Welcome to Canadian Punjabi Post
Follow us on

09

May 2024
ਬ੍ਰੈਕਿੰਗ ਖ਼ਬਰਾਂ :
ਕਾਓਬੌਆਇਸ ਸਮਰਥਕ ਕੈਲਗਰੀ ਦੇ ਵਿਅਕਤੀ `ਤੇ ਜਿਨਸੀ ਸ਼ੋਸ਼ਣ ਦੇ ਦੋਸ਼2024 ਦੀਆਂ ਗਰਮੀਆਂ ਲਈ ਸੈਰ ਸਪਾਟੇ ਲਈ 10 ਸ਼ਹਿਰਾਂ ਦੀ ਸੂਚੀ ਵਿੱਚ ਕੈਲਗਰੀ ਸਭ ਤੋਂ ਉੱਪਰਡਰੇਕ ਦੇ ਟੋਰਾਂਟੋ ਮਹਿਲ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਹੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂਹਾਈਵੇਅ 401 'ਤੇ ਹਾਦਸੇ ਵਿੱਚ ਮਾਰੇ ਗਏ ਤਿੰਨ ਮਹੀਨ ਦੇ ਬੱਚੇ ਦਾ ਹੋਇਆ ਅੰਤਿਮ ਸਸਕਾਰਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲਪਟਿਆਲਾ 'ਚ ਬਾਲਟੀ 'ਚ ਡੁੱਬਕੇ 2 ਸਾਲਾ ਬੱਚੇ ਦੀ ਮੌਤ, ਬਾਥਰੂਮ ਵਿੱਚ ਖੇਡਦੇ ਹੋਏ ਵਾਪਰੀ ਘਟਨਾਹਰ ਸਿੱਖ 5 ਬੱਚੇ ਪੈਦਾ ਕਰੇ, ਜੇ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ, 4 ਮੈਨੂੰ ਦੇ ਦਿਓ : ਗਿਆਨੀ ਹਰਨਾਮ ਸਿੰਘ ਧੁੰਮਾਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ
 
ਭਾਰਤ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਵਿਚ ਰਾਮਦੇਵ ਨੇ ਸੁਪਰੀਮ ਕੋਰਟ 'ਚ ਮੰਗੀ ਮੁਆਫੀ

April 02, 2024 06:26 AM

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ): ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਨੂੰ ਜਵਾਬ ਦਾਇਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਅਦਾਲਤ ਨੇ ਇੱਕ ਹਫ਼ਤੇ ਵਿੱਚ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ। ਅਦਾਲਤ ਨੇ ਕਿਹਾ ਕਿ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਸੁਣਵਾਈ ਮੌਕੇ ਹਾਜ਼ਰ ਹੋਣਾ ਚਾਹੀਦਾ ਹੈ।
ਅੱਜ ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਬਲਵੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਯੋਗ ਗੁਰੂ ਮੁਆਫੀ ਮੰਗਣ ਲਈ ਇੱਥੇ ਮੌਜੂਦ ਹਨ। ਭੀੜ ਹੋਣ ਕਾਰਨ ਅਦਾਲਤ ਵਿੱਚ ਨਹੀਂ ਆ ਸਕੇ। ਹਲਫਨਾਮਾ ਦੇਖਣ ਤੋਂ ਬਾਅਦ ਅਦਾਲਤ ਨੇ ਫਟਕਾਰ ਲਗਾਈ ਅਤੇ ਕਿਹਾ ਕਿ ਇਹ ਸਹੀ ਹਲਫਨਾਮਾ ਨਹੀਂ ਹੈ।
ਬਲਵੀਰ ਸਿੰਘ ਨੇ ਮੁਆਫੀਨਾਮਾ ਪੜ੍ਹ ਕੇ ਸੁਣਾਇਆ ਤਾਂ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਮੁਆਫੀ ਮੰਗਦਾ ਹੈ। ਅਸੀਂ ਰਾਮਦੇਵ ਦੇ ਵਕੀਲ ਦੀ ਮੁਆਫੀ ਨਹੀਂ ਸੁਣਨਾ ਚਾਹੁੰਦੇ।
ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੇ ਬੈਂਚ ਨੇ ਕਿਹਾ ਕਿ ਅਸੀਂ ਰਜਿਸਟਰਾਰ ਨੂੰ ਦੋਨਾਂ ਵਿਰੁੱਧ ਝੂਠੇ ਬਿਆਨ ਦਾ ਕੇਸ ਸ਼ੁਰੂ ਕਰਨ ਦਾ ਨਿਰਦੇਸ਼ ਦਿੰਦੇ ਹਾਂ।
ਅਦਾਲਤ ਨੇ ਬਲਬੀਰ ਸਿੰਘ ਨੂੰ ਕਿਹਾ ਕਿ ਤੁਸੀਂ ਤਿਆਰ ਰਹੋ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਰਾਮਦੇਵ ਅਤੇ ਬਾਲਕ੍ਰਿਸ਼ਨ ਕੋਰਟ ਰੂਮ 'ਚ ਪਹੁੰਚੇ ਅਤੇ ਰਾਮਦੇਵ ਨੇ ਬਿਨ੍ਹਾਂ ਸ਼ਰਤ ਮੁਆਫ਼ੀ ਮੰਗ ਲਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਸਲਮਾਨ ਖਾਨ ਦੇ ਘਰ `ਤੇ ਗੋਲੀ ਚਲਾਉਣ ਦਾ ਮਾਮਲਾ: 5ਵਾਂ ਮੁਲਜ਼ਮ ਮੁਹੰਮਦ ਚੌਧਰੀ ਗ੍ਰਿਫ਼ਤਾਰ ਔਰਤ ਨੇ ਦਿੱਤਾ 4 ਬੱਚਿਆਂ ਨੂੰ ਜਨਮ, ਦੋ ਲੜਕੇ ਅਤੇ ਦੋ ਲੜਕੀਆਂ ਦਾ ਹੋਇਆ ਜਨਮ, ਸਾਰੇ ਤੰਦਰੁਸਤ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ, ਉਸ ਦਾ ਐਟਮ ਬੰਬ ਸਾਡੇ 'ਤੇ ਡਿੱਗੇਗਾ : ਫਾਰੂਕ ਅਬਦੁੱਲਾ ਰਾਂਚੀ 'ਚ ਕਈ ਥਾਵਾਂ 'ਤੇ ਈ.ਡੀ ਦੀ ਰੇਡ, 20 ਕਰੋੜ ਦੀ ਨਕਦੀ ਬਰਾਮਦ ਅਹਿਮਦਾਬਾਦ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ਜਾਰੀ, ਪਹਿਲਾਂ ਦਿੱਲੀ ਨੂੰ ਮਿਲੀ ਸੀ ਧਮਕੀ ਮੋਦੀ ਲਿਆਏ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਯੋਜਨਾ : ਪ੍ਰਿਅੰਕਾ -ਕੋਵਿਡ ਸਰਟੀਫਿਕੇਟ ਤੋਂ ਪੀਐੱਮ ਦੀ ਫੋਟੋ ਗਾਇਬ ਭਾਰਤੀ ਪਰਿਵਾਰ ਸੀਰਮ ਇੰਸਟੀਚਿਊਟ ਦੇ ਖਿਲਾਫ ਕੇਸ ਦੀ ਤਿਆਰੀ `ਚ, ਕਿਹਾ ਕੋਵਿਸ਼ੀਲਡ ਲਗਾਉਣ ਤੋਂ 7 ਦਿਨਾਂ ਬਾਅਦ ਬੇਟੀ ਦੀ ਹੋ ਗਈ ਸੀ ਮੌਤ ਦਿੱਲੀ ਮਹਿਲਾ ਕਮਿਸ਼ਨ ਦੇ 223 ਕਰਮਚਾਰੀਆਂ ਨੂੰ ਹਟਾਇਆ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚੇ ਫੌਜ ਦੇ ਜਵਾਨ ਤੇ ਸੇਵਾਦਾਰ, ਬਰਫ ਦੇ ਢੇਰ ਪਾਸੇ ਕਰਕੇ ਬਣਾਏ ਰਾਹ ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲ