ਮਾਸਕੋ, 16 ਫਰਵਰੀ (ਪੋਸਟ ਬਿਊਰੋ): ਰੂਸ ਤੇ ਯੂਕਰੇਨ ਵਿਚਾਲੇ ਯੁੱਧ ਦੇ 2 ਸਾਲ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਯੂਕਰੇਨ ਨੇ ਰੂਸੀ ਸ਼ਹਿਰ ਬੇਲਗੋਰੋਡ 'ਤੇ ਮੌਤ ਦਾ ਮੀਂਹ ਵਰ੍ਹਾ ਦਿੱਤਾ ਹੈ। ਰੂਸ 'ਚ ਯੂਕਰੇਨ ਦੇ ਹਵਾਈ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 18 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਹਮਲਾ ਇੰਨਾ ਭਿਆਨਕ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਅਤੇ ਵਾਹਨਾਂ ਦੇ ਟੋਟੇ-ਟੋਟੇ ਹੋ ਗਏ। ਯੂਕਰੇਨ ਨੇ ਇਹ ਹਮਲਾ ਰੂਸੀ ਸਰਹੱਦ ਦੇ 30 ਕਿਲੋਮੀਟਰ ਅੰਦਰ ਰੂਸੀ ਸ਼ਹਿਰ ਬੇਲਗੋਰੋਡ 'ਤੇ ਕੀਤਾ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਉ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ ਸ਼ਹਿਰ ਵਿੱਚ ਮਲਬੇ ਨਾਲ ਘਿਿਰਆ ਇੱਕ ਤਬਾਹ ਸਟੋਰ ਫਰੰਟ ਦਿਖਾਇਆ ਹੈ। ਇਕ ਨੇ ਨੇੜੇ ਹੀ ਕੰਬਲ ਨਾਲ ਢਕੀ ਹੋਈ ਲਾਸ਼ ਦਿਖਾਈ। ਖੇਤਰ ਦੇ ਗਵਰਨਰ ਨੇ ਦੱਸਿਆ ਕਿ ਵੀਰਵਾਰ ਨੂੰ ਰੂਸ ਦੇ ਸ਼ਹਿਰ ਬੇਲਗੋਰੋਡ 'ਤੇ ਹੋਏ ਹਵਾਈ ਹਮਲੇ 'ਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਅਤੇ 18 ਹੋਰ ਜ਼ਖਮੀ ਹੋ ਗਏ। ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਕਿਹਾ, "ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ, ਬੇਲਗੋਰੋਡ ਵਿੱਚ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਬੱਚਿਆਂ ਸਮੇਤ 18 ਲੋਕ ਜ਼ਖਮੀ ਹੋ ਗਏ। ਐਂਬੂਲੈਂਸ ਕਰਮਚਾਰੀ ਜ਼ਖਮੀਆਂ ਨੂੰ ਮੈਡੀਕਲ ਕੇਂਦਰਾਂ ਵਿਚ ਲੈ ਜਾ ਰਹੇ ਹਨ। ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।