ਕੈਨਬਰਾ, 20 ਫਰਵਰੀ (ਪੋਸਟ ਬਿਊਰੋ): ਆਸਟ੍ਰੇਲੀਆ ਦੇ ਸਿਡਨੀ ਦੀ ਟੀਨਾ ਰਹੀਮੀ ਨੇ ਜੁਲਾਈ 'ਚ ਹੋਣ ਵਾਲੇ ਪੈਰਿਸ ਓਲੰਪਿਕ 'ਚ ਜਗ੍ਹਾ ਬਣਾ ਲਈ ਹੈ।ਉਹ ਹਿਜਾਬ ਪਾ ਕੇ ਓਲੰਪਿਕ ਖੇਡਣ ਵਾਲੀ ਆਸਟ੍ਰੇਲੀਆ ਦੀ ਪਹਿਲੀ ਮੁੱਕੇਬਾਜ਼ ਹੋਵੇਗੀ।ਟੀਨਾ ਦੇ ਮਾਤਾ-ਪਿਤਾ ਈਰਾਨ ਦੇ ਨਿਵਾਸੀ ਹਨ।
ਟੀਨਾ ਨੇ ਮੇਕਅੱਪ ਆਰਟਿਸਟ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਉਸ ਨੇ ਭਾਰ ਘਟਾਉਣ ਲਈ ਮੁੱਕੇਬਾਜ਼ੀ ਸ਼ੁਰੂ ਕਰ ਦਿੱਤੀ।