ਕਾਨਪੁਰ, 1 ਮਾਰਚ (ਪੋਸਟ ਬਿਊਰੋ): ਇਨਕਮ ਟੈਕਸ ਵਿਭਾਗ ਨੇ ਕਾਨਪੁਰ ਸਥਿਤ ਤੰਬਾਕੂ ਕੰਪਨੀ ਬੰਸ਼ੀਧਰ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਮੁੱਖ ਦਫਤਰ 'ਤੇ ਛਾਪਾ ਮਾਰਿਆ। ਦਿੱਲੀ, ਮੁੰਬਈ, ਗੁਜਰਾਤ ਸਮੇਤ ਕੰਪਨੀ ਦੇ 20 ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। 29 ਫਰਵਰੀ ਨੂੰ ਸ਼ੁਰੂ ਹੋਈ ਛਾਪੇਮਾਰੀ ਦਾ ਅੱਜ ਦੂਜਾ ਦਿਨ ਹੈ।
ਕੰਪਨੀ ਦੇ ਮਾਲਕ ਕੇ.ਕੇ. ਮਿਸ਼ਰਾ ਦੀ ਦਿੱਲੀ ਸਥਿਤ ਕੋਠੀ 'ਚੋਂ 100 ਕਰੋੜ ਰੁਪਏ ਤੋਂ ਵੱਧ ਦੀਆਂ ਕਾਰਾਂ ਬਰਾਮਦ ਹੋਈਆਂ ਹਨ। ਇਸ ਕੋਲ 60 ਕਰੋੜ ਰੁਪਏ ਤੋਂ ਵੱਧ ਦੀਆਂ ਲਗਜ਼ਰੀ ਕਾਰਾਂ ਹਨ। ਇਨ੍ਹਾਂ 'ਚ 16 ਕਰੋੜ ਰੁਪਏ ਦੀ ਰੋਲਸ ਰਾਇਸ ਫੈਂਟਮ ਕਾਰ, ਲੈਂਬੋਰਗਿਨੀ, ਫੇਰਾਰੀ, ਮੈਕਲਾਰੇਨ ਕਾਰਾਂ ਸ਼ਾਮਿਲ ਹਨ।
ਛਾਪੇਮਾਰੀ 'ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਇਸ ਦੇ ਨਾਲ ਹੀ 5 ਕਰੋੜ ਰੁਪਏ ਦੀ ਨਕਦੀ ਅਤੇ ਕਰੋੜਾਂ ਦੀ ਬੇਨਾਮੀ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਹਨ। ਆਮਦਨ ਕਰ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਕਾਨਪੁਰ ਦੀਆਂ ਚੋਟੀ ਦੀਆਂ ਗੁਟਖਾ ਕੰਪਨੀਆਂ ਨੂੰ ਤੰਬਾਕੂ ਸਪਲਾਈ ਕਰਦੀ ਹੈ।