ਨਵੀਂ ਦਿੱਲੀ, 28 ਫਰਵਰੀ (ਪੋਸਟ ਬਿਊਰੋ): ਉੱਤਰੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੇ ਨਰੇਲਾ ਵਿਚ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਲੜਕੀ ਨੂੰ ਉਸ ਦੇ ਦਫਤਰ ਵਿਚ ਮਾਰਿਆ ਗਿਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਵਰਸ਼ਾ ਪੰਵਾਰ ਵਜੋਂ ਹੋਈ ਹੈ। ਉਹ ਭਾਜਪਾ ਦੀ ਵਰਕਰ ਸੀ।
ਪੁਲਿਸ ਕਤਲ ਦਾ ਕਾਰਨ ਪ੍ਰੇਮ ਸਬੰਧਾਂ ਨੂੰ ਮੰਨ ਰਹੀ ਹੈ। ਅਚਾਨਕ ਇਹ ਖਬਰ ਵੀ ਸਾਹਮਣੇ ਆਈ ਕਿ ਵਰਸ਼ਾ ਦੇ ਕਤਲ ਦੇ ਦੋਸ਼ੀ ਅਤੇ ਵਰਸ਼ਾ ਦੇ ਦੋਸਤ ਨੇ ਖੁਦਕੁਸ਼ੀ ਕਰ ਲਈ ਹੈ। ਦੋਸ਼ੀ ਸੋਹਨ ਲਾਲਨ ਨੇ ਸੋਨੀਪਤ ਦੇ ਰੇਲਵੇ ਟਰੈਕ 'ਤੇ ਖੁਦਕੁਸ਼ੀ ਕਰ ਲਈ।
ਵਰਸ਼ਾ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।