਿਰੁੱਧ ਫੰਡਾਂ ਵਿੱਚ ਗਬਨ ਕਰਨ ਵਿਰੁੱਧ ਕੇਸ ਦਰਜ ਹੁਸਿ਼ਆਰਪੁਰ 'ਚ ਹਾਈਵੇਅ 'ਤੇ ਜੰਮੂ ਤੋਂ ਲੁਧਿਆਣਾ ਜਾਂਦੇ ਸਮੇਂ ਖੜ੍ਹੇ ਟਰੱਕ ਨਾਲ ਐਂਬੂਲੈਂਸ ਦੀ ਟੱਕਰ, ਔਰਤ ਦੀ ਮੌਤ, 5 ਜ਼ਖਮੀ ਪੰਜਾਬੀ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਪੰਜਾਬ ਪੁਲਸ ਦੇ ਦੋ ਏ.ਐੱਸ.ਆਈਜ਼ ਨੇ ਖਾਦਾ ਜ਼ਹਿਰ, ਮੌਤ ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਆੜ੍ਹਤੀਆਂ ਨੇ ਹੜਤਾਲ ਵਾਪਿਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਮੇਂ ਸਿਰ ਖ਼ਰੀਦ ਅਤੇ ਡੀ.ਏ.ਪੀ. ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ : ਤਰੁਨਪ੍ਰੀਤ ਸਿੰਘ ਸੌਂਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਨਾਲ ਸੂਬੇ ਭਰ `ਚ ਲੱਗਣਗੇ ਵਿਸ਼ੇਸ਼ ਮੈਗਾ ਰੋਜ਼ਗਾਰ ਕੈਂਪ: ਡਾ. ਬਲਜੀਤ ਕੌਰ ਮੋਗਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 7 ਵਿਅਕਤੀ ਕਾਬੂ